Punjab

ਮੁਹਾਲੀ : ਬੱਚੇ ਸਕੂਲ ਤੋਂ ਆਏ ! ਪਿਤਾ ਨੇ ਕੋਲਡ ਡ੍ਰਿੰਕ ਦਿੱਤੀ ! ਆਪ ਵੀ ਪੀਤੀ ! ਫਿਰ ਸਭ ਖ਼ਤਮ !

ਮੁਹਾਲੀ : ਮੁਹਾਲੀ ਵਿੱਚ ਇੱਕ ਪਿਤਾ ਨੇ ਕੋਲਡ ਡ੍ਰਿੰਕ ਖਰੀਦੀ ਅਤੇ ਫਿਰ ਆਪਣੇ ਦੋਵੇਂ ਬੱਚਿਆਂ ਨੂੰ ਦਿੱਤੀ । ਜਦੋਂ ਪਤਨੀ ਨੂੰ ਦਿੱਤੀ ਤਾਂ ਉਸ ਨੂੰ ਪਤੀ ਦੀ ਹਰਕਤ ‘ਤੇ ਸ਼ੱਕ ਹੋਇਆ, ਉਸ ਨੇ ਪੀਣ ਤੋਂ ਮੰਨਾ ਕਰ ਦਿੱਤਾ। ਦਰਅਸਲ ਉਸ ਵਿੱਚ ਪਤੀ ਨੇ ਜ਼ਹਿਰ ਮਿਲਾਇਆ ਸੀ । ਪਤੀ ਨੂੰ ਪਤਨੀ ‘ਤੇ ਨਜਾਇਜ਼ ਰਿਸ਼ਤਿਆਂ ਨੂੰ ਲੈਕੇ ਸ਼ੱਕ ਸੀ ਇਸੇ ਲਈ ਉਸ ਨੇ ਕੋਲਡ ਡ੍ਰਿੰਕ ਨਹੀਂ ਪੀਤੀ। ਪਤੀ ਨੂੰ ਲੱਗਿਆ ਕਿ ਉਸ ਦਾ ਰਾਜ਼ ਖੁੱਲ੍ਹ ਜਾਵੇਗਾ ਉਸ ਨੇ ਆਪ ਜ਼ਹਿਰ ਵਾਲੀ ਕੋਲਡ ਡ੍ਰਿੰਕ ਪੀ ਲਈ । ਥੋੜ੍ਹੀ ਦੇਰ ਬਾਅਦ 12 ਸਾਲ ਦੀ ਧੀ ਅਤੇ 14 ਸਾਲ ਦੇ ਪੁੱਤਰ ਦੇ ਨਾ ਪਿਉ ਦੀ ਤਬੀਅਤ ਵੀ ਵਿਗੜ ਗਈ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਡਾਕਟਰ ਧੀ ਨੂੰ ਨਹੀਂ ਬਚਾ ਸਕੇ ਜਦਕਿ 14 ਸਾਲ ਦੇ ਪੁੱਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਿਰਫ਼ ਸ਼ੱਕ ਦੇ ਅਧਾਰ ‘ਤੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਸਾਜਿਸ਼ ਕਰਨ ਵਾਲਾ ਧੀ ਦਾ ਕਾਤਲ ਪਿਤਾ ਫਰਾਰ ਹੈ ।

ਆਪਣਾ ਗੁਨਾਹ ਲੁਕਾਉਣ ਲਈ ਪਰਿਵਾਰ ਨੂੰ ਨਿਸ਼ਾਨਾ ਬਣਾਇਆ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੁਲਜ਼ਮ ਦੀ ਪਤਨੀ ਨੇ ਦੱਸਿਆ ਕਿ ਉਲਟਾ ਉਸ ਦੇ ਪਤੀ ਦੇ ਕਿਸੇ ਮਹਿਲਾ ਨਾਲ ਗੈਰ ਕਾਨੂੰਨ ਸਬੰਧ ਸਨ ਅਤੇ ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਉਸ ‘ਤੇ ਸ਼ੱਕ ਕਰਦਾ ਸੀ। ਰੋਜ਼ਾਨਾ ਉਹ ਆਪਣੇ ਬੱਚਿਆਂ ਨਾਲ ਕੁੱਟਮਾਰ ਕਰਦਾ ਸੀ। ਜਦੋਂ ਦੋਵੇਂ ਬੱਚੇ ਸਕੂਲ ਤੋਂ ਘਰ ਆਏ ਤਾਂ ਉਸ ਨੇ ਜ਼ਹਿਰੀਲੀ ਕੋਲਡ ਡ੍ਰਿੰਕ ਪਿਲਾ ਦਿੱਤੀ । ਉਸ ਤੋਂ ਬਾਅਦ ਮੈਨੂੰ ਵੀ ਪਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕਿਆ । ਪਤਨੀ ਨੇ ਦੱਸਿਆ ਕਿ ਬੱਚਿਆਂ ਦੀ ਹਾਲਤ ਵਿਗੜਨ ਤੋਂ ਬਾਅਦ ਮੈਂ ਸ਼ੋਰ ਮਚਾਇਆ,ਮੌਕੇ ‘ਤੇ ਪਹੁੰਚੇ ਲੋਕਾਂ ਨੇ ਸਾਰਿਆਂ ਨੂੰ ਮੋਰਿੰਡਾ ਹਸਪਤਾਲ ਵਿੱਚ ਭਰਤੀ ਕਰਵਾਇਆ। ਫਿਰ ਰੋਪੜ ਲਿਜਾਇਆ ਗਿਆ ਪਰ ਡਾਕਟਰਾਂ ਨੇ ਮੁਹਾਲੀ ਦੇ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਧੀ ਦੀ ਮੌਤ ਹੋ ਗਈ। ਜਦਕਿ ਪੁੱਤਰ ਦੀ ਹਾਲਤ ਗੰਭੀਰ ਹੈ ਅਤੇ ਉਹ ਚੰਡੀਗੜ੍ਹ ਦੇ ਸੈਕਟਰ 32 ਦੇ GMCH ਰੈਫਰ ਕਰ ਦਿੱਤਾ ਗਿਆ ਹੈ ।

ਧੀ ਦੀ ਖ਼ਬਰ ਸੁਣਨ ਤੋਂ ਬਾਅਦ ਪਿਤਾ ਫਰਾਰ

ਮੁਲਜ਼ਮ ਪਿਤਾ ਨੇ ਆਪ ਵੀ ਜ਼ਹਿਰੀਲੀ ਕੋਲਡ ਡ੍ਰਿੰਕ ਪੀਤੀ ਸੀ । ਉਸ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਦੇਰ ਰਾਤ ਜਦੋਂ ਧੀ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਇਹ ਸੁਣ ਕੇ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ। ਮੁਲਜ਼ਮ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸ ਦੇ ਵੱਡੇ ਪੁੱਤਰ ਦੀ ਸੱਪ ਦੇ ਵੱਢਣ ਨਾਲ ਮੌਤ ਹੋ ਚੁੱਕੀ ਹੈ । ਇਸ ਦੇ ਬਾਅਦ ਵੀ ਪਿਉ ਬਾਜ਼ ਨਹੀਂ ਆਇਆ ਅਤੇ ਹੁਣ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਦੁਸ਼ਮਣੀ ਕੱਢ ਰਿਹਾ ਹੈ ।