ਬਿਉਰੋ ਰਿਪੋਰਟ : ਮੋਹਾਲੀ ਪੁਲਿਸ ਨੇ 7 ਸਾਲ ਦੇ ਬੱਚੇ ਨੂੰ ਮਾਲ ਦੇ ਬਾਹਰੋ ਅਗਵਾ ਕਰਨ ਦਾ ਮਾਮਲਾ ਸੁਲਝਾ ਲਿਆ ਹੈ । 3 ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ । ਬੱਚੇ ਦੀ ਮਾਂ ਨੇ ਇਸ ਕਿਡਨੈਪਿੰਗ ਦੀ ਸਾਜਿਸ਼ ਨੂੰ ਅੰਜਾਮ ਦਿੱਤਾ ਸੀ । ਪੁਲਿਸ ਨੇ ਮਾਂ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ । ਗ੍ਰਿਫਤਾਰੀ ਤੋਂ ਬਾਅਦ ਮਹਿਲਾ ਨੇ ਇਸ ਪੂਰੇ ਅਗਵਾਕਾਂਡ ਦਾ ਖੁਲਾਸਾ ਕੀਤਾ ਹੈ ਅਤੇ ਦੱਸਿਆ ਹੈ ਕਿ ਮਾਂ ਨੇ ਕਿਉਂ ਇਸ ਸਾਜਿਸ਼ ਨੂੰ ਅੰਜਾਮ ਦਿੱਤਾ ਹੈ। ਬੱਚੇ ਨੂੰ ਮੋਹਾਲੀ ਵਿੱਚ ਮਾਲ ਦੇ ਸਾਹਮਣੇ ਤੋਂ ਅਗਵਾ ਕੀਤਾ ਗਿਆ ਜਦਕਿ ਬਰਾਮਦਗੀ ਲੁਧਿਆਣਾ ਤੋਂ ਹੋਈ ਹੈ ।
2018 ਵਿੱਚ ਪਤੀ-ਪਤਨੀ ਵੱਖ ਹੋਏ ਸਨ
ਦੱਸਿਆ ਜਾ ਰਿਹਾ ਹੈ ਕਿ ਮਹਿਲਾ ਰਸਪ੍ਰੀਤ ਕੌਰ ਦਾ ਵਿਆਹ ਸਿਵਿਲ ਇੰਜੀਨੀਅਰ ਜਸਨੀਤ ਸਿੰਘ ਦੇ ਨਾਲ ਹੋਇਆ ਸੀ । ਦੋਵਾਂ ਦਾ ਗੁਰਦਿੱਤ ਸਿੰਘ ਦਾ ਨਾਂ ਦਾ 7 ਸਾਲ ਦਾ ਬੱਚਾ ਵੀ ਸੀ । ਵਿਆਹ ਤੋਂ ਬਾਅਦ ਪਤੀ-ਪਤਨੀ ਦੀ ਬਣੀ ਨਹੀਂ ਅਤੇ 2018 ਤੋਂ ਦੋਵੇ ਵੱਖ ਰਹਿਣ ਲੱਗੇ । 7 ਸਾਲ ਦਾ ਗੁਰਦਿੱਤ ਸਿੰਘ ਆਪਣੇ ਪਿਤਾ ਦੇ ਨਾਲ ਜੀਰਕਪੁਰ ਵਿੱਚ ਰਹਿੰਦਾ ਸੀ । ਪਿਤਾ ਦਾ ਕਹਿਣਾ ਹੈ ਕਿ ਕੋਰਟ ਵਿੱਚੋ ਗੁਰਦਿੱਤ ਸਿੰਘ ਦੀ ਕਸਟਡੀ ਉਸ ਨੂੰ ਮਿਲੀ ਸੀ । ਮਾਂ ਮਹੀਨੇ ਵਿੱਚ ਇੱਕ ਵਾਰ ਮਿਲ ਸਕਦੀ ਸੀ । ਵਿਆਹ ਦੇ 10 ਸਾਲ ਬਾਅਦ ਪਤਨੀ ਨੇ ਜਸਨੀਤ ਸਿੰਘ ‘ਤੇ ਤੰਗ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਸੀ ।
ਇਸ ਤਰ੍ਹਾਂ ਸਾਜਿਸ਼ ਦੇ ਤਹਿਤ ਬੱਚੇ ਨੂੰ ਅਗਵਾ ਕੀਤਾ ਗਿਆ
