ਬਿਉਰੋ ਰਿਪੋਰਟ : ਪੰਜਾਬ ਵਿੱਚ ਸਵੇਰ ਦੀ ਸੈਰ ਕਰਦੇ ਸਮੇਂ ਲਗਾਤਾਰ ਦੂਜੇ ਦਿਨ 2 ਹੋਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ । ਵੀਰਵਾਰ ਨੂੰ ਪਹਿਲਾਂ ਪਟਿਆਲਾ ਵਿੱਚ ਰਿਟਾਇਰਡ ਬੈਂਕ ਮੈਨੇਜਰ ਦਾ ਕਤਲ ਕੀਤਾ ਗਿਆ ਸੀ । ਹੁਣ ਮੋਗਾ ਦੇ ਸਰਪੰਚ ਅਤੇ ਉਸ ਦੇ ਸਾਥੀ ਦਾ ਸਵੇਰ ਦੀ ਸੈਰ ਕਰਦੇ ਸਮੇਂ ਕਤਲ ਕਰ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਸਰਪੰਚ ‘ਤੇ ਤਾਬੜ ਤੋੜ ਗੋਲੀਆਂ ਚਲਾਇਆ ਗਈਆਂ। ਜਿਸ ਵਕਤ ਕਤਲ ਹੋਇਆ ਦੋਵੇਂ ਪਿੰਡ ਖੋਸਾ ਕੋਟਲਾ ਪਿੰਡ ਵਿੱਚ ਸੈਰ ‘ਤੇ ਨਿਕਲੇ ਸਨ । ਇਸੇ ਦੌਰਾਨ ਹਮਲਾਵਰਾਂ ਨਾਲ ਬਹਿਸ ਹੋਈ ਅਤੇ ਉਨ੍ਹਾਂ ਨੇ ਫਿਰ ਗੋਲੀਆਂ ਚਲਾਇਆ।
ਪਹਿਲੇ ਮ੍ਰਿਤਕ ਦੀ ਪਛਾਣ ਸਰਪੰਚ ਵੀਰ ਸਿੰਘ ਦੇ ਰੂਪ ਵਿੱਚ ਹੋਈ ਹੈ ਜਿਸ ਦਾ ਸਬੰਧ ਕਾਂਗਰਸ ਪਾਰਟੀ ਨਾਲ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਮਰਨ ਵਾਲੇ ਦੂਜੇ ਸਾਥੀ ਸ਼ਖ਼ਸ ਦਾ ਨਾਂ ਰਣਜੀਤ ਸਿੰਘ ਦੱਸਿਆ ਜਾ ਰਿਹਾ ਹੈ । ਇਸ ਵਾਰਦਾਤ ਵਿੱਚ ਜ਼ਖ਼ਮੀ 2 ਹੋਰ ਲੋਕਾਂ ਨੂੰ ਇਲਾਜ ਦੇ ਲਈ ਸਿਵਲ ਅਤੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਮੌਕੇ ‘ਤੇ ਪਹੁੰਚੇ SSP ਜੇ ਏਲਨਚੇਜਿਯਰ ਨੇ ਦੱਸਿਆ ਕਿ ਦੋਵੇਂ ਪੱਖਾਂ ਦੀ ਪੁਰਾਣੀ ਰੰਜਸ਼ ਚੱਲੀ ਆ ਰਹੀ ਸੀ,ਉਸੇ ਦਾ ਬਦਲਾ ਲੈਣ ਲਈ ਗੋਲੀਆਂ ਚਲਾਇਆ ਗਈਆਂ ਹਨ।
