ਮੋਗਾ : ਕਹਿੰਦੇ ਨੇ ਗੁਨਾਹ ਨੂੰ ਜਿੰਨਾਂ ਮਰਜ਼ੀ ਲੁਕਾਉਣ ਦੀ ਕੋਸ਼ਿਸ਼ ਕਰੋ ਉਹ ਕਬਰਾ ਤੋਂ ਵੀ ਬਾਹਰ ਆ ਜਾਂਦਾ ਹੈ । ਮੋਗਾ ਵਿੱਚ ਇੱਕ ਸ਼ਖ਼ਸ ਦੇ ਬਚਣ ਦੀ ਉਮੀਦ ਬਹੁਤ ਹੀ ਘੱਟ ਸੀ । 13 ਮਹੀਨੇ ਪਹਿਲਾਂ ਕੁਝ ਲੋਕਾਂ ਨੇ ਉਸ ਨੂੰ ਕੁੱਟ-ਕੁੱਟ ਕੇ ਅੱਧਮਰਾ ਕਰ ਦਿੱਤਾ ਅਤੇ ਸੁੱਟ ਕੇ ਚੱਲੇ ਗਏ । ਜਖ਼ਮੀ ਹਾਲਤ ਵਿੱਚ ਜਦੋਂ ਰਵੀ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਉਸ ਦੇ ਸਿਰ ‘ਤੇ ਸੱਟਾਂ ਦੀ ਵਜ੍ਹਾ ਕਰਕੇ ਉਹ ਕੋਮਾ ਵਿੱਚ ਚੱਲਾ ਗਿਆ । 5 ਮਹੀਨੇ ਬਾਅਦ ਰਵੀ ਸਿੰਘ ਨੂੰ ਹੋਸ਼ ਆ ਗਿਆ ਸੀ ਪਰ 10 ਮਹੀਨੇ ਤੱਕ ਉਸ ਦੀ ਜ਼ੁਬਾਨ ਸਾਥ ਨਹੀਂ ਦੇ ਰਹੀ ਸੀ,ਯਾਦ ਨਹੀਂ ਆ ਰਿਹਾ ਸੀ ਬਸ ਇੱਕ ਫੋਟੋ ਨੂੰ ਵੇਖ ਕੇ ਉਹ ਗੁੱਸੇ ਵਿੱਚ ਆ ਜਾਂਦਾ ਸੀ । ਇਹ ਫੋਟੋ ਪਰਿਵਾਰ ਦੇ ਮੈਂਬਰਾਂ ਸੀ,ਕੋਈ ਵੀ ਉਸ ਦੇ ਇਸ ਇਸ਼ਾਰੇ ਨੂੰ ਨਹੀਂ ਸਮਝ ਪਾ ਰਿਹਾ ਸੀ । 2 ਦਿਨ ਪਹਿਲਾਂ ਜਦੋਂ ਰਵੀ ਸਿੰਘ ਦੀ ਜ਼ਬਾਨ ਨੇ ਥੋੜ੍ਹਾ ਸਾਥ ਦੇਣਾ ਸ਼ੁਰੂ ਕੀਤਾ ਤਾਂ ਤੋਤਲੀ ਆਵਾਜ਼ ਵਿੱਚ ਉਸ ਨੇ ਆਪਣੇ ‘ਤੇ ਹਮਲੇ ਕਰਨ ਵਾਲੇ ਦਾ ਨਾਂ ਦੱਸਿਆ ਤਾਂ ਪੂਰੇ ਪਰਿਵਾਰ ਦੇ ਹੋਸ਼ ਉੱਡ ਗਏ ।
ਰਵੀ ਸਿੰਘ ਨੇ ਖੋਲ੍ਹਿਆ ਹਮਲੇ ਰਾਜ਼
ਰਵੀਨ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਰਿਸ਼ਤਾ ਸੀ,ਉਸ ਨੇ ਆਪਣੇ ਪ੍ਰੇਮੀ ਅਤੇ ਭਰਾ ਨਾਲ ਮਿਲਕੇ ਸਾਜਿਸ਼ ਰਚੀ । ਦਸੰਬਰ 2021 ਵਿੱਚ ਉਸ ਦਾ ਸਾਲਾ ਦੀਪ ਸਿੰਘ ਆਪਣੇ ਇੱਕ ਦੋਸਤ ਜੋ ਕਿ ਪਤਨੀ ਦਾ ਪ੍ਰੇਮੀ ਸੀ ਉਸ ਨੂੰ ਪਾਰਟੀ ਦੇ ਬਹਾਨੇ ਮੋਟਰ ਸਾਈਕਲ ‘ਤੇ ਬਿਠਾ ਕੇ ਲੈ ਗਿਆ । ਇਸ ਤੋਂ ਬਾਅਦ ਤਿੰਨਾਂ ਵਿਚਾਲੇ ਬਹਿਸ ਹੋਈ, ਥੋੜੀ ਦੂਰ ਇੱਕ ਸੁੰਨਸਾਨ ਪੈਟਰੋਲ ਪੰਪ ‘ਤੇ ਸਾਲੇ ਦੀਪ ਸਿੰਘ ਨੇ ਮੋਟਰ ਸਾਈਕਲ ਰੋਕੀ ਅਤੇ ਫਿਰ ਇੱਕ ਨੇ ਰਵੀ ਸਿੰਘ ਦਾ ਹੱਥ ਫੜਿਆ ਦੂਜੇ ਨੇ ਸਿਰ ‘ਤੇ ਕੱਚ ਦੀ ਬੋਤਲਾਂ ਮਾਰੀਆਂ ਅਤੇ ਫਿਰ ਬਾਈਕ ਤੋਂ ਰਾਡ ਕੱਢੀ ਅਤੇ ਉਸ ਦੇ ਆਰ-ਪਾਰ ਕਰ ਦਿੱਤੀ। ਦੋਵਾਂ ਨੇ ਸਮਝਿਆ ਕਿ ਰਵੀ ਸਿੰਘ ਦੀ ਮੌਤ ਹੋ ਗਈ ਹੈ । ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ,ਰਾਹਗਿਰਾਂ ਨੇ ਰਵੀ ਸਿੰਘ ਨੂੰ ਹਸਪਤਾਲ ਪਹੁੰਚਾਇਆ,ਹਾਲਾਤ ਨਾਜ਼ੁਕ ਸੀ ਇਸ ਲਈ ਲੁਧਿਆਣਾ ਦੇ ਵੱਡੇ ਹਸਪਤਾਲ ਭਰਤੀ ਕਰਵਾਇਆ ਗਿਆ । ਸਾਲੇ ਅਤੇ ਪਤਨੀ ਦੇ ਪ੍ਰੇਮੀ ਨੇ ਸਿਰ ‘ਤੇ ਇਨ੍ਹਾਂ ਜ਼ਬਰਦਸਤ ਹਮਲਾ ਕੀਤਾ ਸੀ ਕਿ ਉਸ ਦੇ ਕਈ ਆਪਰੇਸ਼ਨ ਹੋਏ । ਉਹ ਬਚ ਤਾਂ ਗਿਆ ਪਰ ਕੋਮਾ ਵਿੱਚ ਚੱਲਾ ਗਿਆ ਸੀ । ਹੁਣ ਪੁਲਿਸ ਨੇ ਰਵੀ ਸਿੰਘ ਦੇ ਬਿਆਨਾਂ ‘ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਸਾਲੇ ਨੂੰ ਕੀਤਾ ਗ੍ਰਿਫਤਾਰ
ਪੁਲਿਸ ਨੇ ਦੱਸਿਆ ਹੈ ਕਿ ਰਵੀ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਅਸੀਂ ਉਸ ਦੇ ਸਾਲੇ ਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ । ਮੁਲਜ਼ਮ ਸਾਲੇ ਖਿਲਾਫ਼ 307 ਕਤਲ ਦੀ ਧਾਰਾ ਲਗਾਈ ਗਈ ਹੈ । ਪੁਲਿਸ 13 ਮਹੀਨੇ ਪੁਰਾਣੇ ਮਾਮਲੇ ਵਿੱਚ ਸਾਰੇ ਸਬੂਤ ਇਕੱਠੇ ਕਰ ਰਹੀ ਹੈ । ਪਤਨੀ ਜਿਸ ਦੇ ਖਿਲਾਫ਼ ਰਵੀ ਸਿੰਘ ਨੇ ਇਲਜ਼ਾਮ ਲਗਾਇਆ ਹੈ। ਪਰਿਵਾਰ ਮੁਤਾਬਿਕ ਰਵੀ ਸਿੰਘ ਭਾਵੇਂ ਹੋਸ਼ ਵਿੱਚ ਆ ਗਿਆ ਹੈ ਪਰ ਉਹ ਹੁਣ ਨਹੀਂ ਪੈਰਾਂ ‘ਤੇ ਖੜਾ ਨਹੀਂ ਹੋ ਪਾ ਰਿਹਾ ਹੈ ।