ਬਿਊਰੋ ਰਿਪੋਰਟ : ਪੰਜਾਬ ਵਿੱਚ 3 ਦਿਨਾਂ ਦੇ ਅੰਦਰ ਲੁੱਟ ਦੀ ਤੀਜੀ ਵੱਡੀ ਵਾਰਦਾਤ ਸਾਹਮਣੇ ਆਈ ਹੈ । ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਬਾਅਦ ਹੁਣ ਦਿਨ-ਦਿਹਾੜੇ ਮੋਗਾ ਵਿੱਚ ਵੱਡੀ ਸੁਨਿਆਰੇ ਦੀ ਦੁਕਾਨ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸਿਰਫ਼ ਇਨ੍ਹਾਂ ਹੀ ਨਹੀਂ ਲੁਟੇਰਿਆਂ ਨੇ ਦੁਕਾਨ ਦੇ ਮਾਲਕ ਵਿੱਕੀ ਨੂੰ ਵੀ ਗੋਲੀ ਮਾਰੀ ਹੈ। ਪਹਿਲਾਂ ਉਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ ਪਰ ਹਾਲਤ ਜ਼ਿਆਦਾ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ ।ਪਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਹੈ ।
The persons listed in the photo below have committed a robbery at a jeweler's shop in Ramganj Mandi of Moga today afternoon and also shot at the shop owner.
If you have any information about the persons, you can immediately inform SSP Moga on Mno. 9478068798. pic.twitter.com/Y43IhufCDo— MOGA Police (@MogaPolice) June 12, 2023
ਗਾਹਕ ਬਣ ਕੇ ਆਏ ਸਨ ਲੁਟੇਰੇ
ਲੁੱਟ ਦੀ ਵਾਰਦਾਤ ਦੁਪਹਿਰ 2:15 ਮਿੰਟ ਦੀ ਹੈ,ਇਸ ਨੂੰ ਅੰਜਾਮ ਦੇਣ ਵਾਲੇ 5 ਲੁਟੇਰੇ ਸੀਸੀਟੀਵੀ ਵਿੱਚ ਕੈਦ ਹੋ ਗਏ । ਇਨ੍ਹਾਂ ਵਿੱਚੋਂ 3 ਪਹਿਲਾਂ ਗਾਹਕ ਬਣ ਕੇ ਆਏ ਸਨ। ਉਨ੍ਹਾਂ ਨੇ ਦੁਕਾਨ ਦੇ ਮਾਲਕ ਵਿੱਕੀ ਨੂੰ ਹਾਰ ਅਤੇ ਹੋਰ ਜ਼ੇਵਰ ਵਿਖਾਉਣ ਨੂੰ ਕਿਹਾ ਇਨ੍ਹੀਂ ਦੇਰ ਵਿੱਚ ਉਨ੍ਹਾਂ ਦੇ 2 ਹੋਰ ਸਾਥੀ ਆ ਗਏ। ਜਿਵੇਂ ਹੀ ਦੁਕਾਨਦਾਰ ਬਿੱਲ ਬਣਾ ਰਿਹਾ ਸੀ। ਤਿੰਨਾਂ ਨੇ ਆਪੋ-ਆਪਣੀ ਬੰਦੂਕਾਂ ਕੱਢ ਲਈਆਂ । ਸੁਨਿਆਰੇ ਨੇ ਵੀ ਆਪਣੀ ਬੰਦੂਕ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਲੁਟੇਰੇ ਨੇ ਦੁਕਾਨ ਦੇ ਮਾਲਕ ਨੂੰ ਗੋਲੀ ਮਾਰ ਦਿੱਤੀ ਅਤੇ ਸੋਨਾ ਲੁੱਟ ਕੇ ਫ਼ਰਾਰ ਹੋ ਗਏ । ਹੁਣ ਤੱਕ ਇਹ ਨਹੀਂ ਪਤਾ ਚੱਲਿਆ ਹੈ ਕਿ ਕਿੰਨੇ ਦਾ ਸੋਨਾ ਉਹ ਲੁੱਟ ਕੇ ਲੈ ਕੇ ਗਏ ਹਨ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰੇ ਇੰਨੇ ਬੇਪਰਵਾਹ ਸਨ ਕਿ ਕਿਸੇ ਨੇ ਵੀ ਆਪਣਾ ਮੂੰਹ ਨਹੀਂ ਡੱਕਿਆ ਸੀ ।
ਦਿਨ-ਦਿਹਾੜੇ ਲੁੱਟ ਦੀ ਇਹ ਵਾਰਦਾਤ ਚਿੰਤਾ ਵਿੱਚ ਪਾਉਣ ਵਾਲੀ ਹੈ ਕਿ ਕਿਉਂਕਿ ਸ਼ਾਇਦ ਹੀ ਅਜਿਹਾ ਦਿਨ ਗੁਜ਼ਰਦਾ ਹੋਵੇ ਜਦੋਂ ਲੁੱਟ ਦੀ ਵਾਰਦਾਤ ਨਾ ਸਾਹਮਣੇ ਆਉਂਦੀ ਹੋਵੇ। ਪਹਿਲਾਂ ਸਨਿੱਚਰਵਾਰ ਨੂੰ ਲੁਧਿਆਣਾ ਵਿੱਚ ਸਾਢੇ 8 ਕਰੋੜ ਦੀ ਲੁੱਟ ਦੀ ਵਾਰਦਾਤ ਅੰਜਾਮ ਦਿੱਤਾ ਗਿਆ, ਜਿਸ ਵਿੱਚ ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ, ਫਿਰ ਸੋਮਵਾਰ ਨੂੰ ਇੱਕ ਕੈਸ਼ ਡਿਲਿਵਰੀ ਕਰਨ ਵਾਲੀ ਕੰਪਨੀ ਦੇ ਮੁਲਾਜ਼ਮ ਨੂੰ ਅੰਮ੍ਰਿਤਸਰ ਵਿੱਚ ਨਿਸ਼ਾਨਾ ਬਣਾਇਆ ਗਿਆ, ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾਕੇ ਸੜਕ ‘ਤੇ ਸਵੇਰ ਵੇਲੇ 10 ਲੱਖ ਰੁਪਏ ਲੁੱਟ ਲਏ ਗਏ। ਪੁਲਿਸ ਆਲ਼ੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲ ਰਹੀ ਹੈ ਪਰ ਹੁਣ ਵੀ ਪੁਲਿਸ ਦੇ ਹੱਥ ਖ਼ਾਲੀ ਹਨ।