ਬਿਉਰੋ ਰਿਪੋਰਟ : ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦੇ ਦੂਜੇ ਕਾਰਜ ਕਾਲ ਦਾ ਅਖੀਰਲਾ ਬਜਟ ਪੇਸ਼ ਕਰ ਦਿੱਤਾ ਹੈ । ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਮੋਬਾਈਲ ਫੋਨ ਸਸਤੇ ਹੋਣਗੇ । ਜਦਕਿ ਚਾਂਦੀ ਖਰੀਦਨਾ ਮੰਹਿੰਗਾ ਹੋਵੇਗਾ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਮੋਬਾਈਲ ਫੋਨ ਦੇ ਨਾਲ ਜੁੜੇ ਪੁਰਜਿਆ ‘ਤੇ ਇਮਪੋਰਟ ਡਿਊਟੀ ਘੱਟਾ ਦਿੱਤੀ ਗਈ ਹੈ ਅਤੇ ਚਾਂਦੀ ‘ਤੇ ਡਿਊਟੀ ਵਧਾ ਦਿੱਤੀ ਗਈ ਹੈ । ਅਜਿਹੇ ਵਿੱਚ ਆਮ ਆਦਮੀ ਪਾਰਟੀ ਦੀ ਜੇਬ ‘ਤੇ ਕਿਹੜੀ ਚੀਜ਼ਾਂ ਦਾ ਬੋਝ ਪਵੇਗਾ ਅਤੇ ਕਿਸ ਤੋਂ ਰਾਹਤ ਮਿਲੇਗੀ ਜਾਣ ਦੇ ਹਾਂ ਆਖਿਰ ਕੀ ਸਸਤਾ ਹੋਵੇਗਾ ਅਤੇ ਕੀ ਮਹਿਗਾ । ਵੈਸੇ ਤੁਹਾਨੂੰ ਦੱਸ ਦੇਈਏ ਕੀ 90 ਫੀਸਦੀ ਚੀਜ਼ਾਂ GST ਕਾਉਂਸਿਲ ਤੈਅ ਕਰ ਦੀ ਹੈ । ਸਿਰਫ਼ 10 ਫੀਸਦੀ ਚੀਜ਼ਾਂ ਹੀ ਬਜਟ ਵਿੱਚ ਤੈਅ ਹੁੰਦੀਆਂ ਹਨ
ਇੰਨ੍ਹਾਂ ਚੀਜ਼ਾ ‘ਤੇ ਟੈਕਸ ਘੱਟ ਕੀਤਾ ਗਿਆ
ਟੀਵੀ ਪੈਨਲ ਦੇ ਓਪਨ ਸੇਲ ਦੇ ਪੁਰਜਿਆ ‘ਤੇ ਕਸਟਮ ਡਿਊਟੀ 5 ਫੀਸਦੀ ਤੋਂ ਘਟਾਕੇ 2.5 ਫੀਸਦੀ ਕਰ ਦਿੱਤੀ ਗਈ ਹੈ
ਮੋਬਾਈਲ ਫੋਨ ਮੈਨਯੂਫੈਕਚਰਿੰਗ ਦੇ ਕੁਝ ਪੁਰਜਿਆ ‘ਤੇ ਕਸਟਮ ਡਿਊਟੀ ਘਟਾਈ ਗਈ ਹੈ
ਲੈਬ ਵਿੱਚ ਬਣੇ ਹੀਰੇ ਦੀ ਮੈਨਿਊਫੈਕਚਰਿੰਗ ਵਿੱਚ ਵਰਤੀ ਜਾਣ ਵਾਲੀ ਸੀਡ ‘ਤੇ ਡਿਊਟੀ ਘੱਟ ਕੀਤੀ ਗਈ ਹੈ
ਐਕਸਪੋਰਟ ਨੂੰ ਵਧਾਵਾ ਦੇਣ ਦੇ ਲਈ ਸ਼ਿਪ ਫੀਡ ‘ਤੇ ਕਸਟਮ ਡਿਊਟੀ ਘਟ ਕੀਤੀ ਗਈ ਹੈ
ਇਹ ਚੀਜ਼ਾ ਸਸਤੀ ਹੋਣਗੀਆਂ
ਖਿਡੋਣੇ,ਸਾਈਕਲ ਆਟੋ ਮੋਬਾਈਲ ਸਸਤੇ ਹੋਣਗੇ
ਇਲੈਕਟ੍ਰਿਕ ਵਹੀਕਲ ਵੀ ਸਸਤੇ ਹੋਣਗੇ
ਕੁਝ ਮੋਬਾਈਲ ਫੋਨ,ਕੈਮਰੇ ਅਤੇ ਲੈਂਸ ਸਸਤੇ ਹੋਣਗੇ
LED TV ਸਸਤਾ ਹੋਇਆ
ਬਾਈਉ ਗੈਸ ਨਾਲ ਜੁੜੀ ਚੀਜ਼ਾ ਸਸਤੀ
ਇਨ੍ਹਾਂ ਚੀਜ਼ਾ ‘ਤੇ ਟੈਕਸ ਵਧਾਇਆ ਗਿਆ
ਸਿਗਰਟ ‘ਤੇ ਟੈਕਸ 16% ਵਧਾਇਆ ਗਿਆ
ਕੰਪਾਉਡੇਟ ਰਬਡ ‘ਤੇ ਡਿਊਟੀ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕੀਤੀ ਗਈ
ਚਾਂਦੀ ਨਾਲ ਬਣੀਆਂ ਵਸਤੂਆਂ ‘ਤੇ ਡਿਊਟੀ ਵਧਾਈ ਗਈ
ਰਸੋਈ ਦੀ ਇਲੈਕਟ੍ਰਿਕ ਚਿਮਨੀ ‘ਤੇ ਕਸਟਮ ਡਿਊਟੀ 7.5% ਤੋਂ ਵਧਾ ਕੇ 15% ਕੀਤੀ ਗਈ
ਇਹ ਚੀਜ਼ਾ ਮਹਿੰਗੀ ਹੋਣਗੀਆਂ
ਵਿਦੇਸ਼ ਤੋਂ ਆਉਣ ਵਾਲੀ ਚਾਂਦੀ ਦੀਆਂ ਚੀਜ਼ਾ ਮਹਿੰਗੀਆਂ
ਸੋਨੀ,ਚਾਂਦੀ,ਪਲੇਟੀਨਮ ਮਹਿੰਗਾ
ਸਿਗਰਟ ਮਹਿੰਗੀ
ਰਸੋਈ ਦੀ ਚਿਮਨੀ ਮਹਿੰਗੀ
90 ਫੀਸਦੀ ਚੀਜ਼ਾ GST ਦੇ ਦਾਇਰੇ ਵਿੱਚ ਆਉਂਦੀਆਂ ਹਨ
ਅਜਿਹੇ ਘੱਟ ਹੀ ਪ੍ਰੋਡਕਕਟ ਹਨ ਜੋ ਬਜਟ ਵਿੱਚ ਮਹਿੰਗੇ ਅਤੇ ਸਸਤੇ ਦੇ ਦਾਇਰੇ ਵਿੱਚ ਆਉਂਦੇ ਹਨ । ਇਸ ਦਾ ਵੱਡਾ ਕਾਰਨ ਹੈ GST । 2017 ਤੋਂ ਤਕਰੀਬਨ 90 ਫੀਸਦੀ ਪ੍ਰੋਡਕਟ ਦੀ ਕੀਮਤ GST ‘ਤੇ ਨਿਰਭਰ ਕਰਦੀ ਹੈ ਜਿਸ ਨੂੰ GST ਕਾਉਂਸਿਲ ਤੈਅ ਕਰਦੀ ਹੈ । ਮੌਜੂਦਾ GST ਦੇ ਸਲੈਬ ਵਿੱਚ ਚਾਰ ਦਰਾ 5%, 12%, 18% ਅਤੇ 28% ਹਨ ।