Punjab

ਮੋਗਾ ਦੀ ਧੀ ਨੇ CM ਨੂੰ ਲਿਖੀ ਚਿੱਠੀ,ਕਿਹਾ ਇਨਸਾਫ਼ ਦਿਓ ! ਬਦਮਾਸ਼ਾਂ ਨੇ 30 ਫੁੱਟ ਤੋਂ ਹੇਠਾਂ ਸੁੱਟਿਆ,166 ਘੰਟੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ ?

ਲੁਧਿਆਣਾ ਦੇ DMC ਹਸਪਤਾਲ ਵਿੱਚ ਪੀੜ੍ਹਤ ਕੁੜੀ ਦੀ ਹਾਲਤ ਨਾਜ਼ੁਕ

ਬਿਊਰੋ ਰਿਪੋਰਟ : ਦੋਸਤ ਦੀ ਗੰਦੀ ਹਰਕਤ ਦਾ ਸ਼ਿਕਾਰ ਹਸਪਤਾਲ ਵਿੱਚ ਜ਼ੇਰੇ ਇਲਾਜ ਮੋਗਾ ਦੀ 12ਵੀਂ ਕਲਾਸ ਦੀ ਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜ੍ਹਤ ਕੁੜੀ ਨੇ ਸੀਐੱਮ ਮਾਨ ਨੂੰ ਪੱਤਰ ਲਿਖ ਕੇ ਆਪਣੇ ਨਾਲ ਹੋਈ ਵਾਰਦਾਤ ਦੀ ਪੂਰੀ ਕਹਾਣੀ ਬਿਆਨ ਕੀਤੀ ਅਤੇ ਇਸ ਵਿੱਚ ਸ਼ਾਮਲ ਮੁਲਜ਼ਮਾਂ ਦੇ ਨਾਂ ਵੀ ਦੱਸੇ ਹਨ, ਜਿਨ੍ਹਾਂ ਦੀ ਵਜ੍ਹਾ ਕਰਕੇ ਉਹ ਜ਼ਿੰਦਗੀ ਅਤੇ ਮੌਤ ਵਿੱਚ ਜੂਝ ਰਹੀ ਹੈ। 3 ਮੁੰਡਿਆਂ ਵੱਲੋਂ ਪੀੜਤ ਕੁੜੀ ਨੂੰ 30 ਫੁੱਟ ਤੋਂ ਹੇਠਾਂ ਸੁੱਟਿਆ ਗਿਆ ਸੀ, ਇਸ ਲਈ ਉਹ ਬੋਲ ਨਹੀਂ ਪਾ ਰਹੀ ਹੈ। ਉਸ ਨੇ ਲਿਖ ਕੇ ਆਪਣੀ ਆਪ ਬੀਤੀ ਸੁਣਾਈ ਹੈ। ਪੱਤਰ ਵਿੱਚ ਪੀੜਤ ਕੁੜੀ ਨੇ ਦੱਸਿਆ ਹੈ ਕਿ ਉਹ ਮਿਡਲ ਪਰਿਵਾਰ ਨਾਲ ਤਾਲੁਕ ਰੱਖਦੀ ਹੈ ਅਤੇ ਮੁੱਖ ਮੰਤਰੀ ਤੋਂ ਪੋਜ਼ੀਟਿਵ ਜਵਾਬ ਦੀ ਉਮੀਦ ਕਰਦੀ ਹੈ।

