Punjab

‘ਦੱਸੋ ਭਲਾ ਸਾਡਾ ਵਿੱਕੀ ਕਿਵੇਂ ਬਚ ਸਕਦਾ ਸੀ’ ?

ਬਿਊਰੋ ਰਿਪੋਰਟ : ਮੋਗਾ ਦੇ ਰਾਮਗੰਜ ਮੰਡੀ ਵਿੱਚ ਏਸ਼ੀਨ ਜਿਊਲਰਜ਼ ਦੇ ਮਾਲਿਕ ਵਿੱਕੀ ਦਾ ਜਿਸ ਤਰ੍ਹਾਂ ਨਾਲ ਦੁਕਾਨ ਵਿੱਚ ਵੜ ਕੇ ਸ਼ਰੇਆਮ ਕਤਲ ਕੀਤਾ ਗਿਆ ਉਸ ਦਾ ਗੁੱਸਾ ਪੂਰੇ ਪੰਜਾਬ ਵਿੱਚ ਵੇਖਣ ਨੂੰ ਮਿਲਿਆ। ਮੋਗਾ ਵਿੱਚ ਤਾਂ ਵਪਾਰਿਆਂ ਨੇ ਬੰਦ ਰੱਖਿਆ ਹੀ ਫਰੀਦਕੋਟ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵੀ ਸਰਾਫਾ ਬਜ਼ਾਰ ਬੰਦ ਰਿਹਾ । ਹਾਲਾਂਕਿ ਇੱਕ ਦਿਨ ਬੰਦ ਰੱਖਣ ਦੇ ਨਾਲ ਸੁਨਿਆਰਿਆਂ ਦਾ ਕਰੋੜਾਂ ਦਾ ਨੁਕਸਾਨ ਹੋਇਆ ਪਰ ਉਨ੍ਹਾਂ ਦਾ ਕਹਿਣਾ ਰੋਜ਼ਾਨਾ ਜਿਸ ਤਰ੍ਹਾਂ ਨਾਲ ਸ਼ਰੇਆਮ ਵਾਰਦਾਤਾਂ ਵੱਧ ਰਹੀਆਂ ਹਨ ਉਨ੍ਹਾਂ ਨੂੰ ਆਪਣੀ ਸੁਰੱਖਿਆ ਨੂੰ ਲੈਕੇ ਚਿੰਤਾ ਹੈ । ਪਰ ਇਸ ਦੌਰਾਨ ਇੱਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜੋ ਸਰਕਾਰੀ ਤੰਤਰ ‘ਤੇ ਸਵਾਲ ਚੁੱਕ ਰਹੀ ਹੈ ਕਿ ਵਿੱਕੀ ਨੂੰ ਸਿਰਫ ਲੁਟੇਰਿਆਂ ਨੇ ਨਹੀਂ ਮਾਰਿਆ ਪ੍ਰਸ਼ਾਸਨਿਕ ਲਾਪਰਵਾਹੀ ਵੀ ਇਸ ਦੇ ਲਈ ਕਿਧਰੇ ਨਾ ਕਿਧਰੇ ਜ਼ਿੰਮੇਵਾਰ ਹੈ।

