Punjab

ਪੰਜਾਬ ਦੇ ਕੌਮਾਂਤਰੀ ਕਬੱਡੀ ਖਿਡਾਰੀ ਦੀ ਮਾਂ ਨਾਲ ਕੀਤਾ ਗਿਆ ਮਾੜਾ ਸਲੂਕ ! ਖਿਡਾਰੀ ਨੇ ਲਾਈਵ ਹੋਕੇ ਦੱਸਿਆ ਪੂਰਾ ਮਾਮਲਾ

ਬਿਊੋਰੋ ਰਿਪੋਰਟ : ਮੋਗਾ ਵਿੱਚ ਬੰਦਨੀ ਕਲਾਂ ਵਿੱਚ ਦੇਰ ਰਾਤ ਕੌਮਾਂਤਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ਵਿੱਚ ਅਣਪਛਾਲੇ ਲੋਕਾਂ ਨੇ ਹਮਲਾ ਕਰ ਦਿੱਤਾ । ਹਮਲਾਵਰਾਂ ਨੇ ਕਬੱਡੀ ਖਿਡਾਰੀ ਕਿੰਦਾ ਦੀ ਮਾਂ ਰਸਪਾਲ ਕੌਰ ਨੂੰ ਬੁਰੀ ਤਰ੍ਹਾਂ ਕੁੱਟਿਆ। ਜਿਸ ਤੋਂ ਬਾਅਦ ਉਹ ਗੰਭੀਰ ਜਖ਼ਮੀ ਹੋ ਗਈ । ਜਿੰਨਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ੇਗਿਆ,ਹਾਲਾਤ ਗੰਭੀਰ ਹੋਣ ਕਾਰਨ ਲੁਧਿਆਣਾ DMC ਰੈਫਰ ਕਰ ਦਿੱਤਾ ਗਿਆ ਹੈ।

ਕਿੰਦਾ ਨੇ ਕਮੈਂਟਰੀ ਕਰਨ ਵਾਲੇ ਅਮਨਾ ਲੋਪੇ ‘ਤੇ ਲਗਾਏ ਇਲਜ਼ਾਮ

ਇਸ ਹਮਲੇ ਦੇ ਲਈ ਕਿੰਦਾ ਨੇ ਕਮੈਂਟਰੇਟਰ ਅਮਨਾ ਲੋਪੇ ‘ਤੇ ਇਲਜ਼ਾਮ ਲਗਾਏ ਹਨ । ਕੁਲਵਿੰਦਰ ਕਿੰਦਾ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਸ ਨੇ ਇਲਜ਼ਾਮ ਲਗਾਇਆ ਹੈ ਕਿ ਕਬੱਡੀ ਖੇਡ ਨੂੰ ਲੈਕੇ ਆਪਸੀ ਰੰਜਿਸ਼ ਵਿੱਚ ਉਸ ਦੇ ਘਰ ‘ਤੇ ਹਮਲਾ ਕੀਤਾ ਗਿਆ । ਹਾਲਾਂਕਿ ਕਮੈਂਟਰੇਟਰ ਅਮਨਾ ਲੋਪੇ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ, ਉਸ ਨੇ ਕਿੰਦਾ ਵਾਂਗ ਲਾਈਵ ਆਕੇ ਕਿਹਾ ਕਿ ਉਹ ਰਾਤ ਨੂੰ ਸੋਹ ਰਿਹਾ ਸੀ ਉਸੇ ਵਕਤ ਉਸ ਨੂੰ ਜਾਣਕਾਰਾਂ ਨੇ ਦੱਸਿਆ ਕਿ ਕਿੰਦਾ ਕੁੱਟਮਾਰ ਦੇ ਲਈ ਉਸ ‘ਤੇ ਇਲਜ਼ਾਮ ਲਾ ਰਿਹਾ ਹੈ,ਮੈਂ ਉਸੇ ਸਮੇਂ ਆਪਣੇ ਆਪ ਨੂੰ ਪੁਲਿਸ ਦੇ ਸਾਹਮਣੇ ਸਰੰਡਰ ਕਰ ਦਿੱਤਾ ।

ਲੋਪੇ ਨੇ ਕਿਹਾ ਉਹ ਜਾਂਚ ਦੇ ਲਈ ਤਿਆਰ ਹਨ ।

ਲੋਪੇ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਦੇ ਲਈ ਤਿਆਰ ਹਨ, ਉਸ ਦਾ ਇਸ ਮਾਮਲੇ ਵਿੱਚ ਕੋਈ ਲੈਣਾ-ਦੇਣਾ ਨਹੀਂ ਹੈ। ਅਮਨਾ ਨੇ ਕਿਹਾ ਉਹ ਅਜਿਹਾ ਕੰਮ ਕਰਨ ਦੇ ਬਾਰੇ ਸੋਚ ਵੀ ਨਹੀਂ ਸਕਦਾ ਹੈ। ਅਮਨਾ ਪਿੰਡ ਦੀ ਪਚਾਇਤ ਦੇ ਨਾਲ ਥਾਣੇ ਪਹੁੰਚਿਆ ਸੀ । ਉਸ ਨੇ ਕਿਹਾ ਮੈਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਮੇਰਾ ਨਾਂ ਲੈਕੇ ਕਿੰਦਾ ਕੀ ਸਾਬਿਤ ਕਰਨਾ ਚਾਉਂਦਾ ਹੈ ? ਅਮਨਾ ਨੇ ਕਿਹਾ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ।

ਜਾਂਚ ਵਿੱਚ ਜੋ ਵੀ ਦੋਸ਼ੀ ਹੋਇਆ ਉਸ ਦੇ ਖਿਲਾਫ਼ ਕਾਰਵਾਈ ਹੋਵੇ

ਇਤਲਾਹ ਮਿਲਣ ਦੇ ਬਾਅਦ ਮੌਕੇ ‘ਤੇ DSP ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਪਹੁੰਚੇ,ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । DSP ਮਨਜੀਤ ਸਿੰਘ ਨੇ ਕਿਹਾ ਕੁਲਵਿੰਦਰ ਕਿੰਦਾ ਦੇ ਘਰ ‘ਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ ਕਰਨ ਦੀ ਇਤਲਾਹ ਮਿਲੀ ਸੀ । ਜਿਸ ਵਿੱਚ ਕਿੰਦਾ ਦੀ ਮਾਤਾ ਗੰਭੀਰ ਰੂਪ ਵਿੱਚ ਜਖ਼ਮੀ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਹੋਇਆ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।