Punjab

ਪੰਜਾਬ ‘ਚ 2 ‘ਥਾਰ’ ਸਵਾਰਾਂ ਨੇ ਕੀਤੀਆਂ ਮਾੜੀਆਂ ਹਰਕਤਾਂ ! CCTV ਵਿੱਚ ਕੈਦ !

Thar accident mohali and khanna

ਬਿਊਰੋ ਰਿਪੋਰਟ : ਪੰਜਾਬ ਦੇ 2 ਸ਼ਹਿਰਾਂ ਤੋਂ ਥਾਰ ਦੀ ਰਫਤਾਰ ਦਾ ਖੂ ਨੀ ਖੇਡ ਸਾਹਮਣੇ ਆਇਆ ਹੈ । ਇੱਕ ਮਾਮਲਾ ਮੋਹਾਲੀ ਚੰਡੀਗੜ੍ਹ ਬਾਰਡ ਦਾ ਹੈ ਜਿੱਥੇ ਰੋਜ਼ਾਨਾ ਵਾਂਗ ਅਵਾਰਾ ਕੁੱਤਿਆਂ ਨੂੰ ਖਾਣਾ ਖਵਾਉਣ ਗਈ ਕੁੜੀ ਨੂੰ ਥਾਰ ਨੇ ਬੁਰੀ ਤਰ੍ਹਾਂ ਨਾਲ ਦਰੜ ਦਿੱਤਾ,ਕੁੜੀ ਚਿਲਾਉਂਦੀ ਰਹੀ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ । ਤਾਂ ਦੂਜਾ ਮਾਮਲਾ ਖੰਨਾ ਦਾ ਹੈ । ਜਿੱਥੇ ਦਿੱਲੀ ਦੇ ਕੰਜਾਵਲਾ ਵਰਗੀ ਘਟਨਾ ਸਾਹਮਣੇ ਆਈ ਹੈ ਜਿਸ ਤਰ੍ਹਾਂ ਨਵੇਂ ਸਾਲ ‘ਤੇ 20 ਸਾਲ ਦੀ ਅੰਜਲੀ ਸਿੰਘ ਨੂੰ 12 ਤੋਂ 15 ਕਿਲੋਮੀਟਰ ਤੱਕ ਗੱਡੀ ਨੇ ਘਸੀੜਿਆ ਸੀ ਉਸੇ ਤਰ੍ਹਾਂ ਖੰਨਾ ਵਿੱਚ ਇੱਕ ਸ਼ਖਸ ਨੂੰ ਥਾਰ ਨੇ ਕਈ ਕਿਲੋਮੀਟਰ ਤੱਕ ਘਸੀੜਿਆ ਹੈ । ਇਹ ਸ਼ਖਸ ਹਸਤਪਾਲ ਵਿੱਚ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ । ਉਧਰ ਚੰਡੀਗੜ੍ਹ ਦੀ ਕੁੜੀ ਵੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ । ਇੰਨਾਂ ਦੋਵੇਂ ਮਾਮਲਿਆਂ ਦੀ CCTV ਫੁਟੇਜ ਵੀ ਸਾਹਮਣੇ ਆ ਚੁੱਕੀ ਹੈ । ਇੱਕ ਥਾਰ ਦਾ ਨੰਬਰ ਵੀ CCTV ਵਿੱਚ ਸਾਫ ਨਜ਼ਰ ਆ ਰਿਹਾ ਹੈ