ਉੱਧਰ ਕਾਂਗਰਸ ਦੇ ਸਰਪੰਚ ਦੀ ਮੌਤ ਤੋਂ ਬਾਅਦ ਹੁਣ ਇਸ ‘ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨੇ ਕਾਨੂੰਨੀ ਹਾਲਾਤ ਨੂੰ ਲੈ ਕੇ ਸਵਾਲ ਚੁੱਕੇ ਹਨ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਮੁਲਜ਼ਮਾਂ ਨੂੰ ਕਾਨੂੰਨ ਦਾ ਕੋਈ ਵੀ ਖ਼ੌਫ਼ ਨਹੀਂ ਹੈ,ਰੋਜ਼ਾਨਾ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ। ਸਰਪੰਚਾਂ ਨੂੰ ਆਪਸ ਵਿੱਚ ਲੜਵਾਇਆ ਜਾ ਰਿਹਾ ਹੈ ।
ਵੀਰਵਾਰ ਨੂੰ ਪਟਿਆਲਾ ਵਿੱਚ ਰਿਟਾਇਰਡ ਮੁਲਾਜ਼ਮ ਦਾ ਕਤਲ
ਪਟਿਆਲਾ ਵਿੱਚ ਵੀਰਵਾਰ ਤੜਕੇ ਇੱਕ ਖ਼ੌਫ਼ਨਾਕ ਵਾਰਦਾਤ ਸਾਹਮਣੇ ਆਈ ਸੀ । ਸੈਰ ਕਰਨ ਨਿਕਲੇ ਰਿਟਾਇਰਡ ਬੈਂਕ ਮੈਨੇਜਰ ਦਾ ਚਾਕੂ ਮਾਰ ਕੇ ਕਤ ਲ ਕਰ ਦਿੱਤਾ ਗਿਆ ਹੈ । ਬਲਬੀਰ ਸਿੰਘ ਚਹਿਲ ਪਟਿਆਲਾ ਦੇ ਸਿਵਲ ਲਾਈਨ ਇਲਾਕੇ ਵਿੱਚ ਸੈਰ ਕਰਨ ਦੇ ਲਈ ਨਿਕਲੇ ਸਨ । ਕਤ ਲ ਕਿਉਂ 24 ਘੰਟਿਆਂ ਬਾਅਦ ਵੀ ਪੁਲਿਸ ਇਸ ਦੀ ਪੁਲਿਸ ਜਾਂਚ ਕਰ ਰਹੀ ਹੈ । ਘਟਨਾ ਵੀਰਵਾਰ ਸਵੇਰ 5 ਵਜੇ ਦੀ ਦੱਸੀ ਜਾ ਰਹੀ ਹੈ । ਮ੍ਰਿਤਕ ਬਲਬੀਰ ਸਿੰਘ ਚਹਿਲ ਸੰਤ ਨਗਰ ਦੇ ਰਹਿਣ ਵਾਲੇ ਸਨ । ਉਨ੍ਹਾਂ ਦੀ ਉਮਰ 67 ਸਾਲ ਦੱਸੀ ਜਾ ਰਹੀ ਹੈ ।
ਡੀ ਐੱਸ ਪੀ ਸਿਟੀ -1 ਸੰਜੀਵ ਸਿੰਗਲਾ ਨੇ ਦੱਸਿਆ ਸੀ ਕਿ ਸਵੇਰ ਤਕਰੀਬਨ ਸਾਢੇ ਪੰਜ ਵਜੇ ਸੈਰ ਕਰਨ ਆਏ ਲੋਕਾਂ ਨੇ ਵੇਖਿਆ ਕਿ ਪਾਸੀ ਰੋਡ ‘ਤੇ ਇੱਕ ਬਜ਼ੁਰਗ ਦੀ ਲਾ ਸ਼ ਪਈ ਹੈ । ਉਨ੍ਹਾਂ ਨੇ ਫ਼ੌਰਨ ਪੁਲਿਸ ਨੂੰ ਇਤਲਾਹ ਕੀਤੀ । ਪੁਲਿਸ ਆਲ਼ੇ-ਦੁਆਲੇ ਦੇ ਸੀਸੀਟੀਵੀ ਤੋਂ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕੁਝ ਸ਼ੱਕੀਆਂ ਦੀ ਪਛਾਣ ਕੀਤੀ ਹੈ । ਕੁਝ ਸਾਲ ਪਹਿਲਾਂ ਬੈਂਕ ਆਫ਼ ਬੜੌਦਾ ਤੋਂ ਬਲਬੀਰ ਸਿੰਘ ਰਿਟਾਇਰਡ ਹੋਏ ਸਨ । ਉਹ ਰੋਜ਼ਾਨਾ ਪਾਸੀ ਰੋਡ ‘ਤੇ ਸੈਰ ਕਰਨ ਦੇ ਲਈ ਜਾਂਦੇ ਸਨ । ਵੀਰਵਾਰ ਨੂੰ ਵੀ ਹਮੇਸ਼ਾ ਵਾਂਗ ਉਹ ਸੈਰ ਕਰਨ ਗਏ ਸਨ ।