The Khalas Tv Blog Punjab ਪਿਤਾ ਨੇ ਧੀ ਦਾ ਕਤਲ ਕਰਕੇ ਲਾਸ਼ ਨਹਿਰ ‘ਚ ਸੁੱਟੀ ! ਫਿਰ ਪੁਲਿਸ ਨੂੰ ਜਾਕੇ ਇਸ ਤਰ੍ਹਾਂ ਗੁਮਰਾਹ ਕੀਤਾ !
Punjab

ਪਿਤਾ ਨੇ ਧੀ ਦਾ ਕਤਲ ਕਰਕੇ ਲਾਸ਼ ਨਹਿਰ ‘ਚ ਸੁੱਟੀ ! ਫਿਰ ਪੁਲਿਸ ਨੂੰ ਜਾਕੇ ਇਸ ਤਰ੍ਹਾਂ ਗੁਮਰਾਹ ਕੀਤਾ !

ਬਿਉਰੋ ਰਿਪੋਰਟ : ਮੋਗਾ ਦੇ ਪਿੰਡ ਤਾਰੇ ਵਾਲਾ ਦੀ ਨਹਿਰ ਵਿੱਚ 23 ਸਾਲ ਦੀ ਕੁੜੀ ਦੀ ਲਾਸ਼ ਮਿਲੀ ਸੀ । ਹੁਣ ਕੁੜੀ ਦੀ ਪਛਾਣ ਵੀ ਹੋ ਗਈ ਹੈ ਅਤੇ ਉਸ ਦੇ ਕਤਲ ਦੀ ਗੁੱਥੀ ਵੀ ਸੁਲਝ ਗਈ ਹੈ । ਮ੍ਰਿਤਕ ਕੁੜੀ ਦਾ ਨਾਂ ਰਮਨਦੀਪ ਕੌਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੇ ਕਤਲ ਦਾ ਇਲਜ਼ਾਮ ਕਿਸੇ ਹੋਰ ‘ਤੇ ਨਹੀਂ ਪਿਤਾ ‘ਤੇ ਲਗਿਆ ਹੈ । ਘਰ ਵਾਲਿਆਂ ਨੇ ਕੁੜੀ ਦੇ ਗਾਇਬ ਹੋਣ ਰਿਪੋਰਟ ਪੁਲਿਸ ਵਿੱਚ ਦਰਜ ਕੀਤੀ ਸੀ ।

ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਤਾਂ ਪਿਤਾ ਬਲਦੇਵ ਸਿੰਘ ਦਾ ਨਾਂ ਸਾਹਮਣੇ ਆਇਆ । ਪਿਤਾ ਨੇ ਹੀ ਧੀ ਦਾ ਕਤਲ ਕਰਕੇ ਉਸ ਦੀ ਮ੍ਰਿਤਕ ਦੇਹ ਤਾਰੇਵਾਲਾ ਨਹਿਰ ਵਿੱਚ ਸੁੱਟ ਦਿੱਤੀ ਸੀ । ਕਤਲ ਦੇ ਪਿੱਛੇ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਪਿਤਾ ਨੂੰ ਧੀ ਦੇ ਚਰਿਤਰ ‘ਤੇ
ਸ਼ੱਕ ਸੀ । ਡੀਐੱਸਪੀ ਸਿੱਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਤਾਰੇ ਦੀ ਨਹਿਰ ਵਿੱਚ ਇੱਕ ਕੁੜੀ ਦੀ ਲਾਸ਼ ਪਈ ਹੈ । ਪਿੰਡ ਦੇ ਲੋਕਾਂ ਨੂੰ ਬੁਲਾਇਆ ਤਾਂ ਪਤਾ ਚੱਲਿਆ ਕਿ ਇਹ ਰਮਨਦੀਪ ਕੌਰ ਦੀ ਮ੍ਰਿਤਕ ਦੇਹ ਹੈ। ਜਾਂਚ ਵਿੱਚ ਪਤਾ ਚੱਲਿਆ ਕੁੜੀ ਮੋਗਾ ਵਿੱਚ ਕਿਸੇ ਘਰ ਵਿੱਚ ਕੰਮ ਕਰਦੀ ਸੀ । ਕਤਲ ਦੇ ਬਾਅਦ ਪਿਤਾ ਨੇ ਹੀ ਧੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ । ਹੁਣ ਇਹ ਸਾਫ ਹੋ ਗਿਆ ਹੈ ਕਿ ਪਿਤਾ ਨੇ ਹੀ ਰਮਨਦੀਪ ਦਾ ਕਤਲ ਕੀਤਾ ਸੀ ਅਤੇ ਫਿਰ ਸ਼ੱਕ ਨਾ ਹੋਵੇ ਇਸ ਲਈ ਆਪ ਜਾਕੇ ਰਿਪੋਰਟ ਲਿਖਵਾਈ ਸੀ ।

Exit mobile version