Punjab

ਸਰਪੰਚ ਮਾਮਲੇ ‘ਚ 5 ਹੱਥੇ ਚੜੇ ! Whatsapp ਗਰੁੱਪ ਬਣੀ ਵੱਡੀ ਵਜ੍ਹਾ !

ਬਿਉਰੋ ਰਿਪੋਰਟ : ਸ਼ੁੱਕਰਵਾਰ ਨੂੰ ਮੋਗਾ ਵਿੱਚ ਸਰਪੰਚ ਵੀਰ ਸਿਘ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ । ਤਿੰਨ ਹੋਰ ਦੀ ਪੁਲਿਸ ਤਲਾਸ਼ ਕਰ ਰਹੀ ਹੈ। ਮੁੱਖ ਮੁਲਜ਼ਮ ਗੁਰਚਰਨ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਸ ਦੇ ਚਾਰ ਸਾਥੀਆਂ ਨਾਲ ਗ੍ਰਿਫਤਾਰੀ ਹੋਈ ਹੈ । 2 ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਕੁੱਲ 18 ਲੋਕਾਂ ਖਿਲਾਫ FIR ਦਰਜ ਕੀਤੀ ਸੀ ਜਿਸ ਵਿੱਚ 10 ਦੇ ਨਾਂ ‘ਤੇ ਮਾਮਲਾ ਦਰਜ ਕੀਤਾ ਸੀ । ਪੁਲਿਸ ਨੂੰ 32 ਬੋਰ ਅਤੇ 12 ਬੋਰ ਦੀ ਲਾਇਸੈਂਸੀ ਹਥਿਆਰ ਵੀ ਬਰਾਮਦ ਹੋਏ ਹਨ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਲਟੋ ਗੱਡੀ ‘ਤੇ ਫਰਾਰ ਹੋਏ ਸਨ। ਗੱਡੀ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ।

ਪੁਲਿਸ ਨੇ ਦੱਸਿਆ ਕਿ WHATSAPP ਗਰੁੱਪ ਦੇ ਸਰਪੰਚ ਵੀਰ ਸਿੰਘ ਇਨ੍ਹਾਂ ਦੇ ਨਾਲ ਜੁੜਿਆ । ਇਹ ਸਾਰੇ ਇੱਕ ਦੂਜੇ ਨੂੰ ਧਮਕੀ ਦਿੰਦੇ ਸਨ । ਪੁਲਿਸ ਨੇ ਫੋਨ ਕਬਜ਼ੇ ਵਿੱਚ ਲੈਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਿਸ ਇਸ ਗੱਲ ਤਾਂ ਪਤਾ ਲਗਾਉਣ ਵਿੱਚ ਜੁਟੀ ਹੈ ਕੀ ਆਖਿਰ ਗੁਰਚਰਨ ਸਿੰਘ ਅਤੇ ਸਰਪੰਚ ਵੀਰ ਸਿੰਘ ਦੇ ਵਿਚਾਲੇ ਦੁਸ਼ਮਣੀ ਕੀ ਸੀ ।

ਸ਼ੁੱਕਵਾਰ ਨੂੰ ਸਰਪੰਚ ਵੀਰ ਸਿੰਘ ਆਪਣੇ ਸਾਥੀ ਰਣਜੀਤ ਸਿੰਘ ਨਾਲ ਸਵੇਰ ਦੀ ਸੈਰ ‘ਤੇ ਨਿਕਲਿਆ ਸੀ । ਰਸਤੇ ਵਿੱਚ ਹੀ ਉਸ ‘ਤੇ ਤਾਬੜ ਤੋੜ ਗੋਲੀਆਂ ਚਲਾਇਆ ਗਈਆਂ। ਜਿਸ ਵਕਤ ਕਤਲ ਹੋਇਆ ਦੋਵੇਂ ਪਿੰਡ ਖੋਸਾ ਕੋਟਲਾ ਪਿੰਡ ਵਿੱਚ ਪਹੁੰਚੇ ਸਨ । ਇਸੇ ਦੌਰਾਨ ਹਮਲਾਵਰਾਂ ਨਾਲ ਬਹਿਸ ਹੋਈ ਅਤੇ ਉਨ੍ਹਾਂ ਨੇ ਫਿਰ ਗੋਲੀਆਂ ਚਲਾਇਆ।

ਮ੍ਰਿਤਕ ਸਰਪੰਚ ਵੀਰ ਸਿੰਘ ਦਾ ਕਾਂਗਰਸ ਪਾਰਟੀ ਨਾਲ ਸਬੰਧ ਸੀ। ਇਸ ਵਾਰਦਾਤ ਵਿੱਚ ਜ਼ਖ਼ਮੀ 2 ਹੋਰ ਲੋਕਾਂ ਨੂੰ ਇਲਾਜ ਦੇ ਲਈ ਸਿਵਲ ਅਤੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਪੁਲਿਸ ਨੇ ਇਸ ਨੂੰ ਪੁਰਾਣੀ ਰੰਜਿਸ਼ ਦੱਸਿਆ ਸੀ ਜਿਸ ਦਾ ਬਦਲਾ ਲੈਣ ਲਈ ਸਰਪੰਚ ਵੀਰ ਸਿੰਘ ਅਤੇ ਉਸ ਦੇ ਸਾਥੀ ਦਾ ਕਤਲ ਕੀਤਾ ਗਿਆ ।