ਬਿਉਰੋ ਰਿਪੋਰਟ : ਮੁਹਾਲੀ ਵਿੱਚ ਨਵੇਂ ਸਾਲ ਦੇ ਜਸ਼ਨਾ ਦੌਰਾਨ ਕਲੱਬ,ਹੋਟਲ,ਰੈਸਟੋਰੈਂਟ ਖੁੱਲਣ ਦੇ ਸਮੇਂ ਦਾ ਐਲਾਨ ਪ੍ਰਸ਼ਾਸਨ ਵੱਲੋਂ ਕਰ ਦਿੱਤਾ ਗਿਆ ਹੈ । ਡੀਸੀ ਵੱਲੋਂ ਕਾਨੂੰਨੀ ਹਾਲਾਤਾਂ ਨੂੰ ਵੇਖ ਦੇ ਹੋਏ 31 ਦਸੰਬਰ ਅਤੇ 1 ਜਨਵਰੀ ਦੀ ਦਰਮਿਆਨੀ ਰਾਤ ਸ਼ਹਿਰ ਵਿੱਚ 1 ਵਜੇ ਤੱਕ ਸਾਰੀਆਂ ਦੁਕਾਨਾਂ,ਹੋਟਲ ਅਤੇ ਰੈਸਟੋਰੈਂਟ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਜਿਹਾ ਨਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ । ਮੁਹਾਲੀ ਦੇ ਡੀਸੀ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਦੇ ਨਿਰਦੇਸ਼ ਭੇਜੇ ਹਨ ।
ਡੀਸੀ ਮੁਹਾਲੀ ਦੇ ਵੱਲੋਂ IPC ਦੀ ਧਾਰਾ 144 ਦੇ ਤਹਿਤ ਜ਼ਿਲ੍ਹਾਂ ਮੈਜੀਸਟ੍ਰੇਟ ਦੀ ਤਾਕਤ ਦਾ ਪਾਲਨ ਕਰਦੇ ਹੋਏ ਆਦੇਸ਼ ਦਿੱਤੇ ਗਏ ਹਨ । ਉਲੰਘਣ ਕਰਨ ਵਾਲੇ ਦੇ ਖਿਲਾਫ IPC ਦੀ ਧਾਰਾ 144 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ । ਨਵੇਂ ਸਾਲ ਦੇ ਜਸ਼ਨਾ ਨੂੰ ਵੇਖ ਦੇ ਹੋਏ ਪੂਰੇ ਸ਼ਹਿਰ ਵਿੱਚ ਨਾਕੇਬੰਦੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਲਈ ਵੱਖ-ਵੱਖ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ। ਹਰ ਟੀਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕੇ ਲਗਾਏਗੀ। ਪੂਰੀ ਰਾਤ ਪੁਲਿਸ ਨਾਕਿਆਂ ‘ਤੇ ਨਜ਼ਰ ਰਹੇਗੀ । ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਦੀ ਖਾਸ ਤੌਰ ‘ਤੇ ਜਾਂਚ ਕੀਤੀ ਜਾਵੇਗੀ।