ਐਂਬੂਲੈਂਸ ਵਿੱਚ ਪੈਟਰੋਲ ਖਤਮ ਹੋ ਗਿਆ ਸੀ

ਵਿੱਕੀ ਨੇ ਆਪਣੀ ਸੁਰੱਖਿਆ ਦੇ ਲਈ ਗੰਨ ਕੱਢਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ ਪਰ ਹੈਰਾਨ ਦੀ ਗੱਲ ਜਿਹੜੀ ਲੋਕਾਂ ਨੇ ਦੱਸਿਆ ਹੈ ਉਹ ਹੋਰ ਹੋਸ਼ ਉਡਾਉਣ ਵਾਲੀ ਹੈ । ਸ਼ੁਰੂਆਤ ਵਿੱਚ ਵਿੱਕੀ ਨੂੰ ਮੋਗਾ ਦੇ ਹਸਤਪਾਲ ਵਿੱਚ ਲਿਜਾਇਆ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਲੁਧਿਆਣਾ ਰੈਫਰ ਕਰ ਦਿੱਤਾ ਗਿਆ । ਬੀਬੀਸੀ ਨੂੰ ਸਮਾਜ ਸੇਵੀ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਦੱਸਿਆ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਜਿਸ ਸਰਕਾਰੀ ਐਂਬੂਲੈਂਸ ਵਿੱਚ ਵਿੱਕੀ ਮੋਗਾ ਤੋਂ ਲੁਧਿਆਣਾ ਜਾ ਰਿਹਾ ਸੀ ਉਸ ਵਿੱਚ ਤੇਲ ਖ਼ਤਮ ਹੋ ਗਿਆ ਸੀ । ਪਹਿਲਾਂ ਤਾਂ ਲੁਟੇਰਿਆਂ ਨੇ ਵਿੱਕੀ ਨੂੰ ਗੋਲੀ ਮਾਰੀ ਫਿਰ ਰਹੀ ਸਹੀ ਕਸਰ ਲਾਪਰਵਾਹੀ ਨੇ ਪੂਰੀ ਕਰ ਦਿੱਤੀ । ਗੁਰਦੇਵ ਸਿੰਘ ਨੇ ਕਿਹਾ ਅਜਿਹੇ ਹਾਲਾਤ ਵਿੱਚ ਫਿਰ ਸਾਡੇ ਵਿੱਕੀ ਨੇ ਕਿਵੇ ਬਚਣਾ ਸੀ ?

ਗੁਰਦੇਵ ਸਿੰਘ ਨੇ ਦੱਸਿਆ ਕਿ 4 ਦਿਨ ਪਹਿਲਾਂ ਹੀ ਸ਼ਹਿਰ ਦੀ ਗਿੱਲ ਰੋਡ ‘ਤੇ ਇੱਕ ਵਪਾਰੀ ਤੋਂ 7 ਲੱਖ ਰੁਪਏ ਲੁੱਟੇ ਸਨ ਤੇ ਹੁਣ ਵਿੱਕੀ ਨੂੰ ਮਾਰ ਦਿੱਤਾ । ਸੋਮਵਾਰ ਨੂੰ ਸਵੇਰ ਵੇਲੇ ਇੱਕ ਕੈਸ਼ ਕੰਪਨੀ ਦੇ ਮੁਲਾਜ਼ਮ ਨੂੰ ਅੰਮ੍ਰਿਤਸਰ ਵਿੱਚ ਪਹਿਲਾਂ ਕੁੱਟਿਆ ਫਿਰ ਅੱਖਾਂ ਵਿੱਚ ਮਿਰਚਾ ਪਾਕੇ 10 ਲੱਖ ਰੁਪਏ ਲੁੱਟ ਕੇ ਲੈ ਗਿਆ । ਲੁਧਿਆਣਾ ਵਿੱਚ ਸਾਢੇ 8 ਕਰੋੜ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਦੇ ਹੱਥ ਖਾਲੀ ਹਨ । ਪਹਿਲਾਂ ਕੰਪਨੀ ਨੇ 10 ਕਰੋੜ ਦੀ ਲੁੱਟ ਦੱਸੀ ਫਿਰ 7 ਅਤੇ ਹੁਣ ਸਾਹਮਣੇ ਆਇਆ ਹੈ ਕਿ ਸਾਢੇ 8 ਲੱਖ ਲੁੱਟੇ ਗਏ ਸਨ । ਪੁਲਿਸ ਨੇ ਹੁਣ ਤੱਕ ਕਈ ਲੋਕਾਂ ਨੂੰ ਡਿਟੇਨ ਕੀਤਾ ਹੈ ਪਰ ਹੱਥ ਖਾਲੀ ਹਨ ।