The Khalas Tv Blog Punjab ਜਿੱਥੋਂ ਮਿਲਣਾ ਸੀ ਨਵਾਂ ਜੀਵਨ ! ਉੱਥੇ ਜ਼ਿੰਦਗੀ ਨੇ ਸਾਥ ਛੱਡ ਦਿੱਤਾ ! ਪੰਜਾਬ ਦੇ 2 ਪਰਿਵਾਰਾਂ ਦੀ ਦਰਦਨਾਕ ਕਹਾਣੀ !
Punjab

ਜਿੱਥੋਂ ਮਿਲਣਾ ਸੀ ਨਵਾਂ ਜੀਵਨ ! ਉੱਥੇ ਜ਼ਿੰਦਗੀ ਨੇ ਸਾਥ ਛੱਡ ਦਿੱਤਾ ! ਪੰਜਾਬ ਦੇ 2 ਪਰਿਵਾਰਾਂ ਦੀ ਦਰਦਨਾਕ ਕਹਾਣੀ !

ਬਿਊਰੋ ਰਿਪੋਰਟ : ਨਸ਼ੇ ਨੇ ਪੰਜਾਬ ਦੇ ਦੋ ਘਰਾਂ ਦੇ ਨੌਜਵਾਨਾਂ ਨੂੰ ਹਮੇਸ਼ਾਂ ਲਈ ਮੌਤ ਦੀ ਨੀਂਦ ਸੁਲਾ ਦਿੱਤਾ ਹੈ। ਦੋਵਾਂ ਕੇਸਾਂ ਵਿੱਚ ਸ਼ਹਿਰ ਅਤੇ ਘਰ ਵੱਖਰੇ ਹਨ ਪਰ ਅੰਜਾਮ ਇੱਕੋ ਹੀ ਹੈ। ਪਹਿਲੀ ਘਟਨਾ ਵਿੱਚ ਮੋਗਾ ਵਿੱਚ ਰੈੱਡਕਰਾਸ ਸੁਸਾਇਟੀ ਦੇ ਨਸ਼ਾ ਛਡਾਉ ਕੇਂਦਰ ਵਿੱਚ ਇੱਕ ਨੌਜਵਾਨ ਮਰੀਜ਼ ਨੇ ਆਪਣੇ ਆਪ ਨੂੰ ਮਾਰ ਲਿਆ ਹੈ। ਦੂਜੀ ਘਟਨਾ ਲੁਧਿਆਣਾ ਤੋਂ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਨੇ ਨੌਜਵਾਨ ਨੂੰ ਹਮੇਸ਼ਾ ਲਈ ਜ਼ਿੰਦਗੀ ਤੋਂ ਦੂਰ ਕਰ ਦਿੱਤਾ ਹੈ ।

