ਮੋਗਾ : ਮੋਗਾ ਵਿੱਚ ਇੱਕ ਸ਼ਖਸ ਮੰਦਰ ਮੱਥਾ ਟੇਕਣ ਦੇ ਲਈ ਲਾਈਨ ਵਿੱਚ ਲੱਗਿਆ ਸੀ । ਜਿਵੇਂ ਹੀ ਉਹ ਮੱਥਾ ਟੇਕਣ ਤੋਂ ਬਾਅਦ ਘਰ ਲਈ ਨਿਕਲਣ ਲੱਗਿਆ ਉਸ ਨੂੰ ਗੋਲੀ ਲੱਗਣ ਦਾ ਅਹਿਸਾਸ ਹੋਇਆ। ਪੇਟ ‘ਤੇ ਹੱਥ ਲਗਾਇਆ ਤਾਂ ਖੂਨ ਆ ਰਿਹਾ ਸੀ, ਜਿਸ ਦੇ ਬਾਅਦ ਉਸ ਨੂੰ ਕਲੀਨਕ ਪੱਟੀ ਦੇ ਲਈ ਲਿਜਾਇਆ ਗਿਆ ਪਰ ਖੂਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ ਤਾਂ ਡਾਕਟਰ ਧੀ ਅਤੇ ਜਵਾਈ ਨੂੰ ਇਤਲਾਹ ਕੀਤੀ,ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਐਕਸ-ਰੇ ਕਰਵਾਉਣ ਤੋਂ ਪਤਾ ਚੱਲਿਆ ਕਿ ਗੋਲੀ ਪੇਟ ਦੇ ਅੰਦਰ ਹੀ ਰਹਿ ਗਈ । ਜਿਸ ਤੋਂ ਬਾਅਦ ਆਪਰੇਸ਼ਨ ਕੀਤਾ ਗਿਆ ਅਤੇ ਗੋਲੀ ਬਾਹਰ ਕੱਢੀ ਗਈ,ਫਿਲਹਾਲ ਜ਼ਖ਼ਮੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਇਸੇ ਤਰ੍ਹਾਂ ਹੈਰਾਨ ਕਰਨ ਵਾਲਾ ਮਾਮਲਾ 2016 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸੀ । ਜਦੋਂ ਡਿਊਟੀ ਕਰ ਰਹੇ ਸੇਵਾਦਾਰ ਦੀ ਪੱਗ ਅਤੇ ਜੈਕਟ ਵਿੱਚ ਗੋਲੀਆਂ ਲੱਗੀਆਂ ਸਨ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ । ਉਸੇ ਵੇਲੇ ਜਦੋਂ ਜਾਂਚ ਕੀਤੀ ਗਈ ਸੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਸੀ। ਇਸ ਬਾਰੇ ਵੀ ਤੁਹਾਨੂੰ ਮੋਗਾ ਦੀ ਘਟਨਾ ਤੋਂ ਬਾਅਦ ਵਿਸਤਾਰ ਨਾਲ ਨਾਲ ਦੱਸਾਂਗੇ ।
ਰਾਤ 8 ਵਜੇ ਮੋਗਾ ਵਿੱਚ ਸਾਹਮਣੇ ਆਇਆ ਮਾਮਲਾ