ਜਸਨੀਤ ਸਿੰਘ ਨੇ ਦੱਸਿਆ ਕਿ ਦੁਪਹਿਰ 12 ਵਜੇ ਉਹ ਪੁੱਤਰ ਗੁਰਦਿੱਤ ਨੂੰ ਲੈਕੇ ਉਸ ਦੀ ਮਾਂ ਨੂੰ ਮਿਲਵਾਉਣ ਦੇ ਲਈ ਮੋਹਾਲੀ ਦੇ ‘BESTECH’ ਮਾਲ ਲੈਕੇ ਗਿਆ । ਦੁਪਹਿਰ 3 ਵਜੇ ਦੇ ਆਲੇ-ਦੁਆਲੇ ਉਹ ਮਾਲ ਤੋਂ ਬਾਹਰ ਆਏ। ਇੱਕ ਅੰਜਾਨ ਸ਼ਖ਼ਸ ਨੇ ਉਨ੍ਹਾਂ ਨੁੰ ਰੋਕਿਆ ਅਤੇ ਪਤਾ ਪੁੱਛਣ ਦਾ ਨਾਟਕ ਕਰਨ ਲੱਗਾ । ਪਰ ਜਦੋਂ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ ਤਾਂ ਉਸ ਨੇ ਚਾਬੀ ਕੱਢ ਲਈ । ਪਿਤਾ ਜਸਨੀਤ ਨੇ ਦੱਸਿਆ ਇਸ ਸ਼ਖ਼ਸ ਨੇ ਪਹਿਲਾਂ ਸ਼ੀਸ਼ਾ ਤੋੜਿਆ ਫਿਰ ਤੀਸਰੇ ਸ਼ਖ਼ਸ ਨੇ ਅੱਖਾਂ ਵਿੱਚ ਮਿਰਚਾ ਪਾਇਆ ਅਤੇ ਫਿਰ ਬੇਸਬੈਟ ਦੇ ਨਾਲ ਵਾਰ ਕੀਤਾ। ਇਸ ਤੋਂ ਬਾਅਦ ਜ਼ਬਰਦਸਤੀ ਬੱਚੇ ਨੂੰ ਕਾਰ ਵਿੱਚ ਲੈਕੇ ਫਰਾਰ ਹੋ ਗਏ। ਸਿਰਫ਼ ਇਨ੍ਹਾਂ ਹੀ ਨਹੀਂ ਹਮਲਾ ਕਰਨ ਵਾਲਿਆਂ ਨੇ ਜਸਨੀਤ ਦਾ ਫੋਨ ਵੀ ਨਾਲ ਲੈ ਗਏ ।
ਪਤਨੀ ਮੌਕੇ ਤੋਂ ਚੱਲੀ ਗਈ
ਪਿਤਾ ਜਸਨੀਤ ਨੇ ਦੱਸਿਆ ਕਿ ਜਦੋਂ ਮੇਰਾ ਬੱਚਾ ਅਗਵਾ ਹੋਇਆ ਤਾਂ ਪਤਨੀ ਮੌਕੇ ‘ਤੇ ਮੌਜੂਦ ਸੀ । ਪਰ ਘਟਨਾ ਦੇ ਫੋਰਨ ਬਾਅਦ ਉਹ ਚੱਲੀ ਗਈ । ਮਾਲ ਦੇ ਗਾਰਡ ਨੇ ਬੱਚੇ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਸੀ । ਵਾਰਦਾਤ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਇਤਲਾਹ ਕੀਤੀ । ਜਸਨੀਤ ਨੂੰ ਪਤਨੀ ‘ਤੇ ਸ਼ੱਕ ਸੀ । ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਡਰਾਇਵਿੰਗ ਸੀਟ ‘ਤੇ ਪਤਨੀ ਦਾ ਭਰਾ ਸੀ । ਫਿਰ ਇੱਕ ਤੋਂ ਬਾਅਦ ਇੱਕ ਕੜੀਆਂ ਜੁੜ ਦੀਆਂ ਰਹੀਆਂ ਅਤੇ ਪਤਨੀ ਅਤੇ ਅਗਵਾ ਕਰਨ ਵਾਲੇ 2 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