Punjab

ਮੁਹਾਲੀ ਡੀਸੀ ਵੱਲੋਂ ਇਕੱਠ ਜਾਂ ਭੀੜ ਨਾ ਕਰਨ ਦੀ ਦਿੱਤੀ ਸਲਾਹ

ਭਾਰਤ-ਪਾਕਿਸਤਾਨ ਦਰਮਿਆਨ ਬਣੀ ਤਨਾਵਪੂਰਨ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਮੋਹਾਲੀ ਨੇ ਸ਼ਹਿਰ ਵਾਸੀਆਂ ਨੂੰ ਭੀੜ ਜਾਂ ਇਕੱਠ ਨਾ ਕਰਨ ਦੀ ਅਪੀਲ ਕੀਤੀ ਹੈ। ਡੀਸੀ ਵੱਲੋਂ ਅੱਜ ਸਵੇਰੇ ਜਾਰੀ ਬਿਆਨ ਵਿਚ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਹੀ ਸਾਇਰਨ ਵੱਜਣੇ ਸ਼ੁਰੂ ਹੁੰਦੇ ਹਨ ਤਾਂ ਸਮੂਹ ਜ਼ਿਲ੍ਹਾ ਵਾਸੀ ਆਪੋ-ਆਪਣੇ ਘਰਾਂ ਵਿਚ ਹੀ ਰਹਿਣ ਤੇ ਪ੍ਰਸ਼ਾਸਨ ਵਲੋਂ ਗ੍ਰੀਨ ਸਿਗਨਲ ਮਿਲਣ ਦੀ ਉਡੀਕ ਕਰਨ।

ਮੁਹਾਲੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਸਵੇਰੇ ਜਾਰੀ ਬਿਆਨ ਵਿਚ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਰਹੱਦੀ ਜ਼ਿਲ੍ਹਿਆਂ ਵਿੱਚ ਸਥਿਤੀ ਨਾਜ਼ੁਕ ਹੈ,ਵੱਡੇ ਇਕੱਠਾਂ ਜਾਂ ਭੀੜ ਤੋਂ ਬਚੋ। ਮੁਹਾਲੀ ਡੀਸੀ ਨੇ ਐਡਵਾਈਡਜਰੀ ਸਬੰਧੀ ਟਵੀਟ ਕਰਦਿਆਂ ਕਿਹਾ ਕਿ ਉੱਚੀਆਂ ਇਮਾਰਤਾਂ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਉਹ ਸਾਇਰਨ ਸੁਣਦੇ ਹਨ, ਤਾਂ ਉਹ ਤੁਰੰਤ ਨਿਰਦੇਸ਼ਾਂ ਦੀ ਪਾਲਣਾ ਕਰਨ।

ਇੱਕ ਹੋਰ ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸ਼ਾਮ 6 ਵਜੇ ਤੋਂ ਬਾਅਦ ਜ਼ਰੂਰੀ ਨਾ ਹੋਣ ‘ਤੇ, ਮਾਲ ਅਤੇ ਉੱਚੀਆਂ ਵਪਾਰਕ ਇਮਾਰਤਾਂ ਤੋਂ ਬਚੋ। ਸ਼ਾਂਤ ਰਹੋ। ਉਪਰੋਕਤ ਸਾਰੇ ਸਾਡੀ ਸੁਰੱਖਿਆ ਲਈ ਸਾਵਧਾਨੀ ਦੇ ਉਪਾਅ ਹਨ। ਕਿਰਪਾ ਕਰਕੇ ਸਹਿਯੋਗ ਕਰੋ