ਮੋਗਾ ਦੇ ਰਾਧਾਸੁਆਵੀ ਨਗਰ ਕਪੜਾ ਮਾਰਕਿਟ ਦੇ ਰਾਜੇਸ਼ ਉਰਫ ਬਿੱਟੂ ਨੇ ਦੱਸਿਆ ਕਿ ਉਹ ਹਰ ਸ਼ਨਿੱਚਰਵਾਰ ਵਾਂਗ ਰਾਤ 8 ਵਜੇ ਸਾਧਾ ਵਾਲੀ ਬਸਤੀ ਵਿੱਚ ਕਾਲੀ ਮਾਤਾ ਦੇ ਮੰਦਰ ਵਿੱਚ ਐਕਟਿਵਾ ਤੋਂ ਮੱਥਾ ਟੇਕਣ ਦੇ ਲਈ ਗਿਆ ਸੀ । ਮਾਤਾ ਦੇ ਦਰਸ਼ਨ ਕਰਨ ਦੇ ਲਈ ਲੰਮੀ ਲਾਈਨ ਸੀ ਤਾਂ ਉਹ ਵੀ ਲਾਈਨ ਵਿੱਚ ਖੜਾ ਹੋ ਗਿਆ,ਇਸ ਦੌਰਾਨ ਅਚਾਨਕ ਗੋਲੀ ਦੀ ਆਵਾਜ਼ ਸੁਣੀ ਅਤੇ ਲੋਕਾਂ ਨੇ ਗੋਲੀ ਚੱਲਣ ਦਾ ਸ਼ੋਰ ਸੁਣਿਆ। ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਗੋਲੀ ਕਿੱਥੇ ਚੱਲੀ ਹੈ । ਮੱਥਾ ਟੇਕਣ ਦੇ ਬਾਅਦ ਐਕਟਿਵਾ ਦੇ ਕੋਲ ਪਹੁੰਚਿਆ, ਉਸ ਪੇਟ ਦੇ ਕੋਲ ਗਿਲਾ ਲੱਗਿਆ ਤਾਂ ਉਸ ਨੇ ਹੱਥ ਲੱਗਾ ਕੇ ਵੇਖਿਆ, ਪੇਟ ਤੋਂ ਖੂਨ ਆ ਰਿਹਾ ਸੀ,ਇਸ ਦੇ ਬਾਅਦ ਪਤਨੀ ਐਕਟਿਵਾ ‘ਤੇ ਇੱਕ ਕਲੀਨਿਕ ਲੈ ਗਈ ਜਿੱਥੇ ਇਲਾਜ ਦੇ ਦੌਰਾਨ ਉਹ ਵਾਪਸ ਆ ਗਏ ਪਰ ਖੂਨ ਬੰਦ ਨਹੀਂ ਹੋਇਆ ਤਾਂ ਉਸ ਨੇ ਡਾਕਟਰ ਜਵਾਈ ਅਤੇ ਧੀ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ।
ਐਕਸ-ਰੇ ਕਰਵਾਉਣ ਤੇ ਪੇਟ ਦੇ ਅੰਦਰ ਗੋਲੀ ਦਾ ਪਤਾ ਚੱਲਿਆ
ਡਾਕਟਰ ਜਵਾਈ ਅਤੇ ਧੀ ਨੇ ਹਸਪਤਾਲ ਪਹੁੰਚਣ ਦੀ ਸਲਾਹ ਦਿੱਤੀ ਜਿਸ ਦੇ ਬਾਅਦ ਹਸਪਾਲ ਵਿੱਚ ਇਲਾਜ ਲਈ ਪਹੁੰਚ। ਐਕਸ-ਰੇ ਕਰਵਾਇਆ ਤਾਂ ਪੇਟ ਵਿੱਚ ਇੱਕ ਗੋਲੀ ਲੱਗੀ ਹੋਈ ਮਿਲੀ, ਗੋਲੀ ਪੇਟ ਦੇ ਅੰਦਰ ਦੀ ਰਹਿ ਗਈ ਸੀ । ਜਿਸ ਦੇ ਬਾਅਦ ਰਾਤ ਕਰੀਬ ਢਾਈ ਵਜੇ ਤੱਕ ਆਪਰੇਸ਼ਨ ਚੱਲਿਆ ਅਤੇ ਪੇਟ ਤੋਂ ਗੋਲੀ ਬਾਹਰ ਕੱਢੀ ਗਈ ।
ਪੁਲਿਸ ਸੀਸੀਟੀਵ ਕੈਮਰੇ ਖੰਗਾਲ ਰਹੀ ਹੈ
