Punjab

ਮੋਗਾ ਦੀ ਮਹਿਲਾ ਨੂੰ ਨਵਾਂ I-PHONE ਲੈਣਾ ਪਿਆ ਮਹਿੰਗਾ !

Moga women i phone black mail murder

ਬਿਊਰੋ ਰਿਪੋਰਟ : ਮੋਗਾ ਵਿੱਚ 21 ਮਾਰਚ ਨੂੰ ਪਿੰਡ ਜੈਮਲ ਵਾਲਾ ਲਿੰਕ ਰੋਡ ‘ਤੇ ਕਣਕ ਦੇ ਖੇਤਾਂ ਵਿੱਚ ਇੱਕ ਮਹਿਲਾ ਦੀ ਲਾਸ਼ ਮਿਲੀ ਸੀ । ਲਾਸ਼ ਅਰੱਧ ਨਗਨ ਹਾਲਤ ਵਿੱਚ ਸੀ । ਪਰ ਪੁਲਿਸ ਨੇ ਸਾਰੀਆਂ ਕੜੀਆਂ ਨੂੰ ਜੋੜ ਦੇ ਹੋਏ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ । ਕਤਲ ਮਹਿਲਾ ਦੇ ਪ੍ਰੇਮੀ ਨੇ ਹੀ ਕੀਤਾ ਸੀ । ਉਸ ਨੇ ਦੱਸਿਆ ਕਿ ਮਹਿਲਾ ਵਾਰ-ਵਾਰ ਉਸ ਨੂੰ ਬਲੈਕ ਮੇਲ ਕੀਤਾ ਜਾ ਰਿਹਾ ਸੀ । ਮਹਿੰਗੇ ਆਈਫੋਨ ਤੋਂ ਲੈਕੇ ਪੈਸੇ ਵੀ ਉਸ ਕੋਲੋ ਹੜਪ ਚੁੱਕੀ ਸੀ ਪਰ ਜਦੋਂ ਬਾਜ਼ ਨਹੀਂ ਆਈ ਤਾਂ ਉਸ ਨੇ ਦੋਸਤ ਦੇ ਨਾਲ ਮਿਲਕੇ ਮਹਿਲਾ ਦਾ ਕਤਲ ਕਰ ਦਿੱਤਾ । ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਪ੍ਰੇਮੀ ਨੇ 2 ਕੰਮ ਕੀਤੇ । ਆਪਣੇ ਘਰ ਲੈਕੇ ਗਿਆ ਅਤੇ ਫਿਰ ਸ਼ਰਾਬ ਪਿਲਾਈ ।

ਨਜਾਇਜ਼ ਸਬੰਧਾਂ ਦਾ ਮਾਮਲਾ

SP (D) ਅਜੇ ਰਾਜ ਸਿੰਘ ਨੇ ਦੱਸਿਆ ਕਿ 20 ਮਾਰਚ ਨੂੰ ਮਹਿਲਾ ਕਰਮਜੀਤ ਕੌਰ ਆਪਣੀ ਸਕੂਟੀ ‘ਤੇ ਨਿਕਲੀ ਸੀ। 21 ਮਾਰਚ ਨੂੰ ਪਿੰਡ ਜੈਮਲ ਵਾਲਾ ਲਿੰਕ ਰੋਡ ‘ਤੇ ਕੁੜੀ ਦੀ ਬਿਨਾਂ ਕੱਪੜੇ ਲਾਸ਼ ਮਿਲੀ । ਐੱਸਐੱਸਪੀ ਵੱਲੋਂ ਡੀਐੱਸਪੀ ਜਸਜੋਤ ਸਿੰਘ ਅਤੇ ਐੱਸਐਚਓ ਜਿਤੇਂਦਰ ਸਿੰਘ ਦੀ ਅਗਵਾਈ ਵਿੱਚ 2 ਟੀਮਾ ਬਣਾਇਆ । ਪੁਲਿਸ ਨੇ ਜਦੋਂ ਮ੍ਰਿਤਕ ਮਹਿਲਾ ਦੇ ਮੋਬਾਈਲ ਫੋਨ ਕਾਲ ਖੰਗਾਲੇ ਤਾਂ ਇੱਕ ਤੋਂ ਬਾਅਦ ਇੱਕ ਕੜੀ ਜੁੜ ਦੀ ਰਹੀ ਅਤੇ ਪੁਲਿਸ ਪ੍ਰਭਕਾਰ ਸਿੰਘ ਸੋਨੀ ਕੋਲ ਪਹੁੰਚੀ ਜਿਸ ਦੇ ਮਹਿਲਾ ਦੇ ਨਾਲ ਸਬੰਧ ਸਨ । ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਅਤੇ ਉਸ ਦੇ ਸਾਥੀ ਜਸਪਾਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਪੁੱਛ-ਗਿੱਛ ਉਸ ਨੇ ਸਭ ਕੁਝ ਦੱਸ ਦਿੱਤਾ ।

