ਲੋਕ ਸਭਾ ਚੋਣਾਂ ਦਾ ਨਤੀਜਿਆਂ ਤੋਂ ਬਾਅਦ ਐਨਡੀਏ (NDA) ਇੰਡੀਆ ਗਠਜੋੜ (India Alliance) ਤੋਂ ਜਿਆਦਾ ਸੀਟਾਂ ਜਿੱਤਣ ਵਿੱਚ ਕਾਮਯਾਬ ਰਿਹਾ ਹੈ। ਇਸ ਤੋਂ ਬਾਅਦ ਅੱਜ ਨਰਿੰਦਰ ਮੋਦੀ (Narinder Modi) ਨੂੰ ਐਨਡੀਏ ਨੇ ਆਪਣਾ ਲੀਡਰ ਚੁਣ ਲਿਆ ਹੈ। ਪਾਰਲੀਮੈਂਟ ਦੇ ਸੈਂਟਰਲ ਹਾਲ ਵਿੱਚ ਹੋਈ ਮੀਟਿੰਗ ਵਿੱਚ 13 ਐਨਡੀਏ ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਨਵੀਂ ਜ਼ਿੰਮੇਵਾਰੀ ਦੇਣ ਲਈ ਧੰਨਵਾਦ। ਮੇਰਾ ਇੱਕ ਹੀ ਟੀਚਾ ਹੈ – ਭਾਰਤ ਮਾਤਾ ਅਤੇ ਦੇਸ਼ ਦਾ ਵਿਕਾਸ।
ਇਸ ਤੋਂ ਬਾਅਦ ਨਰਿੰਦਰ ਮੋਦੀ ਨੇ ਭਾਜਪਾ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਨਾਲ ਉਨ੍ਹਾਂ ਦੀ ਦਿੱਲੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ। ਜਾਰੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਰਿੰਦਰ ਮੋਦੀ ਅਡਵਾਨੀ ਦੇ ਘਰ ਗਏ ਹਨ।
ਅਡਵਾਨੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਰਿੰਦਰ ਮੋਦੀ ਵੱਲੋਂ ਭਾਜਪਾ ਦੇ ਸੀਨੀਅਰ ਅਤੇ ਵੱਡੇ ਲੀਡਰ ਮੁਰਲੀ ਮਨੋਹਰ ਜੋਸ਼ੀ ਨਾਲ ਮੁਲਾਕਾਤ ਕੀਤੀ। ਮੋਦੀ ਵੱਲੋਂ ਜੋਸ਼ੀ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤਾ ਕੀਤੀ ਗਈ ਹੈ।
ਦੱਸ ਦੇਈਏ ਕਿ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਭਾਜਪਾ ਦੇ ਸੀਨੀਅਰ ਲੀਡਰ ਹਨ। ਇਹ ਦੋਵੇਂ ਲੀਡਰਾਂ ਨੇ ਭਾਜਪਾ ਨੂੰ ਖੜਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਹ ਦੋਵੇਂ ਲੀਡਰ ਰਾਮ ਮੰਦਿਰ ਦੇ ਮੁੱਦੇ ਨੂੰ ਵੱਡੇ ਪੱਧਰ ਤੱਕ ਚੁੱਕਦੇ ਰਹੇ ਹਨ।
ਇਹ ਵੀ ਪੜ੍ਹੋ — ਅੰਮ੍ਰਿਤਪਾਲ ਸਿੰਘ ਮਾਮਲੇ ‘ਚ NSA ਲਗਾਉਣ ਦੇ ਮਾਮਲੇ ‘ਚ ਸੁਣਵਾਈ ਜੁਲਾਈ ਮਹੀਨੇ ‘ਚ