Punjab

ਮੁਹਾਲੀ ਧ ਮਾਕੇ ਦੇ ਸ਼ੱਕੀ ਨੱਪੇ

ਦ ਖ਼ਾਲਸ ਬਿਊਰੋ : ਮੁਹਾਲੀ ‘ਚ ਹੋਏ ਧ ਮਾਕੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਡੀਜੀਪੀ ਸਮੇਤ ਸਾਰੇ ਵੱਡੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਹੈ। ਡੀਜੀਪੀ ਅਤੇ ਹੋਰ ਅਫ਼ਸਰਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ  ਅੱਜ ਸ਼ਾਮ ਤੱਕ ਇਸ ਬਲਾ ਸਟ ਬਾਰੇ ਕਾਫੀ ਕੁੱਝ ਸਾਹਮਣੇ ਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਬਲਾ ਸਟ ਨੂੰ ਲੈ ਕੇ ਕੁੱਝ ਗ੍ਰਿ ਫਤਾਰੀਆਂ ਵੀ ਹੋਈਆਂ ਹਨ ਅਤੇ ਇੰਟੈਲੀਜੈਂਸ ਵਿੰਗ ਸਮੇਤ ਪੁਲਿਸ ਅਧਿਕਾਰੀ  ਇਸ ਦੀ ਜਾਂਚ ਲਈ ਜੁਟੇ ਹੋਏ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਦੇਸ਼ ਵਿਰੋਧੀ ਤਾਕਤਾਂ ਅਜਿਹੀਆਂ ਕਾਰਵਾਈਆਂ ਕਰ ਰਹੀਆਂ ਹਨ। ਉਨ੍ਹਾਂ ਨੇ ਇਹ ਦਾਅਵਾ ਕਰਦਿਆਂ ਕਿਹਾ ਕਿ ਦੋ ਸ਼ੀਆਂ ਨੂੰ ਅਜਿਹੀ ਸ ਜ਼ਾ ਦਿੱਤੀ ਜਾਵੇਗੀ ਕਿ ਦੋ ਸ਼ੀਆਂ ਦੀਆਂ ਅਉਣ ਵਾਲੀਆਂ ਪੀੜ੍ਹੀਆਂ ਤਕ ਯਾਦ ਰੱਖਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਕਾਫੀ ਕੁਝ ਸਾਫ ਹੋ ਗਿਆ ਹੈ ਤੇ ਸ਼ਾਮ ਤੱਕ ਸਭ ਸਪਸ਼ਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਡੀਜੀਪੀ ਤੇ ਇੰਟੈਲੀਜੈਂਸ ਨੂੰ ਪੂਰੀ ਡਿਟੇਲ ਇਕੱਠੀ ਕਰਨ ਲਈ ਕਿਹਾ ਹੈ। ਇਸ ਮਾਮਲੇ ਵਿੱਚ ਕੁਝ ਗ੍ਰਿਫ ਤਾਰੀਆਂ ਹੋ ਗਈਆਂ ਹਨ, ਕੁਝ ਹੋਰ ਹੋਣਗੀਆਂ। ਕਿਸੇ ਵੀ ਦੋ ਸ਼ੀ ਨੂੰ ਬ ਖਸ਼ਿਆ ਨਹੀਂ ਜਾਵੇਗਾ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਚੇਤਾਵਨੀ ਦਿੱਤੀ ਸੀ। ਮਾਨ ਨੇ ਟਵਿਟ ਕਰਦਿਆਂ ਕਿਹਾ ਸੀ ਕਿ ਜਿਸ ਕਿਸੇ ਨੇ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਤੋਂ ਧਮਾਕੇ ਸਬੰਧੀ ਰਿਪੋਰਟ ਮੰਗ ਲਈ ਹੈ।