Punjab

24 ਘੰਟੇ ਪਹਿਲਾਂ ਪਿਉ ਪੁੱਤ ਨੂੰ ਜਿਸ ਡਰ ਦੀ ਵਜ੍ਹਾ ਕਰਕੇ ਕੈਨੇਡਾ ਤੋਂ ਵਾਪਸ ਬੁਲਾ ਰਿਹਾ ਸੀ! ਉਹ ਪੰਜਾਬ ਵਿੱਚ ਸੱਚ ਹੋ ਗਿਆ !

ਬਿਊਰੋ ਰਿਪੋਰਟ : ਮੋਗਾ ਵਿੱਚ ਏਸ਼ੀਅਨ ਜਿਊਲਰਜ਼ ਦੇ ਮਾਲਕ ਪਰਮਿਦੰਰ ਸਿੰਘ ਉਰਫ ਵਿੱਕੀ ਦਾ ਸੋਮਵਾਰ ਨੂੰ ਕਤਲ ਕਰ ਦਿੱਤਾ ਗਿਆ ਸੀ । ਪਰ ਜਿਹੜੀ ਖ਼ਬਰ ਹੁਣ ਆ ਰਹੀ ਹੈ ਉਹ ਹੈਰਾਨ ਕਰਨ ਵਾਲੀ ਹੈ, ਪਿਤਾ ਵਿੱਕੀ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਆਪਣੇ ਪੁੱਤਰ ਮਹਿਪਾਲ ਸਿੰਘ ਨੂੰ ਕੈਨੇਡਾ ਵਿੱਚ ਫੋਨ ਕੀਤਾ ਸੀ । ਪੁੱਤਰ ਨੇ ਦੱਸਿਆ ਸੀ ਕੈਨੇਡਾ ਦੇ ਹਾਲਾਤ ਬਹੁਤ ਮਾੜੇ ਹੋ ਗਏ ਹਨ,ਗੈਂਗਵਾਰ,ਲੁੱਟ ਅਤੇ ਕਤਲ ਆਮ ਹੋਏ ਗਏ ਹਨ । ਜਿਸ ਤੋਂ ਬਾਅਦ ਪਰਮਿੰਦਰ ਸਿੰਘ ਉਰਫ ਵਿੱਕੀ ਨੇ ਪੁੱਤਰ ਨੂੰ ਕਿਹਾ ਤੂੰ ਕੈਨੇਡਾ ਤੋਂ ਵਾਪਸ ਪਰਤ ਆ । ਪਰ ਅਗਲੇ ਹੀ ਦਿਨ ਕੈਨੇਡਾ ਵਿੱਚ ਪੁੱਤਰ ਮਹਿਪਾਲ ਨੂੰ ਫੋਨ ਆਇਆ ਕਿ ਉਸ ਦੇ ਪਿਤਾ ਨੂੰ ਮੋਗਾ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਮੌਤ ਹੋ ਗਈ ਹੈ।

ਇਹ ਖ਼ਬਰ ਸੁਣਨ ਤੋਂ ਬਾਅਦ ਪੁੱਤਰ ਮਹਿਪਾਲ ਸਿੰਘ ਦੇ ਹੋਸ਼ ਉੱਡ ਗਏ ਅਤੇ ਉਹ ਫੌਰਨ ਪਿਤਾ ਦੇ ਸਸਕਾਰ ਦੇ ਲਈ ਕੈਨੇਡਾ ਤੋਂ ਰਵਾਨਾ ਹੋ ਗਿਆ । ਪਰਮਿੰਦਰ ਸਿੰਘ ਉਰਫ ਵਿੱਕੀ ਦੇ ਮਾਮੇ ਨੇ ਦੱਸਿਆ ਐਤਵਾਨ ਨੂੰ ਜਦੋਂ ਉਹ ਵਿੱਕੀ ਨੂੰ ਘਰ ਮਿਲਣ ਆਏ ਸਨ ਤਾਂ ਉਹ ਆਪਣੇ ਪੁੱਤਰ ਨੂੰ ਫੋਨ ‘ਤੇ ਘਰ ਪਰਤਨ ਲਈ ਕਹਿ ਰਿਹਾ ਸੀ । ਪਰ ਕੁਦਰਨ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਿਸ ਡਰ ਤੋਂ ਪਿਤਾ ਪੁੱਤਰ ਨੂੰ ਘਰ ਵਾਪਸ ਆਉਣ ਦਾ ਸੱਦਾ ਦੇ ਰਿਹਾ ਸੀ ਉਸ ਦਾ ਉਹ ਆਪ ਆਪਣੇ ਘਰ ਪੰਜਾਬ ਵਿੱਚ ਹੀ ਸ਼ਿਕਾਰ ਹੋ ਗਿਆ । ਇਸ ਤੋਂ ਇਲਾਵਾ ਵਿੱਕੀ ਦੀ ਮੌਤ ਨਾਲ ਜੁੜੀ ਇੱਕ ਹੋਰ ਪ੍ਰਸ਼ਾਸਨਿਕ ਲਾਪਰਵਾਹੀ ਸਾਹਮਣੇ ਆਈ ਹੈ ਜੋ ਹੋਰ ਵੀ ਪਰੇਸ਼ਾਨ ਕਰਨ ਵਾਲੀ ਹੈ ।

ਐਂਬੂਲੈਂਸ ਦੀ ਲਾਪਰਵਾਹੀ ਨੇ ਹੋਸ਼ ਉਡਾਏ

ਸੋਮਵਾਰ ਨੂੰ ਜਦੋਂ ਮੋਗਾ ਵਿੱਚ ਵਿੱਕੀ ਨੂੰ ਲੁਟੇਰਿਆਂ ਨੇ ਗੋਲੀਆਂ ਮਾਰਿਆਂ ਤਾਂ ਲੋਕਾਂ ਨੇ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ । ਪਰ ਜਦੋਂ ਹਾਲਤ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਤਾਂ ਜਿਸ ਸਰਕਾਰੀ ਐਂਬੂਲੈਂਸ ਵਿੱਚ ਵਿੱਕੀ ਮੋਗਾ ਤੋਂ ਲੁਧਿਆਣਾ ਜਾ ਰਿਹਾ ਸੀ ਉਸ ਵਿੱਚ ਤੇਲ ਖ਼ਤਮ ਹੋ ਗਿਆ ਸੀ । ਪਹਿਲਾਂ ਤਾਂ ਲੁਟੇਰਿਆਂ ਨੇ ਵਿੱਕੀ ਨੂੰ ਗੋਲੀ ਮਾਰੀ ਫਿਰ ਰਹੀ ਸਹੀ ਕਸਰ ਲਾਪਰਵਾਹੀ ਨੇ ਪੂਰੀ ਕਰ ਦਿੱਤੀ । ਸਥਾਨਕ ਲੋਕਾਂ ਦੱਸਿਆ ਕਿ ‘ਅਜਿਹੇ ਹਾਲਾਤ ਵਿੱਚ ਫਿਰ ਸਾਡੇ ਵਿੱਕੀ ਨੇ ਕਿਵੇ ਬਚਣਾ ਸੀ ?