ਬਿਉਰੋ ਰਿਪੋਰਟ –ਮੋਗਾ ਵਿੱਚ ਇੱਕ ਭਰਾ ਨੇ ਭੈਣ ਦਾ ਕਤਲ ਕਰ ਦਿੱਤਾ । ਫਤਿਹਗੜ੍ਹ ਕੋਟੋਟਾਨਾ ਦੇ ਰਹਿਣ ਵਾਲੇ ਭੈਣ-ਭਰਾ ਆਪਣੇ ਨਾਨੇ ਦੇ ਘਰ ਵੇਰੋ ਵਿੱਚ ਗਏ ਸੀ । 20 ਸਾਲ ਦੀ ਭੈਣ ‘ਤੇ ਭਰਾ ਨੂੰ ਸ਼ੱਕ ਸੀ ਜਿਸ ਦੀ ਵਜ੍ਹਾ ਕਰਕੇ ਉਸ ਨੇ ਬੇਸਬਾਲ ਨਾਲ ਉਸ ਦਾ ਕਤਲ ਕਰ ਦਿੱਤਾ ।
ਮੌਕੇ ‘ਤੇ ਬਾਘਾ ਪੁਰਾਣਾ ਅਤੇ ਥਾਣਾ ਸਲਾਮਸਰ ਦੀ ਪੁਲਿਸ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ । ਪੁਲਿਸ ਨੇ ਮੁਲਜ਼ਮ ਭਰਾ ਨੂੰ ਗ੍ਰਿਫਤਾਰ ਕਰ ਲਿਆ । ਮ੍ਰਿਤਕ ਵੀਰਪਾਲ ਕੌਰ ਦੀ ਨਾਨੀ ਨੇ ਕਿਹਾ ਦੋਵੇ ਭਰਾ ਭੈਣ ਨੂੰ ਬਹੁਤ ਪਿਆਰ ਕਰਦੇ ਸਨ । ਪਤਾ ਨਹੀਂ ਕਿਉਂ ਦਰਵਾਜ਼ਾ ਬੰਦ ਕਰਕੇ ਉਸ ਨੇ ਭੈਣ ਨੂੰ ਕੁੱਟਿਆ ਜਿਸ ਨਾਲ ਉਸ ਦੀ ਮੌਤ ਹੋ ਗਈ ।
ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਮੁਲਜ਼ਮ ਭਰਾ ਦੀ ਵੀ ਗ੍ਰਿਫਤਾਰੀ ਕਰ ਲਈ ਗਈ ਹੈ । ਮੁਲਜ਼ਮ ਨੂੰ ਆਪਣੀ ਭੈਣ ਦੇ ਚਰਿਤਰ ਤੇ ਸ਼ੱਕ ਸੀ ।