The Khalas Tv Blog Punjab ਮੋਗਾ ਦੇ ਚੌਲ ਵਪਾਰੀ ਦੇ ਪੁੱਤਰ ‘ਤੇ ਦਿਨ-ਦਿਹਾੜੇ ਗੋਲੀਆਂ ਚੱਲੀਆਂ, ਇਲਾਕੇ ‘ਚ ਡਰ ਦਾ ਬਣਿਆ ਮਾਹੌਲ
Punjab

ਮੋਗਾ ਦੇ ਚੌਲ ਵਪਾਰੀ ਦੇ ਪੁੱਤਰ ‘ਤੇ ਦਿਨ-ਦਿਹਾੜੇ ਗੋਲੀਆਂ ਚੱਲੀਆਂ, ਇਲਾਕੇ ‘ਚ ਡਰ ਦਾ ਬਣਿਆ ਮਾਹੌਲ

‘ਦ ਖ਼ਾਲਸ ਬਿਊਰੋ :- ਮੋਗਾ ਸਥਿਤ ਪੁਰਾਣੀ ਅਨਾਜ ਮੰਡੀ ਵਿਖੇ ਅੱਜ ਚੌਲ ਵਪਾਰੀ ਦੇ ਪੁੱਤਰ ਨੂੰ ਦਿਨ ਦਿਹਾੜੇ ਤਿੰਨ ਗੋਲੀਆਂ ਮਾਰੀਆਂ ਗਈਆਂ। ਇਸ ਘਟਨਾਂ ਮਗਰੋਂ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਨੌਜਵਾਨ ਦੇ ਢਿੱਡ ‘ਚ ਦੋ ਗੋਲੀਆਂ ਲੱਗਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ। ਇਸ ਘਟਨਾਂ ਮਗਰੋਂ ਇਲਾਕੇ ’ਚ ਡਰ ਦਾ ਮਾਹੌਲ ਬਣ ਗਿਆ ਹੈ।

ਦੱਸਣਯੋਗ ਹੈ ਕਿ ਮੋਗੇ ਦੀ ਪੁਰਾਣੀ ਅਨਾਜ ਮੰਡੀ ਵਿਖੇ ਰਾਮ ਪਾਲ ਤੇ ਕੁਲਦੀਪ ਕੁਮਾਰ ਸਾਂਝਾ ਚੌਲ ਵਪਾਰ ਕਰਦੇ ਹਨ। ਵਪਾਰੀ ਕੁਲਦੀਪ ਕੁਮਾਰ ਦੇ ਪੁੱਤਰ ਕਾਕੂ ਸ਼ਾਮ ਜੋ ਕਿ ਸ਼ਾਮ ਦੇ 4 ਵਜੇ ਦੁਕਾਨ ‘ਤੇ ਬੈਠਾ ਸੀ, ਦੋ ਨੌਜਵਾਨ ਲੁੱਟ ਦੀ ਨੀਅਤ ਨਾਲ ਦੁਕਾਨ ਅੰਦਰ ਆਏ ਤੇ ਉਨ੍ਹਾਂ ਪਿਸਤੌਲ ਤਾਣ ਲਈ, ਇਸ ਦੌਰਾਨ ਵਪਾਰੀ ਦੇ ਪੁੱਤਰ ਨੇ ਉਨ੍ਹਾਂ ਦਾ ਮੁਕਾਬਲਾ ਕਰਨ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇੱਕ ਨੌਜਵਾਨ ਨੇ ਕਾਕੂ ‘ਤੇ ਤਿੰਨ ਗੋਲੀਆਂ ਚਲਾਈਆਂ, ਜਿਸ ‘ਚੋਂ ਦੋ ਗੋਲੀਆਂ ਨੌਜਵਾਨ ਦੇ ਪੇਟ ’ਚ ਲੱਗ ਗਈਆਂ। ਇਸ ਵਾਰਦਾਤ ਤੋਂ ਬਾਅਦ ਨੇੜਲੇ ਦੁਕਾਨਦਾਰਾਂ ਨੇ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ। ਸ਼ਹਿਰੀ ਦੀ ਪੁਰਾਣੀ ਅਨਾਜ ਮੰਡੀ ਵਿਖੇ ਰਾਮ ਪਾਲ ਅਤੇ ਕੁਲਦੀਪ ਕੁਮਾਰ ਸਾਂਝਾ ਚੌਲ ਵਪਾਰ ਕਰਦੇ ਹਨ।

Exit mobile version