ਚੰਡੀਗੜ੍ਹ ਮੋਹਾਲੀ ਵਿੱਚ ਕੁੜੀ ਨੂੰ ਦਰੜਿਆ

ਚੰਡੀਗੜ੍ਹ ਵਿੱਚ ਕੁੜੀ ਨੂੰ ਥਾਰ ਦੇ ਦਰੜਿਆ

ਮੋਹਾਲੀ ਅਤੇ ਚੰਡੀਗੜ੍ਹ ਬਾਰਡਰ ‘ਤੇ ਬਣੀ ਫਰਨੀਚਰ ਮਾਰਕਿਟ ਦੇ ਨਜ਼ਦੀਕ 25 ਸਾਲ ਦੀ ਤੇਜਸਵਿਤਾ ਕੌਸ਼ਲ ਰਹਿੰਦੀ ਹੈ । ਰੋਜ਼ਾਨਾ ਵਾਂਗ ਉਹ ਰਾਤ 11 ਵਜ ਕੇ 39 ਮਿੰਟ ‘ਤੇ ਗੱਲੀ ਦੇ ਆਵਾਰਾ ਕੁੱਤਿਆ ਨੂੰ ਖਾਣਾ ਪਾਉਣ ਪਹੁੰਚੀ ਹੀ ਸੀ । ਉਹ ਕਿਨਾਰੇ ‘ਤੇ ਸੀ । ਮੋਹਾਲੀ ਫੇਜ 2 ਤੋਂ ਆ ਰਹੀ ਤੇਜ਼ ਰਫਤਾਰ ਥਾਰ ਨੇ ਤੇਜਸਵਿਤਾ ਨੂੰ ਬੁਰੀ ਤਰ੍ਹਾਂ ਨਾਲ ਟੱਕਰ ਮਾਰੀ ਅਤੇ ਉਸ ਦੇ ਉੱਤੋ ਟਾਇਰ ਲੱਗਾ ਦਿੱਤਾ । ਸਿਰਫ਼ ਇੰਨਾਂ ਹੀ ਨਹੀਂ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਥਾਰ ਵਾਲਾ ਇੱਕ ਮਿੰਟ ਵੀ ਨਹੀਂ ਰੁਕਿਆ ਉਹ ਫਰਾਰ ਹੋ ਗਿਆ । ਤੇਜਸਵਿਤਾ ਦੀ ਮਾਂ ਮੁਤਾਬਿਕ ਉਹ ਆਪਣੀ ਧੀ ਦੀ ਚੀਕ ਸੁਣ ਕੇ ਫੌਰਨ ਪਹੁੰਚੀ,ਧੀ ਖੂਨ ਨਾਲ ਭਿੱਜੀ ਹੋਈ ਸੀ । ਉਸ ਨੇ ਰਾਹਗਿਰਾਂ ਤੋਂ ਮਦਦ ਮੰਗੀ ਪਰ ਕੋਈ ਵੀ ਨਹੀਂ ਰੁਕਿਆ,ਫਿਰ ਮਾਂ ਨੇ ਪੁਲਿਸ ਕੰਟਰੋਲ ਨੰਬਰ ‘ਤੇ ਫੋਨ ਕੀਤੀ ਅਤੇ ਪਤੀ ਨੂੰ ਭੁਲਾਇਆ। ਤੇਜਸਵਿਤਾ ਨੂੰ GMSH-16 ਦੇ ਹਸਪਤਾਲ ਪਹੁੰਚਾਇਆ ਗਿਆ ।

ਡਾਕਟਰਾਂ ਨੇ ਤੇਜਸਵਿਤਾ ਦੇ ਸਿਰ ‘ਤੇ ਟਾਂਕੇ ਲਗਾਏ ਹਨ । ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਜਿਸ ਨੇਕ ਨੀਅਤ ਨਾਲ ਉਹ ਭੁੱਖੇ ਕੁੱਤਿਆਂ ਨੂੰ ਖਾਣਾ ਖਵਾਉਂਦੀ ਸੀ । ਕਿਧਰੇ ਨਾ ਕਿਧਰੇ ਰੱਬ ਨੇ ਉਸ ਦੀ ਇਸੇ ਦਰਿਆ ਦਿਲੀ ਦੀ ਵਜ੍ਹਾ ਨਾਲ ਸਿਰ ‘ਤੇ ਹੱਥ ਰੱਖਿਆ ਹੈ । ਪਰ ਕੁੜੀ ਨੂੰ ਦਰੜਨ ਵਾਲੇ ਸ਼ਖਸ਼ ਨੇ ਆਪਣੀ ਹਰਕਤ ਨਾਲ ਜਾਨਵਰ ਵਰਗਾ ਵਤੀਰਾ ਕੀਤਾ ਹੈ । ਘਰ ਵਾਲਿਆਂ ਨੇ ਦੱਸਿਆ ਕਿ ਤੇਜਸਵਿਕਾ UPSC ਦੇ ਇਮਤਿਹਾਨ ਦੀ ਤਿਆਰ ਕਰ ਰਹੀ ਸੀ । ਉਹ IAS ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਉਂਦੀ ਹੈ । ਪੁਲਿਸ ਨੇ ਥਾਰ ਦੇ ਡਰਾਈਵਰ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਤਲਾਸ਼ ਕਰ ਰਹੀ ਹੈ । CCTV ਵਿੱਚ ਥਾਰ ਦੀ ਤਸਵੀਰ ਕੈਦ ਹੋ ਗਈ ਹੈ ।

