India Punjab

ਕੇਂਦਰ ਨੇ SKM ਗੈਰ ਸਿਆਸੀ ਨੂੰ ਚਿੱਠੀ ਰਾਹੀ ਭੇਜਿਆ ਵੱਡਾ ਸੁਨੇਹਾ ! ਡੱਲੇਵਾਲ ਨੇ ਆਪ ਦਿੱਤੀ ਜਾਣਕਾਰੀ

ਬਿਉਰੋ ਰਿਪੋਰਟ – SKM ਗੈਰ ਸਿਆਸੀ ਵਿੱਚ ਸ਼ਾਮਲ ਦੋਵੇ ਮੋਰਚਾ ਨੂੰ ਕੇਂਦਰ ਨੇ ਇੱਕ ਹੋਰ ਮੀਟਿੰਗ ਦਾ ਸੱਦਾ ਦਿੱਤਾ ਹੈ। ਕਿਸਾਨਾਂ ਦੀ ਕੇਂਦਰ ਨਾਲ ਦੂਜੀ ਮੀਟਿੰਗ 22 ਫ਼ਰਵਰੀ ਨੂੰ ਹੋਵੇਗੀ। ਚੰਡੀਗੜ੍ਹ ਦੇ ਸੈਕਟਰ 26 ਵਿਚ ਸ਼ਾਮ 6 ਵਜੇ ਹੋਵੇਗੀ। ਕੇਂਦਰ ਦਾ ਪੱਤਰ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਕੱਤਰ ਪੂਰਨ ਚੰਦਰ ਕਿਸ਼ਨ ਵਲੋਂ ਭੇਜਿਆ ਗਿਆ ਹੈ। ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਹੈ ।

ਤਕਰੀਬਨ ਇੱਕ ਸਾਲ ਦੇ ਬਾਅਦ 14 ਫ਼ਰਵਰੀ ਨੂੰ ਕੇਂਦਰ ਨਾਲ ਮੁੜ ਤੋਂ ਗੱਲਬਾਤ ਸ਼ੁਰੂ ਹੋਈ ਸੀ । ਮੀਟਿੰਗ ਵਿੱਚ ਹਾਲਾਂਕਿ ਕੋਈ ਠੋਸ ਨਤੀਜ਼ਾ ਨਹੀਂ ਨਿਕਲਿਆ ਸੀ ਪਰ ਦੋਵਾਂ ਨੇ ਚੰਗੇ ਮਾਹੌਲ ਵਿੱਚ ਮੀਟਿੰਗ ਹੋਣ ਦਾ ਦਾਅਵਾ ਜ਼ਰੂਰ ਕੀਤਾ ਸੀ । ਮੰਤਰੀ ਪ੍ਰਹਿਲਾਦ ਜੋਸ਼ੀ ਨੇ ਡੱਲੇਵਾਲ ਨੂੰ ਆਪਣਾ ਮਰਨ ਵਰਤ ਖਤਮ ਕਰਨ ਦੀ ਅਪੀਲ ਕੀਤੀ ਸੀ ਪਰ ਉਨ੍ਹਾਂ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਸੀ ।

14 ਫਰਵਰੀ ਦੀ ਮੀਟਿੰਗ ਵਿੱਚ ਜਗਜੀਤ ਸਿੰਘ ਡੱਲੇਵਾਲ ਐਂਬੂਲੈਂਸ ਦੇ ਜ਼ਰੀਏ ਪਹੁੰਚੇ ਸਨ । ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਵਫ਼ਦ ਵਿੱਚ ਕੈਬਨਿਟ ਮੰਤਰੀ ਪ੍ਰਹਿਲਾਦ ਜੋਸ਼ੀ, ਖੇਤੀਬਾੜੀ ਸਕੱਤਰ, ਮਨਿੰਦਰ ਕੌਰ ਦਿਵੇਦੀ ਵਧੀਕ ਸਕੱਤਰ ਖੇਤੀਬਾੜੀ, ਜੁਆਇੰਟ ਸਕੱਤਰ ਮਾਰਕੀਟਿੰਗ, ਜੁਆਇੰਟ ਸਕੱਤਰ ਫੂਡ, ਡਾਇਰੈਕਟਰ (MI) ਸ਼ਾਮਲ ਰਹੇ, ਜਦਕਿ ਕਿਸਾਨਾਂ ਵੱਲੋਂ 28 ਆਗੂ ਸ਼ਾਮਲ ਸਨ ਮੀਟਿੰਗ ਤਕਰੀਬਨ 3 ਘੰਟੇ ਚੱਲੀ ਸੀ ।