ਮੋਗਾ ਦੇ ਜਨੇਰ ਪਿੰਡ ਵਿੱਚ ਬਣੇ ਸੈਂਟਰ ਵਿੱਚ ਪ੍ਰਦੀਪ ਕੁਮਾਰ ਨਾਂ ਦਾ ਸ਼ਖਸ ਬਾਥਰੂਮ ਵਿੱਚ ਗਿਆ ਫਿਰ ਬਾਹਰ ਨਹੀਂ ਨਿਕਲਿਆ, ਉਸ ਨੇ ਉੱਥੇ ਹੀ ਫਾਹਾ ਲਾਕੇ ਆਪਣੀ ਜਾਨ ਲੈ ਲਈ। ਉਹ ਜਗਰਾਓ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਤਲਾਹ ਮਿਲਦੇ ਹੀ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ। ਇਸ ਵਿਚਾਲੇ ਪ੍ਰਦੀਪ ਦੇ ਭਰਾ ਨੇ ਇਲਜ਼ਾਮ ਲਗਾਇਆ ਕਿ ਨਸ਼ਾ ਛਡਾਉ ਸੈਂਟਰ ਵਿੱਚ ਮਰੀਜ਼ਾਂ ਨਾਲ ਕੁੱਟਮਾਰ ਹੁੰਦੀ ਹੈ, ਉਸ ਦੇ ਭਰਾ ਪ੍ਰਦੀਪ ਨਾਲ ਵੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ।
ਜਾਣਕਾਰੀ ਦੇ ਮੁਤਾਬਕ ਪ੍ਰਦੀਪ ਨੂੰ 29 ਅਪ੍ਰੈਲ ਨਸ਼ੇ ਦੀ ਲਤ ਦੀ ਵਜ੍ਹਾ ਕਰਕੇ ਰੈੱਡਕਰਾਸ ਸੁਸਾਇਟੀ ਦੇ ਨਸ਼ਾ ਛਡਾਉ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਸੀ। ਉਸ ਦਾ ਇਲਾਜ ਚੱਲ ਰਿਹਾ ਸੀ। ਮ੍ਰਿਤਕ ਪ੍ਰਦੀਪ ਦੇ ਭਰਾ ਸੁਖਵਿੰਦਰ ਨੇ ਇਲਜ਼ਾਮ ਲਗਾਇਆ ਕਿ ਜਦੋਂ ਮਰੀਜ਼ਾਂ ਨੂੰ ਨਸ਼ਾ ਨਹੀਂ ਮਿਲ ਦਾ ਹੈ ਤਾਂ ਉਹ ਤੜਪਦਾ ਹੈ ਪਰ ਮੁਲਾਜ਼ਮ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਨਾਲ ਕੁੱਟਮਾਰ ਕਰਦੇ ਹਨ।

ਪੋਸਟਮਾਰਟਮ ਦੇ ਲਈ ਭੇਜੀ ਲਾਸ਼

ਕੋਟ ਇਸੇ ਖਾਂ ਦੇ ਥਾਣਾ ਇੰਸਪੈਕਟਰ ਇਕਬਾਲ ਹੁਸੈਨ ਨੇ ਦੱਸਿਆ ਕਿ ਪ੍ਰਦੀਪ ਦੇ ਭਰਾ ਸ਼ੁਖਵਿੰਦਰ ਦੇ ਬਿਆਨ ਦੇ ਅਧਾਰ ‘ਤੇ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ ਅਤੇ ਸਿਵਿਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ।

ਲੁਧਿਆਣਾ ਵਿੱਚ ਵੀ ਨਸ਼ੇ ਦੇ ਨਾਲ ਇੱਕ ਨੌਜਵਾਨ ਦੀ ਮੌਤ

ਲੁਧਿਆਣਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਨਸ਼ੇ ਦਾ ਆਦੀ ਸੀ। ਪਿਛਲੇ 2 ਸਾਲ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ। ਬੀਤੇ ਦਿਨੀ ਉਸ ਦਾ ਦੋਸਤ ਉਸ ਨੂੰ ਘਰ ਤੋਂ ਬੁਲਾ ਕੇ ਲੈ ਗਿਆ ਅਤੇ ਦੇਰ ਰਾਤ ਜਦੋਂ ਘਰ ਨਹੀਂ ਆਇਆ ਤਾਂ ਪਰਿਵਾਰ ਨੇ ਤਲਾਸ਼ ਸ਼ੁਰੂ ਕੀਤੀ ਤਾਂ ਤੜਕੇ ਉਹ ਗੁਰਦੁਆਰੇ ਸਾਹਿਬ ਦੇ ਨਾਲ ਖਾਲੀ ਪਲਾਟ ਵਿੱਚ ਮਿਲਿਆ, ਜਦੋਂ ਚੈੱਕ ਕੀਤਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦਾ ਨਾਂ ਰਾਮਾ ਸਿੰਘ ਉਰਫ਼ ਸੋਨੂੰ ਦੱਸਿਆ ਜਾ ਰਿਹਾ ਹੈ। ਪਰਿਵਾਰ ਨੂੰ ਇਤਲਾਹ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ।

Exit mobile version