Punjab

ਮੋਹਾਲੀ ‘ਚ 3 ਸਾਲ ਬਾਅਦ ਹੋਵੇਗਾ IPL ! ਵੇਖੋ ਪੰਜਾਬ ‘ਚ ਹੋਣ ਵਾਲੇ ਮੈਚਾਂ ਦੀ ਪੂਰੀ ਲਿਸਟ

ਬਿਉਰੋ ਰਿਪੋਰਟ : ਇੰਡੀਅਨ ਪ੍ਰੀਮੀਅਰ ਲੀਗ (IPL) 2023 31 ਮਾਰਚ ਤੋਂ ਸ਼ੁਰੂ ਹੋ ਜਾਵੇਗੀ । 3 ਸਾਲ ਬਾਅਦ ਮੋਹਾਲੀ ਨੂੰ IPL ਦੀ ਮੇਜਬਾਨੀ ਮਿਲ ਰਹੀ ਹੈ । ਮੋਹਾਲੀ ਦੇ ਨਾਲ ਇਸ ਵਾਰ ਧਰਮਸ਼ਾਲਾ ਵਿੱਚ ਵੀ ਮੈਚਾਂ ਦਾ ਪ੍ਰਬੰਧ ਕੀਤਾ ਜਾਵੇਗਾ । ਪੰਜਾਬ ਕਿੰਗਸ ਨੇ ਮੋਹਾਲੀ ਅਤੇ ਹਿਮਾਚਲ ਨੂੰ ਆਪਣਾ ਹੋਮ ਗਰਾਉਂਡ ਬਣਾਇਆ ਹੈ । ਮੋਹਾਲੀ ਵਿੱਚ 5 ਜਦਕਿ ਧਰਮਸ਼ਾਲਾ ਵਿੱਚ 2 ਮੈਚ ਖੇਡੇ ਜਾਣਗੇ ।

IPL ਦਾ ਪਹਿਲਾ ਮੈਚ ਗੁਜਰਾਤ ਟਾਇਟਨਸ ਅਤੇ ਚੈੱਨਈ ਸੁਪਰ ਕਿੰਗ ਦੇ ਵਿਚਾਲੇ ਖੇਡਿਆ ਜਾਵੇਗਾ । IPLਦੇ 16ਵੇਂ ਸਾਲ ਵਿੱਚ ਇਸ ਵਾਰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਫੈਨਸ ਦੇ ਲਈ ਵੱਡੀ ਖੁਸ਼ਖਬਰੀ ਹੈ । ਹਰ ਇੱਕ ਟੀਮ ਨੂੰ 7 ਮੈਚ ਹੋਮ ਗਰਾਉਂਡ ‘ਤੇ ਖੇਡਣ ਦੀ ਮਨਜ਼ੂਰੀ ਮਿਲੀ ਹੈ ਜਦਕਿ 7 ਮੈਚ ਦੂਜੇ ਗਰਾਉਂਡ ‘ਤੇ ਹੋਣਗੇ । ਭਾਰਤੀ ਕ੍ਰਿਕਟ ਬੋਰਡ ਨੇ IPL ਦਾ ਪੂਰਾ ਸ਼ੈਡੀਉਲ ਦਾ ਐਲਾਨ ਕਰ ਦਿੱਤਾ ਹੈ ।

ਜਾਣੋ ਕਦੋਂ ਅਤੇ ਕਿੱਥੇ ਹੋਣਗੇ ਮੈਚ ?

1 ਅਪ੍ਰੈਲ- ਪੰਜਾਬ ਕਿੰਗਸ VS ਕੋਲਕਾਤਾ ਨਾਇਟ ਰਾਇਡਰਸ 3:30 ਵਜੇ ਮੋਹਾਲੀ ।

13 ਅਪ੍ਰੈਲ- ਪੰਜਾਬ ਕਿੰਗਸ VS ਗੁਜਰਾਜ ਟਾਇਟਨਸ 7:30 ਵਜੇ ਮੋਹਾਲੀ ।

20 ਅਪ੍ਰੈਲ- ਪੰਜਾਬ ਕਿੰਗਸ VS ਰਾਇਲ ਚੈਲੇਂਜਰਸ ਬੈਂਗਲੋਰ 3:30 ਵਜੇ ਮੋਹਾਲੀ

28 ਅਪ੍ਰੈਲ- ਪੰਜਾਬ ਕਿੰਗਸ VS ਲਖਨਓ ਸੁਪਰਜੁਆਇੰਟ 7:30 ਵਜੇ ਮੋਹਾਲੀ

3 ਮਈ – ਪੰਜਾਬ ਕਿੰਗਸ VS ਮੁੰਬਈ ਇੰਡੀਅਨਸ 7:30 ਵਜੇ ਮੋਹਾਲੀ

17 ਮਈ- ਪੰਜਾਬ ਕਿੰਗਸ VS ਦਿੱਲੀ ਕੈਪੀਟਲਸ 7:30 ਵਜੇ ਧਰਮਸ਼ਾਲਾ ।

19 ਮਈ – ਪੰਜਾਬ ਕਿੰਗਸ VS ਰਾਜਸਥਾਨ ਰਾਇਲਸ 7:30 ਵਜੇ ਧਰਮਸ਼ਾਲਾ ।