ਇਸ ਤਰ੍ਹਾਂ ਕਤਲ ਨੂੰ ਅੰਜਾਮ ਦਿੱਤਾ

ਮੁਲਜ਼ਮ ਨੇ ਪੁੱਛ-ਗਿੱਛ ਵੀ ਦੱਸਿਆ ਕਿ ਉਸ ਨੇ ਆਪਣੀ ਪ੍ਰੇਮਿਕਾ ਨੂੰ 2 ਮਹੀਨੇ ਦੇ ਅੰਦਰ 60 ਹਜ਼ਾਰ ਦਾ ਆਈਫੋਨ- 13 ਲੈਕੇ ਦਿੱਤਾ। ਇਸ ਦੇ ਇਲਾਵਾ ਬਲੈਕਮੇਲ ਕਰਕੇ 1 ਲੱਖ ਰੁਪਏ ਕਰਮਜੀਤ ਕੌਰ ਨੇ ਪ੍ਰੇਮੀ ਤੋਂ ਲਏ ਸਨ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਮੇ ਆਇਆ ਹੈ ਕਿ ਕਰਮਜੀਤ ਕੌਰ ਆਪਣੇ ਪ੍ਰੇਮੀ ਨੂੰ ਬਲੈਕਮੇਲ ਕਰ ਰਹੀ ਸੀ,ਉਸ ਨੂੰ ਧਮਕਾ ਰਹੀ ਸੀ । ਕਿ ਜਿਹੜੀਆਂ ਫੋਟੋਆਂ ਉਸ ਦੇ ਮੋਬਾਈਲ ਫੋਨ ਵਿੱਚ ਹਨ ਉਹ ਪਤਨੀ ਨੂੰ ਫਾਰਵਰਡ ਕਰ ਦੇਵੇਗੀ ।

ਇਸ ਤੋਂ ਬਾਅਦ 20 ਮਾਰਚ ਦੀ ਰਾਤ ਪ੍ਰਭਕਾਰ ਸਿੰਘ ਨੇ ਉਸ ਨੂੰ ਬੱਸ ਸਟੈਂਡ ਤੋਂ ਆਪਣੀ ਕਾਰ ਵਿੱਚ ਬਿਠਾਇਆ ਅਤੇ ਘਰ ਲੈ ਆਇਆ । ਦੋਵਾਂ ਨੇ ਸ਼ਰਾਬ ਪੀਤੀ ਅਤੇ ਫਿਰ ਕਰਮਜੀਤ ਕੌਰ ਦਾ ਕਤਲ ਕਰ ਦਿੱਤਾ ਅਤੇ ਆਈਫੋਨ ਤੋੜ ਦਿੱਤ। ਮੁਲਜ਼ਮ ਨੇ ਆਪਣੇ ਸਾਥੀ ਜਸਪਾਲ ਨਾਲ ਮਿਲ ਕੇ ਕਰਮਜੀਤ ਕੌਰ ਦੀ ਲਾਸ਼ ਅਤੇ ਮੋਬਾਈਲ ਦੋਵੇ ਸੁੱਟ ਦਿੱਤੇ । ਪੁਲਿਸ ਨੂੰ ਜਦੋਂ ਮੋਬਾਈਲ ਮਿਲਿਆ ਤਾਂ ਉਸ ਦੇ ਅਧਾਰ ‘ਤੇ ਪੁਲਿਸ ਨੇ ਪ੍ਰਭਕਾਰ ਸਿੰਘ ਨੂੰ ਗ੍ਰਿਫਤਾਰ ਕੀਤਾ । ਕਰਮਜੀਤ ਕੌਰ ਅਤੇ ਪ੍ਰਭਕਾਰ ਦੀ ਕਾਲ ਡਿਟੇਲ ਅਤੇ ਫੋਟੋਆਂ ਨੇ ਇਸ ਕੇਸ ਨੂੰ ਹੱਲ ਕਰਨ ਵਿੱਚ ਮਦਦ ਕੀਤ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ 1 ਅਪ੍ਰੈਲ ਤੱਕ ਦਾ ਰਿਮਾਰਡ ਹਾਸਲ ਕਰ ਲਿਆ ਹੈ ।