The Khalas Tv Blog Others ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਨਾਲ ਕੈਨੇਡਾ ‘ਚ ਹੋਇਆ ਇਹ ਮਾੜਾ ਕੰਮ, ਪਰਿਵਾਰ ‘ਚ ਸੋਗ ਦੀ ਲਹਿਰ
Others

ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਨਾਲ ਕੈਨੇਡਾ ‘ਚ ਹੋਇਆ ਇਹ ਮਾੜਾ ਕੰਮ, ਪਰਿਵਾਰ ‘ਚ ਸੋਗ ਦੀ ਲਹਿਰ

Moga's famous kabaddi player Amarpreet Amri died in Canada mourning in the family

ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਨਾਲ ਕੈਨੇਡਾ 'ਚ ਹੋਇਆ ਇਹ ਮਾੜਾ ਕੰਮ, ਪਰਿਵਾਰ 'ਚ ਸੋਗ ਦੀ ਲਹਿਰ

ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਨਿਹਾਲ ਸਿੰਘ ਵਾਲਾ ਨੇੜਲੇ ਪਿੰਡ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ਦੇ ਸਰੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਮੌਤ ਹੋ ਗਈ। 28 ਵਰ੍ਹਿਆਂ ਦਾ ਅਮਰਪ੍ਰੀਤ ਦਸੰਬਰ ਮਹੀਨੇ ਹੀ ਵਿਆਹ ਕਰਵਾਉਣ ਕੈਨੇਡਾ ਗਿਆ ਸੀ। ਪਿਛਲੇ ਸਾਲ ਉਸ ਦਾ ਵਿਆਹ ਹੋਇਆ ਸੀ। ਅਮਰਪ੍ਰੀਤ ਅਮਰੀ ਪ੍ਰਸਿੱਧ ਕਬੱਡੀ ਰੇਡਰ ਸੀ।

ਉਹ ਖੇਡ ਦੇ ਤੌਰ ‘ਤੇ ਵਿਦੇਸ਼ ਦੀ ਧਰਤੀ ‘ਤੇ ਰਹਿ ਰਿਹਾ ਸੀ। ਅੱਜ ਜਿਉਂ ਹੀ ਇਸ ਕਬੱਡੀ ਖਿਡਾਰੀ ਦੀ ਦੁੱਖਦਾਈ ਮੌਤ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਬੱਡੀ ਵਿੱਚ ਵੱਚਾ ਨਾਮ ਖੱਟਣ ਵਾਲੇ ਅਮਰੀ ਦੀ ਮੌਤ ਨਾਲ ਜਿੱਥੇ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਹੀ ਨੌਜਵਾਨ ਪੁੱਤ ਗੁਆਉਣ ਵਾਲੇ ਪਰਿਵਾਰ ਨੂੰ ਅਸਹਿ ਦੁੱਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Exit mobile version