India

ਸਰਕਾਰ LPG ਤੋਂ ਸਬਸਿਡੀ ਵਾਲੀ ਗੈਸ ਕੱਢਣ ਜਾ ਰਹੀ ਹੈ ! ਗਾਹਕਾਂ ਜੇਬ੍ਹ ਹੋਵੇਗੀ ਢਿੱਲੀ

ਪੈਟਰੋਲੀਅਮ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਕਿਹਾ ਸਬਸਿਡੀ ਖ਼ਤਮ ਕਰਨ ਤੇ ਜਲਦ ਸਰਕਾਰ ਫੈਸਲਾ ਲਏਗੀ

ਦ ਖ਼ਾਲਸ ਬਿਊਰੋ : ਹਰ ਮਹੀਨੇ ਪੈਟਰੋਲੀਅਮ ਕੰਪਨੀਆਂ 2 ਵਾਰ LPG ਦੀ ਕੀਮਤ ਰਿਵਿਊ ਕਰਦੀ ਹੈ, ਮਹੀਨੇ ਦੇ ਪਹਿਲੀ ਤਰੀਕ ਜਾਂ ਫਿਰ 15 ਤਰੀਕ ਨੂੰ LPG ਦੀਆਂ ਕੀਮਤਾਂ ਵਧਾਉਣ ਜਾਂ ਫਿਰ ਘਟਾਉਣ ਦਾ ਫੈਸਲਾ ਲਿਆ ਜਾਂਦਾ ਹੈ। ਕੇਂਦਰ ਸਰਕਾਰ ਪਿਛਲੇ 2 ਸਾਲ ਤੋਂ ਸਬਸਿਡੀ ਘਟਾ ਰਹੀ ਹੈ। ਜਿਸ ਦੀ ਵਜ੍ਹਾ ਕਰਕੇ ਸਰਕਾਰ ਦਾ ਘਾਟਾ ਕਾਫੀ ਘੱਟ ਹੋ ਗਿਆ ਹੈ, ਹੁਣ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਲੋਕ ਸਭਾ ਵਿੱਚ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਹੁਣ LPG ਦੀਆਂ ਕੀਮਤਾਂ ਕੌਮਾਂਤਰੀ ਬਜ਼ਾਰ ਨਾਲ ਜੋੜਨ ਜਾ ਰਹੀ ਹੈ ਜਿਸ ਤੋਂ ਬਾਅਦ ਸਬਸਿਡੀ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤੀ ਜਾਵੇਗੀ ।

ਪੈਟਰੋਲੀਅਮ ਮੰਤਰੀ ਵੱਲੋਂ ਦਿੱਤੀ ਜਾਣਕਾਰੀ

ਪੈਰਰੋਲੀਅਮ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਦੱਸਿਆ ਕਿ ਸਰਕਾਰ ਨੂੰ 2020- 2021 ਵਿੱਚ LPG ਗੈਸ ‘ਤੇ 11,896 ਕਰੋੜ ਦੀ ਸਬਸਿਡੀ ਦੇਣੀ ਪੈਂਦੀ ਸੀ ਪਰ 2021-22 ਵਿੱਚ ਸਬਸਿਡੀ ਦਾ ਖ਼ਰਚ ਘਟਾ ਕੇ 242 ਕਰੋੜ ਕਰ ਦਿੱਤੀ ਗਿਆ। ਜਦਕਿ 2018 ਵਿੱਚ LPG ‘ਤੇ ਸਰਕਾਰ ਨੂੰ 23 ਹਜ਼ਾਰ ਅਤੇ 2019 ਵਿੱਚ 37 ਹਜ਼ਾਰ ਕਰੋੜ ਦੀ ਸਬਸਿਡੀ ਦੇਣੀ ਪੈਂਦੀ ਸੀ।

ਇਸ ਤੋਂ ਪਹਿਲਾਂ 2014 ਵਿੱਚ ਮੋਦੀ ਸਰਕਾਰ ਨੇ ਉੱਜਵਲਾ ਯੋਜਨਾ ਸ਼ੁਰੂ ਕੀਤੀ ਜਿਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜਿਹੜੇ ਲੋਕ ਸਮਰਥ ਨੇ ਉਹ ਆਪ ਸਬਸਿਡੀ ਛੱਡ ਦੇਣ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਬਸਿਡੀ ਛੱਡੀ ਸੀ ਇਸੇ ਪੈਸੇ ਨਾਲ ਕੇਂਦਰ ਸਰਕਾਰ ਨੇ ਗਰੀਬ ਲੋਕਾਂ ਨੂੰ ਗੈਸ ਦੇ ਸਿਲੰਡਰ ਅਤੇ ਚੁੱਲਾ ਦਿੱਤਾ ਸੀ, ਪਰ ਜਿਵੇਂ-ਜਿਵੇਂ ਸਿਲੰਡਰ ਮਹਿੰਗਾ ਹੋ ਰਿਹਾ ਹੈ ਉੱਜਵਲਾ ਯੋਜਨਾ ਦੇ ਲਾਭ ਲੈਣ ਵਾਲਿਆਂ ਦੀ ਗਿਣਤੀ ਵੀ ਘੱਟੀ ਹੈ ਜਿਸ ਦੀ ਵਜ੍ਹਾ ਕਰਕੇ ਕੇਂਦਰ ਸਰਕਾਰ ਨੇ ਇੱਕ ਹੋਰ ਅਹਿਮ ਫੈਸਲਾ ਲਿਆ ਹੈ।

ਉੱਜਵਲਾ ਯੋਜਨਾ ਦੇ ਤਹਿਤ ਮਿਲੇਗੀ ਸਬਸਿਡੀ

ਕੇਂਦਰ ਨੇ ਸਰਕਾਰ ਫੈਸਲਾ ਕੀਤਾ ਹੈ ਕਿ ਹੁਣ ਸਬਸਿਡੀ ਸਿਰਫ਼ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਹੀ ਮਿਲੇਗੀ, ਇਸ ਯੋਜਨਾ ਦੇ ਤਹਿਤ 9 ਕਰੋੜ ਲਾਭਪਾਤਰੀ ਨੇ, ਜੁਲਾਈ ਮਹੀਨੇ ਦੇ ਸ਼ੁਰੂਆਤ ਵਿੱਚ ਪੈਟਰੋਲੀਅਮ ਕੰਪਨੀਆਂ ਨੇ 50 ਰੁਪਏ ਪ੍ਰਤੀ ਸਿਲੈਂਡਰ ਦਾ ਵਾਧਾ ਕੀਤਾ ਸੀ ।