Punjab

ਲਾੜੇ ਦੀ ਚੱਲਦੀ ਗੱਡੀ ਵਿੱਚ 2 ਲੋਕ ਬੈਠੇ ! ਫਿਰ ਆਈ ਦਿਲ ਨੂੰ ਹਿੱਲਾ ਦੇਣ ਵਾਲੀ ਅਵਾਜ਼ !

ਬਿਉਰੋ ਰਿਪੋਰਟ : ਮੋਗਾ ਵਿੱਚ ਸ਼ੁੱਕਰਵਾਰ ਸਵੇਰ ਬਰਾਤ ਵਾਲੀ ਕਾਰ ‘ਤੇ ਗੋਲੀਆਂ ਚੱਲੀਆਂ ਹਨ । ਕਾਰ ਦੇ ਡਾਈਵਰ ਨੂੰ 3 ਲੋਕਾਂ ਨੋ ਗੋਲੀਆਂ ਮਾਰੀਆਂ ਹਨ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਉਸ ਦੀ ਹਾਲਤ ਗੰਭੀਰ ਦੱਸੀ ਅਤੇ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ । ਜਖਮੀ ਦੀ ਪਛਾਣ ਨਵਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ ਅਤੇ ਉਹ ਵਾਘਾ ਪੁਰਾਣਾ ਦਾ ਰਹਿਣ ਵਾਲਾ ਹੈ ।

ਦਰਅਸਲ ਜਿਸ ਵੇਰੇ ਗੱਡੀ ‘ਤੇ ਹਮਲਾ ਹੋਇਆ ਉਸ ਵੇਲੇ ਉਹ ਵਿਆਹ ਦੇ ਲਈ ਗੱਡੀ ਨੂੰ ਸਜਾਉਣ ਵਾਲੀ ਦੁਕਾਨ ‘ਤੇ ਲੈਕੇ ਆਇਆ ਸੀ । ਜਿਵੇਂ ਹੀ ਉਹ ਦੁਕਾਨ ਤੋਂ ਗੱਡੀ ਲੈਕੇ ਵਾਪਸ ਨਿਕਲਿਆ 2 ਲੋਕ ਉਸ ਦੀ ਗੱਡੀ ਵਿੱਚ ਸਵਾਰ ਹੋ ਗਏ । ਉਨ੍ਹਾਂ ਨੇ ਕਿਹਾ ਅਸੀਂ ਵੀ ਵਿਆਹ ਵਿੱਚ ਜਾ ਰਹੇ ਹਾਂ।

ਨਵਦੀਪ ਦੇ ਮੁਤਾਬਿਕ ਜਦੋਂ 2 ਲੋਕ ਉਸ ਦੀ ਗੱਡੀ ਵਿੱਚ ਬੈਠੇ ਸਨ ਨਾਲ ਇੱਕ ਬਾਈਕ ਸਵਾਰ ਨੌਜਵਾਨ ਵੀ ਆ ਰਿਹਾ ਸੀ । ਹਾਲਾਂਕਿ ਉਸ ਦਾ ਧਿਆਨ ਸ਼ੁਰੂਵਾਤ ਵਿੱਚ ਉਸ ‘ਤੇ ਨਹੀਂ ਗਿਆ। ਇਸੇ ਵਿਚਾਲੇ ਜਦੋਂ ਉਹ ਸਿੰਘਾਂ ਵਾਲਾ ਪਿੰਡ ਦੇ ਕੋਲ ਪਹੁੰਚੇ ਤਾਂ ਗੱਡੀ ਵਿੱਚ ਸਵਾਰ 2 ਲੋਕਾਂ ਨੇ 2 ਗੋਲੀਆਂ ਮਾਰ ਦਿੱਤੀਆਂ। ਇਸ ਦੇ ਬਾਅਦ ਉਹ 2 ਲੋਕ ਗੱਡੀ ਦੇ ਨਾਲ ਚੱਲ ਰਹੀ ਬਾਈਕ ਵਿੱਚ ਸਵਾਰ ਹੋਕੇ ਫਰਾਰ ਹੋ ਗਏ ।

ਜਖ਼ਮੀ ਨੇ ਦੋਸਤ ਨੂੰ ਫੋਨ ਕੀਤਾ

ਇਸ ਦੇ ਬਾਅਦ ਜਖ਼ਮੀ ਨਵਦੀਪ ਨੇ ਆਪਣੇ ਦੋਸਤ ਨੂੰ ਫੋਨ ਕੀਤਾ । ਇਸ ਤੋਂ ਬਾਅਦ ਦੋਸਤ ਮੌਕੇ ‘ਤੇ ਪਹੁੰਚੇ ਅਤੇ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ । ਜਾਂਚ ਅਧਿਕਾਰੀ ਇਕਬਾਲ ਹੁਸੈਨ ਨੇ ਕਿਹਾ ਕਿ ਜਖਮੀ ਦੀ ਹਾਲਤ ਕਾਫੀ ਨਾਜ਼ੁਕ ਹੈ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।

ਪਰ ਇਸ ਪੂਰੀ ਘਟਨਾ ਤੋਂ ਬਾਅਦ ਵੱਡੀ ਗੱਲ ਇਹ ਹੈ ਕਿ ਗੋਲੀ ਚਲਾਉਣ ਵਾਲਿਆਂ ਦਾ ਸ਼ਿਕਾਰ ਕੀ ਡਰਾਈਵਰ ਸੀ ? ਜਾਂ ਲਾੜੇ ਦਾ ਪਰਿਵਾਰ ? ਕਿਉਂਕਿ ਉਹ ਵੀ ਉਸੇ ਬਰਾਤ ਵਿੱਚ ਜਾਣ ਦੀ ਗੱਲ ਕਰ ਰਹੇ ਸਨ,ਰਸਤੇ ਵਿੱਚ ਅਜਿਹਾ ਕੀ ਹੋਇਆ ਕੀ ਉਹ ਡਰਾਈਵਰ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ । ਹੁਣ ਤੱਕ ਵਾਰਦਾਤ ਦਾ ਮਕਸਦ ਸਾਫ ਨਹੀਂ ਹੋ ਸਕਿਆ ਹੈ ।