India

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 109 ਕਿਸਮਾਂ ਦੇ ਬੀਜ ਜਾਰੀ ਕੀਤੇ!

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder Modi) ਵੱਲੋਂ ਅੱਜ ਫਸਲਾਂ ਦਾ ਬੀਜ ਜਾਰੀ ਕੀਤੇ ਹਨ। ਪ੍ਰਧਾਨ ਮੰਤਰੀ ਨੇ ਭਾਰਤੀ ਖੋਜ ਸੰਸਥਾ ਵਿੱਚ 61 ਉੱਚ ਉੱਪਜ ਵਾਲੀਆਂ ਫਸਲਾਂ ਦੇ 109 ਬੀਜ ਜਾਰੀ ਕੀਤੇ ਹਨ। ਇਹ ਸਾਰੇ ਅਲੱਗ-ਅਲੱਗ ਕਿਸਮਾਂ ਦੇੇ ਬੀਜ ਹਨ। ਇਨ੍ਹਾਂ ਵਿੱਚੋਂ 34 ਫਸਲਾਂ ਬਾਜਰਾ, ਪਸ਼ੂਆਂ ਦਾ ਚਾਰਾ, ਤੇਲ ਬੀਜ, ਦਾਲਾਂ, ਗੰਨਾ, ਕਪਾਹ, ਰੇਸ਼ਾ ਅਤੇ ਹੋਰ ਹਨ। ਇਸ ਦੇ ਨਾਲ ਹੀ 27 ਬਾਗਬਾਨੀ ਫਸਲਾਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਕਿਸਮਾਂ ਦੇ ਫਲ, ਸਬਜ਼ੀਆਂ, ਮਸਾਲੇ, ਫੁੱਲ ਅਤੇ ਚਿਕਿਤਸਕ ਫਸਲਾਂ ਸ਼ਾਮਲ ਹਨ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਸਾਨਾਂ ਅਤੇ ਵਿਗਿਆਨੀਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕੁਦਰਤੀ ਖੇਤੀ ਦੇ ਲਾਭਾਂ ਅਤੇ ਜੈਵਿਕ ਖੇਤੀ ਵਿੱਚ ਆਮ ਲੋਕਾਂ ਦੇ ਵਧਦੇ ਵਿਸ਼ਵਾਸ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਲੋਕ ਆਰਗੈਨਿਕ ਭੋਜਨ ਪਦਾਰਥਾਂ ਦਾ ਸੇਵਨ ਅਤੇ ਮੰਗ ਕਰਨ ਲੱਗ ਪਏ ਹਨ।

ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਕਿਸਾਨਾਂ ਨੂੰ ਹਰ ਮਹੀਨੇ ਵਿਕਸਤ ਕੀਤੀਆਂ ਜਾ ਰਹੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦੇਵੇ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਇਹ ਨਵੀਂ ਕਿਸਮ ਬਹੁਤ ਲਾਹੇਵੰਦ ਹੋਵੇਗੀ। ਇਸ ਨਾਲ ਖਰਚੇ ਘਟਣਗੇ ਅਤੇ ਵਾਤਾਵਰਣ ‘ਤੇ ਵੀ ਸਕਾਰਾਤਮਕ ਪ੍ਰਭਾਵ ਪਵੇਗਾ।

ਇਹ ਵੀ ਪੜ੍ਹੋ  –   ਮੁਹਾਲੀ ਦੇ ਮੈਰੀਟੋਰੀਅਸ ਸਕੂਲ ‘ਚ ਵਿਦਿਆਰਥਣਾ ਨਾਲ ਘਟੀ ਵੱਡੀ ਘਟਨਾ!