ਖੰਨਾ ਵਿੱਚ ਇਸੇ ਨੰਬਰ ਦੀ ਥਾਰ ਨੇ ਇੱਕ ਸਖਸ ਨੂੰ ਕਈ ਕਿਲੋਮੀਟਰ ਤੱਕ ਘਸੀੜਿਆ

ਖੰਨਾ ਵਿੱਚ ਇੱਕ ਸ਼ਖਸ ਨੂੰ ਕਈ ਕਿਲੋਮੀਟਰ ਦਾ ਦਰੜਿਆ

ਖੰਨਾ ਵਿੱਚ ਦਿੱਲੀ ਦੇ ਕੰਜਾਵਲਾ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਵੇਂ ਨਵੇਂ ਸਾਲ ‘ਤੇ ਇੱਕ ਨੌਜਵਾਨ ਕੁੜੀ ਅੰਜਲੀ ਨੂੰ ਇੱਕ ਕਾਰ ਵਿੱਚ ਸਵਾਰ ਨਸ਼ੇੜੀਆਂ ਨੇ 12 ਤੋਂ 15 ਕਿਲੋਮੀਟਰ ਤੱਕ ਘਸੀੜਿਆ ਸੀ ਉਸੇ ਤਰ੍ਹਾਂ ਖੰਨਾ ਵਿੱਚ ‘ਥਾਰ’ ਨੇ ਕਈ ਕਿਲੋਮੀਟਰ ਤੱਕ ਇੱਕ ਸ਼ਖਸ ਨੂੰ ਘਸੀੜਿਆ ਹੈ । ਇਸ ਸ਼ਖਸ ਦੀ ਹਾਲਤ ਕਾਫੀ ਖਰਾਬ ਹੈ । ਥਾਰ ਚਰਵਾਉਣ ਵਾਲੇ ਸ਼ਖਸ ਦੀਆਂ ਤਸਵੀਰਾਂ CCTV ਵਿੱਚ ਕੈਦ ਹੋ ਗਈਆਂ ਹਨ । ਦੱਸਿਆ ਜਾ ਰਿਹਾ ਹੈ ਗੱਡੀ ਵਿੱਚ ਇੱਕ ਕੁੜੀ ਅਤੇ ਨੌਜਵਾਨ ਬੈਠਾ ਸੀ । ਗੱਡੀ ਦਾ ਨੰਬਰ ਹਰਿਆਣਾ ਦਾ ਹੈ ਅਤੇ ਇਹ CCTV ਵਿੱਚ ਸਾਫ ਨਜ਼ਰ ਆ ਰਿਹਾ ਹੈ । HR 76C 0003 ਨੰਬਰ ਦੀ ਥਾਰ ਤੋਂ ਅੰਦਾਜ਼ਾ ਲੱਗ ਰਿਹਾ ਹੈ ਕਿ ਇਹ ਕਿਸੇ VIP ਦੀ ਹੋ ਸਕਦੀ ਹੈ। ਕਿਉਂਕਿ 0003 ਨੰਬਰ ਲੈਣ ਦੇ ਲਈ ਕਾਫੀ ਪੈਸੇ ਖਰਚ ਨੇ ਪੈਂਦੇ ਹਨ । ਪੁਲਿਸ ਇਸ ਨੰਬਰ ਦੀ ਤਲਾਸ਼ ਕਰ ਰਹੀ ਹੈ । ਹਰਿਆਣਾ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਅਤੇ HR ਨੰਬਰ ਦੀ ਥਾਰ ਚਲਾਉਣ ਵਾਲੇ ਦਾ ਪਤਾ ਲਗਾਇਆ ਜਾ ਰਿਹਾ ਹੈ ।