Punjab

ਮੁਹਾਲੀ : 6 ਸਾਲ ਦੀ ਬਚੀ ਦੀ ਮੌਤ ‘ਚ ਨਵਾਂ ਮੋੜ ! SDM ਨੇ ਕਬਰ ਖੋਦਣ ਦੇ ਨਿਰਦੇਸ਼ ਦਿੱਤੇ !

ਬਿਉਰੋ ਰਿਪੋਰਟ : ਮੁਹਾਲੀ ਦੇ ਕਸਬਾ ਨਿਆ ਪਿੰਡ ਵਿੱਚ 6 ਸਾਲ ਦੀ ਬੱਚੀ ਦੀ ਪਾਣੀ ਦੀ ਟੈਂਕੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ ਪਰ ਪਰਿਵਾਰ ਨੇ ਹੁਣ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਬੱਚੀ ਦਾ ਕਤਲ ਕਰਕੇ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤਾ । ਇਸ ਦੀ ਸ਼ਿਕਾਇਤ ਉਨ੍ਹਾਂ ਨੇ ਸਥਾਨਕ ਪੁਲਿਸ ਨੂੰ ਦਿੱਤੀ ਹੈ । ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖ ਦੇ ਹੋਏ SDM ਖਰੜ ਨੂੰ ਮ੍ਰਿਤਕ ਬੱਚੀ ਦੀ ਕਬਰ ਖੋਦ ਕੇ ਲਾਸ਼ ਬਾਹਰ ਕੱਢ ਕੇ ਜਾਂਚ ਦੀ ਇਜਾਜ਼ਤ ਮੰਗੀ ਹੈ । SDM ਨੇ ਫਾਰੈਂਸਿਸ ਸਮੇਤ ਦੂਜੀ ਟੀਮਾਂ ਦੀ ਨਿਗਰਾਨੀ ਵਿੱਚ ਜਾਂਚ ਦੇ ਨਿਰਦੇਸ਼ ਦਿੱਤੇ ਹਨ । ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ ।

SDM ਨੇ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ 25 ਵਿੱਚ ਸਥਿਤ ਸ਼ਨਸ਼ਾਨ ਘਾਟ ‘ਤੇ ਪਰਿਵਾਰ ਦੇ ਨਾਲ ਪੁਲਿਸ ਦੀ ਟੀਮ ਪਹੁੰਚੇਗੀ ਅਤੇ ਫਿਰ ਬੱਚੇ ਦਾ DNA ਚੈੱਕ ਕੀਤਾ ਜਾਵੇਗਾ । ਸੂਤਰਾਂ ਦੇ ਮੁਤਾਬਿਕ 2 ਫਰਵਰੀ ਨੂੰ ਜਦੋਂ ਨਾਬਾਲਿਗ ਦੀ ਮੌਤ ਹੋਈ ਸੀ ਤਾਂ ਉਸ ਸਮੇਂ ਮੈਡੀਕਲ ਨਹੀਂ ਕਰਵਾਇਆ ਗਿਆ ਸੀ। ਬੱਚੀ ਦਾ ਪਿਤਾ ਘਰ ਵਿੱਚ ਨਹੀਂ ਮੌਜੂਦ ਨਹੀਂ ਸੀ । ਉਸ ਦੇ ਗੁਆਂਢੀ ਉਸ ਨੂੰ ਹਸਪਤਾਲ ਲੈ ਗਏ ਸਨ । ਜਿੱਥੇ ਉਨ੍ਹਾਂ ਨੇ ਲਿਖ ਕੇ ਦਿੱਤਾ ਸੀ ਕਿ ਉਨ੍ਹਾਂ ਨੂੰ ਮੈਡੀਕਲ ਨਹੀਂ ਕਰਵਾਉਣਾ ਹੈ । ਇਸ ਦੇ ਬਾਅਦ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਦੇ ਵੱਲੋਂ ਬੱਚੀ ਦੀ ਲਾਸ਼ ਸੌਂਪ ਦਿੱਤੀ ਗਈ ਸੀ ।

ਬੱਚੀ ਦੀ ਮਾਂ ਪ੍ਰਿਯੰਕਾ ਨੇ ਦੱਸਿਆ ਹੈ ਕਿ ਜਿਸ ਸਮੇਂ ਬੱਚੀ ਘਰ ਤੋਂ ਗਾਇਬ ਹੋਈ ਸੀ। ਉਸੇ ਸ਼ਾਮ ਨੂੰ 5:40 ‘ਤੇ ਘਰ ਦੇ ਬਾਹਰ ਗੁਆਂਢੀ ਨੇ ਵੇਖੀ ਸੀ । ਪਰ ਜਦੋਂ ਉਹ ਘਰ ਨਹੀਂ ਪਹੁੰਚੀ ਤਾਂ ਗੁਆਂਢੀਆਂ ਨੇ ਤਲਾਸ਼ ਕੀਤੀ ਸੀ । ਗੁਆਂਢੀ ਦਾ ਮਕਾਨ ਬਣਾ ਰਹੇ ਮਹੀਪਾਲ ਦੀ ਪਾਣੀ ਦੀ ਟੈਂਕੀ ਨੂੰ ਚੈੱਕ ਕੀਤਾ ਸੀ । ਉਸ ਵਿੱਚ ਬੱਚੀ ਨਹੀਂ ਮਿਲੀ ਸੀ । ਪਰ ਜਦੋਂ ਗਲੀ ਵਿੱਚ ਸ਼ੋਰ ਮਚਾਇਆ ਤਾਂ ਮੁੜ ਤੋਂ ਚੈੱਕ ਕੀਤਾ । ਰਾਤ 8 ਵਜੇ ਦੇ ਕਰੀਬ ਉਸੇ ਪਾਣੀ ਦੀ ਟੈਂਕੀ ਤੋਂ ਬੱਚੀ ਦੀ ਲਾਸ਼ ਮਿਲੀ ਸੀ । ਇਸੇ ਵਜ੍ਹਾ ਨਾਲ ਪਰਿਵਾਰ ਨੂੰ ਕਤਲ ਦਾ ਸ਼ੱਕ ਹੈ ।