Punjab

ਮੋਗਾ ਦੀ 2 ਔਰਤਾਂ ਦਾ ਇੰਤਜ਼ਾਰ ਹੁਣ ਕਦੇ ਖਤਮ ਨਹੀਂ ਹੋਵੇਗਾ !

ਬਿਉਰੋ ਰਿਪੋਰਟ : ਕਹਿੰਦੇ ਨੇ ਮੌਤ ਸ਼ਖਸ ਨੂੰ ਆਪ ਹੀ ਉਸ ਥਾਂ ‘ਤੇ ਖਿੱਚ ਕੇ ਲੈ ਆਉਂਦੀ ਹੈ,ਜਿੱਥੇ ਉਸ ਦੇ ਅੰਤਿਮ ਸਾਹ ਲਿਖੇ ਹੁੰਦੇ ਹਨ । ਮੋਗਾ ਬਰਨਾਲਾ ਹਾਈਵੇਅ ‘ਤੇ ਪਿੰਡ ਮਾਛੀਕੇ ਦੀਆਂ 2 ਔਰਤਾਂ ਨਾਲ ਵੀ ਕੁਝ ਅਜਿਹਾ ਹੀ ਹੋਇਆ । ਇੱਕ ਹੀ ਘਰ ਦੀਆਂ 2 ਔਰਤਾਂ ਨੂੰ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਅਤੇ ਉਨ੍ਹਾਂ ਨੂੰ ਘਰ ਤੋਂ ਨਿਕਲਾ ਪਿਆ । ਬੱਸ ਸਟਾਪ ਪਹੁੰਚ ਕੇ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੀ ਸੀ । ਜਿਵੇ ਹੀ ਉਨ੍ਹਾਂ ਨੇ ਅੱਗੇ ਵੱਧ ਕੇ ਵੇਖਿਆ ਕੋਈ ਬੱਸ ਆ ਰਹੀ ਹੈ । ਤੇਜ਼ ਰਫਤਾਰ ਸਕਾਰਪੀਓ ਆਈ ਅਤੇ ਦੋਵਾਂ ਔਰਤਾਂ ਨੂੰ ਦਰੜ ਦੇ ਹੋਏ ਨਿਕਲ ਗਈ । ਜਿਸ ਦੀ ਵਜ੍ਹਾ ਕਰਕੇ ਦੋਵਾਂ ਦੀ ਮੌਤ ਹੋ ਗਈ ।

ਆਲੇ ਦੁਆਲੇ ਲੋਕਾਂ ਨੇ ਫੌਰਨ ਮਦਦ ਦਾ ਹੱਥ ਵਧਾਇਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤੱਕ ਕਾਫੀ ਦੇਰ ਹੋ ਚੁੱਕੀ ਸੀ । ਖੂਨ ਜ਼ਿਆਦਾ ਨਿਕਲਣ ਦੀ ਵਜ੍ਹਾ ਕਰਕੇ ਦੋਵਾਂ ਦੀ ਮੌਤ ਹੋ ਗਈ ਸੀ । ਦੱਸਿਆ ਜਾ ਰਿਹਾ ਹੈ ਕਿ ਦੋਵੇ ਔਰਤਾਂ ਪਿੰਡ ਬੂਟਰ ਦੀ ਰਹਿਣ ਵਾਲੀਆਂ ਸਨ । ਲੋਕਾਂ ਨੇ 2 ਔਰਤਾਂ ਨੂੰ ਟੱਕਰ ਮਾਰਨ ਵਾਲੇ ਡਰਾਈਵਰ ਨੂੰ ਫੜ ਲਿਆ ਹੈ । ਹਾਲਾਂਕਿ ਉਹ ਗੱਡੀ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ । ਲੋਕਾਂ ਮੁਤਾਬਿਕ ਸਕਾਰਪੀਓ ਗੱਡੀ ਦੇ ਡਰਾਈਵਰ ਦੀ ਰਫਤਾਰ ਕਾਫੀ ਤੇਜ਼ ਸੀ ਜਿਸ ਦੀ ਵਜ੍ਹਾ ਕਰਕੇ ਹਾਦਸਾ ਹੋਇਆ । ਲੋਕਾਂ ਨੇ ਦੱਸਿਆ ਡਰਾਈਵਰ ਬਹੁਤ ਹੀ ਲਾਪਰਵਾਹੀ ਦੇ ਨਾਲ ਗੱਡੀ ਚੱਲਾ ਰਿਹਾ ਸੀ ਜਿਸ ਦੀ ਵਜ੍ਹਾ ਕਰਕੇ ਔਰਤਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ।

ਜਿੰਨਾਂ ਲੋਕਾਂ ਨੇ ਦੁਰਘਟਨਾ ਨੂੰ ਹੁੰਦੇ ਹੋਏ ਵੇਖਿਆ ਹੈ ਉਨ੍ਹਾਂ ਮੁਤਾਬਿਕ ਸਕਾਰਪੀਓ ਦੀ ਰਫਤਾਰ ਨਾਲ ਕਿਸੇ ਹੋਰ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ। ਪੁਲਿਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਜਾਵੇਗਾ ਜਿਸ ਤੋਂ ਪਤਾ ਚੱਲੇਗਾ ਕਿ ਡਰਾਈਵਰ ਨੇ ਸ਼ਰਾਬ ਤਾਂ ਨਹੀਂ ਪੀਤੀ ਸੀ । ਉਧਰ ਪੁਲਿਸ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ । ਦੋਵੇ ਔਰਤਾਂ ਦੀ ਲਾਸ਼ ਨੂੰ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ ਰੱਖਿਆ ਗਿਆ ਹੈ।