India

ਨਰਿੰਦਰ ਮੋਦੀ ਇਸ ਦਿਨ ਚੁੱਕਣਗੇ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ! ਕੈਬਨਿਟ ਦੇ ਨਾਵਾਂ ਬਾਰੇ ਵੀ ਕੀਤਾ ਖੁਲਾਸਾ

ਬਿਉਰੋ ਰਿਪੋਰਟ – NDA ਵੱਲੋਂ ਪ੍ਰਧਾਨ ਮੰਤਰੀ ਅਹੁਦੇ ਲਈ ਆਗੂ ਚੁਣੇ ਜਾਣ ਤੋਂ ਬਾਅਦ ਨਰਿੰਦਰ ਮੋਦੀ ਹੁਣ 9 ਜੂਨ ਦੀ ਸ਼ਾਮ ਨੂੰ ਤੀਜੀ ਵਾਰ PM ਅਹੁਦੇ ਦੀ ਸਹੁੰ ਚੁੱਕਣਗੇ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਮਿਲੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਮੈਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਅਪੀਲ ਕੀਤੀ ਹੈ ਕਿ 9 ਜੂਨ ਦੀ ਸ਼ਾਮ ਨੂੰ ਅਸੀਂ ਸਹੁੰ ਚੁੱਕਣਾ ਚਾਹੁੰਦੇ ਹਾਂ ਹੁਣ ਇਸ ‘ਤੇ ਫੈਸਲਾ ਰਾਸ਼ਟਰਪਤੀ ਵੱਲੋਂ ਲਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਅਸੀਂ ਹੁਣ ਕੈਬਨਿਟ ਵਿੱਚ ਕਿਸ-ਕਿਸ ਨੂੰ ਰੱਖਣਾ ਹੈ ਇਸ ਦੀ ਲਿਸਟ ਤਿਆਰ ਕਰਕੇ ਰਾਸ਼ਟਰਪਤੀ ਭਵਨ ਭੇਜਾਂਗੇ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ 18ਵੀਂ ਲੋਕ ਸਭਾ ਕੁਝ ਕਰ ਗੁਜਰਨ ਵਾਲੀ ਹੈ। ਸਾਨੂੰ ਦੇਸ਼ ਦੀ ਜਨਤਾ ਨੇ ਤੀਜੀ ਵਾਰ ਮੌਕਾ ਦਿੱਤਾ ਹੈ। ਅਸੀਂ ਸਮੇਂ ਹੱਦ ਵਿੱਚ ਜਨਤਾ ਦੀ ਯੋਜਨਾਵਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ NDA ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦਾ ਉਮੀਦਵਾਰ ਚੁਣਿਆ ਗਿਆ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਮਿਲਣ ਦੇ ਲਈ ਪਹੁੰਚੇ।

NDA ਵੱਲੋਂ ਪ੍ਰਧਾਨ ਮੰਤਰੀ ਦਾ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਪੀਐੱਮ ਮੋਦੀ ਨੇ ਗਠਜੋੜ ਵਿੱਚ ਸ਼ਾਮਲ ਆਗੂਆਂ ਦਾ ਧੰਨਵਾਦ ਕਰਦੇ ਹੋਏ ਇੰਡੀਆ ਗਠਜੋੜ ‘ਤੇ ਇੱਕ ਤੋਂ ਬਾਅਦ ਇੱਕ ਨਿਸ਼ਾਨਾ ਲਗਾਇਆ ਸੀ। 70 ਮਿੰਟ ਲੰਮੇ ਭਾਸ਼ਨ ਵਿੱਚ ਪੀਐੱਮ ਮੋਦੀ ਨੇ ਕਿਹਾ ਕਾਂਗਰਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਭ੍ਰਿਸ਼ਟਾਚਾਰ ਵਾਲੀ ਪਛਾਣ ਲੁਕਾਉਣ ਲਈ ਗਠਜੋੜ ਦਾ ਨਾਂ ਬਦਲ ਲਿਆ ਹੈ।

ਆਮ ਆਦਮੀ ਪਾਰਟੀ ਦੇ ਦਿੱਲੀ ਸਰਕਾਰ ਵਿੱਚ ਮੰਤਰੀ ਗੋਪਾਲ ਰਾਏ ਨੇ ਦਿੱਲੀ ਵਿੱਚ ਕਾਂਗਰਸ ਤੋਂ ਵੱਖ ਹੋਕੇ ਚੋਣ ਲੜਨ ਦਾ ਐਲਾਨ ਕੀਤਾ ਹੈ ਜਿਸ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਤੰਜ ਕੱਸ ਦੇ ਹੋਏ ਕਿਹਾ ਇਹ ਲੋਕ ਹੁਣ ਤੋਂ ਵੱਖ ਹੋ ਚੋਣ ਲੜਨ ਦੀ ਗੱਲ ਕਰਨ ਲੱਗੇ ਹਨ, ਇੰਨਾਂ ਦਾ ਸੱਚ ਸਾਹਮਣੇ ਆ ਗਿਆ।

ਪੀਐੱਮ ਮੋਦੀ ਨੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਇੰਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ 1 ਲੱਖ ਦੇਣ ਦਾ ਵਾਅਦਾ ਕੀਤਾ ਹੁਣ ਪਰਚੀਆਂ ਫੜਕੇ ਲੋਕ ਕਾਂਗਰਸ ਦੇ ਦਫਤਰ ਦੇ ਬਾਹਰ ਖੜੇ ਹਨ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇੰਨਾਂ ਨੇ ਚੋਣ ਕਮਿਸ਼ਨ ਨੂੰ ਵੀ ਨਹੀਂ ਬਖਸ਼ਿਆ। ਪੀਐੱਮ ਮੋਦੀ ਨੇ ਕਿਹਾ ਦੇਸ਼ ਦੇ 22 ਸੂਬਿਆਂ ਵਿੱਚ ਹੁਣ NDA ਦੀ ਸਰਕਾਰ ਹੈ। ਕਾਂਗਰਸ ਨੂੰ ਪਿਛਲੀਆਂ 3 ਚੋਣਾਂ ਵਿੱਚ ਇੰਨੀਆਂ ਸੀਟਾਂ ਨਹੀਂ ਮਿਲਿਆ ਜਿਨੀਆਂ ਬੀਜੇਪੀ ਨੂੰ ਇਸ ਵਾਰ ਮਿਲਿਆ ਹਨ। ਕਾਂਗਰਸ ਇਸ ਵਾਰ ਵੀ 100 ਤੱਕ ਨਹੀਂ ਪਹੁੰਚ ਸਕੀ। ਮੈਂ 10 ਸਾਲ ਤੋਂ ਡਿਬੇਟ ਨੂੰ ਮਿਸ ਕਰ ਰਿਹਾ ਸੀ ਉਮੀਦ ਹੈ ਇਸ ਵਾਰ ਵਿਰੋਧੀ ਹਿੱਸਾ ਲੈਣਗੇ।

ਇਹ ਵੀ ਪੜ੍ਹੋ –  ਕਪੂਰਥਲਾ ‘ਚ ਬਜ਼ੁਰਗ ਵਿਅਕਤੀ ਦੀ ਕੀਤੀ ਕੁੱਟਮਾਰ, ਗਲਤ ਹਰਕਤਾਂ ਕਰਨ ਦੇ ਲਗਾਏ ਅਰੋਪ