ਪੀੜ੍ਹਤ ਕੁੜੀ ਦਾ ਸੀਐੱਮ ਮਾਨ ਨੂੰ ਪੱਤਰ

ਪੀੜ੍ਹਤ ਕੁੜੀ ਨੇ ਪੱਤਰ ਵਿੱਚ ਲਿਖਿਆ ਕਿ ‘ਜਤਿਨ ਕੰਡਾ ਨਾਂ ਦਾ ਮੇਰਾ ਇੱਕ ਦੋਸਤ ਹੈ। ਉਸ ਨੇ ਮੈਨੂੰ 12 ਅਗਸਤ ਸ਼ਾਮ ਨੂੰ ਫੋਨ ਕਰਕੇ ਸਟੇਡੀਅਮ ਬੁਲਾਇਆ, ਫਿਰ ਮੈਨੂੰ ਬਹਾਨੇ ਨਾਲ ਉਪਰ ਪੌੜੀਆਂ ‘ਤੇ ਲੈ ਕੇ ਗਿਆ। ਮੈਨੂੰ ਨਹੀਂ ਪਤਾ ਸੀ, ਪਹਿਲਾਂ ਹੀ ਇਸ ਦੇ ਨਾਲ 2 ਦੋਸਤ ਹੋਰ ਉੱਪਰ ਬੈਠੇ ਹਨ। ਇਸ ਨੇ ਮੇਰਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਦੋਂ ਮੈ ਫੋਨ ਨਹੀਂ ਦਿੱਤਾ ਤਾਂ ਇਸ ਨੇ ਮੇਰੇ ਨਾਲ ਕੁੱਟਮਾਰ ਕੀਤੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਡਰ ਗਈ ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਇਹ ਮੇਰੇ ਪਿੱਛੇ ਫਿਰ ਭੱਜਿਆ ਤਾਂ ਇਸ ਨੇ ਮੈਨੂੰ ਧੱਕਾ ਦਿੱਤਾ ਅਤੇ ਮੈਂ ਹੇਠਾਂ ਡਿੱਗ ਗਈ। ਮੇਰੇ ਡਿੱਗਣ ਤੋਂ ਬਾਅਦ ਇਹ ਸਾਰੇ ਉੱਥੋਂ ਫਰਾਰ ਹੋ ਗਏ। ਅੱਜ ਮੇਰੀ ਜੋ ਵੀ ਹਾਲਤ ਹੈ, ਉਸ ਦਾ ਜ਼ਿੰਮੇਵਾਰ ਜਤਿਨ ਹੈ ਅਤੇ ਉਸ ਦੇ ਦੋਵੇ ਦੋਸਤ ਨੇ। ਮੈਂ 12ਵੀਂ CBSE ਬੋਰਡ ਦੀ ਵਿਦਿਆਰਥਣ ਹਾਂ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਦਰਖ਼ਾਸਤ ਕਰਦੀ ਹਾਂ। ਮੈਂ ਮਿਡਲ ਕਲਾਸ ਫੈਮਿਲੀ ਤੋਂ ਤਾਲੁਕ ਕਰਦੀ ਹਾਂ, ਮੇਰੀ ਮਦਦ ਕਰੋ , ਮੈਨੂੰ ਇਨਸਾਫ਼ ਦਿਉ। ਉਮੀਦ ਕਰਦੀ ਹਾਂ ਕਿ ਤੁਹਾਡੇ ਵੱਲੋਂ ਪੋਜ਼ੀਟਿਵ ਜਵਾਬ ਆਵੇਗਾ।

ਪਿਤਾ ਨੇ ਪੁਲਿਸ ਨੂੰ ਦਿੱਤੀ ਸੀ ਸ਼ਿਕਾਇਤ

ਪਿਤਾ ਮੁਤਾਬਿਕ ਧੀ 12 ਅਗਸਤ ਨੂੰ ਘਰੋਂ ਟਿਊਸ਼ਨ ਪੜਨ ਗਈ ਸੀ ਪਰ ਸ਼ਾਮ ਨੂੰ ਘਰ ਵਾਪਸ ਨਹੀਂ ਆਈ ਤਾਂ ਉਸ ਦੀ ਤਲਾਸ਼ ਸ਼ੁਰੂ ਹੋਈ। ਕਾਫੀ ਤਲਾਸ਼ ਕਰਨ ਤੋਂ ਬਾਅਦ ਪੀੜ੍ਹਤ ਮੋਗਾ ਦੇ ਗੋਧਵਾਲਾ ਸਟੇਡੀਅਮ ਵਿੱਚ ਗੰਭੀਰ ਹਾਲਤ ਵਿੱਚ ਮਿਲੀ। ਕੁੜੀ ਨੂੰ ਪਹਿਲਾਂ ਮੋਗਾ ਦੇ ਸਿਵਿਲ ਹਸਪਤਾਲ ਭਰਤੀ ਕਰਵਾਇਆ ਗਿਆ। ਹਾਲਤ ਨਾਜ਼ੁਕ ਹੋਣ ‘ਤੇ ਡਾਕਟਰਾਂ ਨੇ DMC ਲੁਧਿਆਣਾ ਰੈਫਰ ਕਰ ਦਿੱਤਾ। ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਮੋਗਾ ਦੇ ਰਹਿਣ ਵਾਲੇ ਜਤਿਨ ਕੰਡਾ ਨੇ ਫੋਨ ਕਰਕੇ ਕੁੜੀ ਨੂੰ ਸਟੇਡੀਅਮ ਬੁਲਾਇਆ ਸੀ ਅਤੇ ਉਸ ਨੇ ਹੀ ਮੇਰੀ ਧੀ ਦਾ ਇਹ ਹਾਲ ਕੀਤਾ ਹੈ,ਪਿਤਾ ਨੇ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ‘ਤੇ ਸਵਾਲ ਚੁੱਕੇ।