ਮੋਗਾ ਸਿੱਟੀ ਸਾਊਥ ਦੇ SHO ਅਮਨਦੀਪ ਕੰਬੋਜ ਨੇ ਦੱਸਿਆ ਕਿ ਗੋਲੀ ਚਲਾਉਣ ਦੇ ਮਾਮਲੇ ਵਿੱਚ ਪੁਲਿਸ ਘਟਨਾਵਾਲੀ ਥਾਂ ‘ਤੇ ਲੱਗੇ ਸਾਰੇ CCTV ਕੈਮਰੇ ਖੰਗਾਲ ਰਹੀ ਹੈ । ਜਖ਼ਮੀ ਅਤੇ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ। ਪਰ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ 2016 ਵਿੱਚ ਸ੍ਰੀ ਦਰਬਾਰ ਤੋਂ ਵੀ ਸਾਹਮਣੇ ਆਇਆ ਸੀ ।
2016 ਵਿੱਚ ਸੇਵਾਦਾਰ ਜਖ਼ਮੀ ਹੋਇਆ ਸੀ
15 ਜਨਵਰੀ 2016 ਨੂੰ 25 ਸਾਲ ਦਾ SGPC ਦਾ ਸੇਵਾਦਾਰ ਗੁਰਪ੍ਰੀਤ ਸਿੰਘ ਦੁੱਖ ਭਜਨੀ ਬੇਰੀ ਦੇ ਸਾਹਮਣੇ ਡਿਊਟੀ ਦੇ ਰਿਹਾ ਸੀ ਜਦੋਂ ਉਸ ਨੂੰ ਗੋਲੀ ਲੱਗਣ ਦਾ ਅਹਿਸਾਸ ਹੋਇਆ ਅਤੇ ਉਹ ਡਿੱਗ ਗਿਆ। ਹੋਰ ਸੇਵਾਦਾਰ ਭੱਜ ਕੇ ਆਏ ਅਤੇ ਗੁਰਪ੍ਰੀਤ ਸਿੰਘ ਨੂੰ ਸ੍ਰੀ ਗੁਰੂ ਰਾਮ ਦਾਸ ਹਸਪਤਾਲ ਲੈ ਗਏ। ਗੋਲੀ ਗੁਰਪ੍ਰੀਤ ਦੀ ਪੱਗ ਅਤੇ ਜੈਕਟ ‘ਤੇ ਲੱਗੀ ਸੀ। ਉਸ ਵਕਤ ਵੀ ਕਿਸੇ ਨੇ ਗੋਲੀ ਦੀ ਕੋਈ ਆਵਾਜ਼ ਨਹੀਂ ਸੁਣੀ ਸੀ । ਫਿਰ ਵੀ ਸੇਵਾਦਾਰ ਦੇ ਜ਼ਖਮੀ ਹੋਣ ਨਾਲ ਸਾਰੇ ਹੈਰਾਨ ਸਨ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਹੋ ਸਕਦਾ ਹੈ ਕਿ ਕੰਪਲੈਕਸ ਦੇ ਆਲੇ ਦੁਆਲੇ ਕਿਸੇ ਨੇ ਫਾਇਰਿੰਗ ਕੀਤੀ ਹੋ ਸਕਦੀ ਹੈ ਉਸ ਦੇ ਛਰੇ ਪਹਿਲਾਂ ਗੁਰਪ੍ਰੀਤ ਦੇ ਪੱਗ ਵਿੱਚੋ ਵੱਜਕੇ ਜੈਕਟ ਵਿੱਚ ਲੱਗੇ ਜਿਸ ਦੀ ਵਜ੍ਹਾ ਕਰਕੇ ਉਹ ਜ਼ਖਮੀ ਹੋ ਗਿਆ ਅਤੇ ਡਿੱਗ ਗਿਆ । ਪਰ ਇਹ ਦੋਵੇਂ ਘਟਨਾ ਆਪਣੇ ਆਪ ਵਿੱਚ ਹੀ ਹੈਰਾਨ ਕਰਨ ਵਾਲਿਆਂ ਹਨ। ਹਵਾ ਵਿੱਚ ਕੀਤੀ ਫਾਇਰਿੰਗ ਵੀ ਕਿੰਨੀ ਖਤਰਨਾਰ ਸਾਬਿਤ ਹੋ ਸਕਦੀ ਹੈ ।