ਪੁਲਿਸ ਦੀ ਕਾਰਵਾਈ ਸਵਾਲਾਂ ਵਿੱਚ

ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਨੂੰ ਫੜਨ ਲਈ ਰੇਡ ਕਰ ਰਹੀਆਂ ਨੇ ਪਰ 7 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਮੁਲਜ਼ਮ ਪੁਲਿਸ ਦੇ ਹੱਥੀ ਨਹੀਂ ਚੜਿਆ ਹੈ। ਪਰਿਵਾਰ ਪੁਲਿਸ ਦੀ ਹੁਣ ਤੱਕ ਕਾਰਵਾਈ ਤੋਂ ਖੁਸ਼ ਨਜ਼ਰ ਨਹੀਂ ਆ ਰਿਹਾ ਹੈ ਅਤੇ ਜਾਂਚ ਨੂੰ ਲੈ ਕੇ ਲਗਾਤਾਰ ਸਵਾਲ ਚੁੱਕ ਰਿਹਾ ਹੈ। ਆਖਿਰ ਪੁਲਿਸ ਮੁਲਜ਼ਮਾਂ ਤੱਕ ਕਿਉਂ ਨਹੀਂ ਪਹੁੰਚ ਪਾ ਰਹੀ ਹੈ, ਕਿਸ ਨੇ ਉਨ੍ਹਾਂ ਨੂੰ ਲੁਕਾਇਆ ਹੋਇਆ ਹੈ ? ਕਿ ਮੁਲਜ਼ਮ ਪੰਜਾਬ ਤੋਂ ਬਾਹਰ ਜਾ ਚੁੱਕੇ ਨੇ ? ਮੁਲਜ਼ਮਾਂ ਦਾ ਮਦਦਗਾਰ ਕੌਣ ਹੈ ? ਪੁਲਿਸ ਨੂੰ ਇਸ ਦੀ ਤੈਅ ਤੱਕ ਪਹੁੰਚਣਾ ਹੋਵੇਗਾ ਕਿਉਂਕਿ ਜਿਸ ਬੇਰਹਮੀ ਨਾਲ ਮੁਲਜ਼ਮਾਂ ਨੇ ਪੀੜ੍ਹਤ ਨੂੰ ਧੱਕਾ ਦਿੱਤਾ ਹੈ, ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾ ਸਕਦਾ ਹੈ।

NCRB ਵੱਲੋਂ ਰੇਪ ਦੇ ਅੰਕੜੇ

NCRB ਵੱਲੋਂ ਜਾਰੀ ਰੇਪ ਦੇ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਹਰ 16 ਮਿੰਟ ਵਿੱਚ ਇੱਕ ਮਹਿਲਾ ਦੇ ਨਾਲ ਜ਼ਬਰਜਨਾਹ ਦਾ ਮਾਮਲਾ ਆਉਂਦਾ ਹੈ। ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਇਸ ਮਾਮਲੇ ਵਿੱਚ ਨਜ਼ਦੀਕੀ ਜਾਣ ਪਛਾਣ ਵਾਲੇ ਲੋਕ ਹੀ ਸ਼ਾਮਲ ਹੁੰਦੇ ਹਨ।