ਬਿਉਰੋ ਰਿਪੋਰਟ : ਕੇਂਦਰ ਸਰਕਾਰ ਨੇ ਘਰੇਲੂ ਗੈਸ ਸਿਲੰਡਰ (14.2) ਦੀ ਕੀਮਤ ਵਿੱਚ 200 ਰੁਪਏ ਦੀ ਕਮੀ ਕੀਤੀ ਹੈ । ਮੰਗਲਵਾਰ ਨੂੰ ਕੇਂਦਰੀ ਕੈਬਨਿਟ ਨੇ ਇਸ ਨੂੰ ਮਨਜ਼ੂਰੀ ਦਿੱਤੀ ਹੈ । ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਸਾਰੇ ਉਪਭੋਤਾਵਾਂ ਨੂੰ LPG ਵਿੱਚ 200 ਰੁਪਏ ਤੱਕ ਦੀ ਛੋਟ ਮਿਲੇਗੀ । ਸਰਕਾਰ ਦੇ ਇਸ ਐਲਾਨ ਤੋਂ ਬਾਅਦ ਹੁਣ ਫਿਰੋਜ਼ਪੁਰ ਵਿੱਚ ਸਿਲੰਡਰ ਦੀ ਨਵੀਂ ਕੀਮਤ 946 ਰੁਪਏ ਹੋਵੇਗੀ,ਗੁਰਦਾਸਪੁਰ ਵਿੱਚ 934 ਰੁਪਏ,ਹੁਸ਼ਿਆਰਪੁਰ 943ਰੁਪਏ,ਜਲੰਧਰ 936 ਰੁਪਏ,ਅੰਮ੍ਰਿਤਸਰ 944ਰੁਪਏ,ਬਰਨਾਲਾ 924ਰੁਪਏ ,ਬਠਿੰਡਾ 932ਰੁਪਏ ,ਫਰੀਦਕੋਟ 940 ਰੁਪਏ,ਫਤਿਗੜ੍ਹ ਸਾਹਿਬ 912ਰੁਪਏ ,ਫਾਜ਼ਿਲਕਾ 944 ਰੁਪਏ,ਫਿਰੋਜ਼ਪੁਰ 946 ਰੁਪਏ,ਮਾਨਸਾ 932 ਰੁਪਏ,ਮੁਕਤਸਰ 1,142 ਰੁਪਏ,ਪਠਾਨਕੋਟ 954 ਰੁਪਏ,ਰੂਪਨਗਰ 931 ਰੁਪਏ,ਸੰਗਰੂਰ 923ਰੁਪਏ,ਤਰਨਤਾਰਨ 943 ਰੁਪਏ,ਲੁਧਿਆਣਾ 930 ਰੁਪਏ ਵਿੱਚ ਮਿਲੇਗਾ ।
ਕੇਂਦਰ ਸਰਕਾਰ ਵੱਲੋਂ LPG ਦੀ ਕੀਮਤ ਘਟਾਉਣ ਦੇ ਪਿੱਛੇ ਵੱਡਾ ਸਿਆਸੀ ਕਾਰਨ ਹੈ।ਇਸ ਤੋਂ ਪਹਿਲਾਂ ਸਰਕਾਰੀ ਤੇਲ ਕੰਪਨੀਆਂ ਨੇ 1 ਅਗਸਤ ਨੂੰ ਕਮਰਸ਼ਲ LPG ਸਿਲੰਡਰ ਦੀ ਕੀਮਤ 100 ਰੁਪਏ ਘਟਾਈ ਸੀ ਜਿਸ ਤੋਂ ਬਾਅਦ ਪਠਾਨਕੋਟ ਵਿੱਚ 1805,ਪਟਿਆਲਾ ਵਿੱਚ 1699,ਰੂਪਨਗਰ ਵਿੱਚ 1730 ਰੁਪਏ,ਸੰਗਰੂਰ ਵਿੱਚ 1745 LPG ਦੀ ਕੀਮਤ ਹੋ ਗਈ ਸੀ ।
ਜੂਨ 2020 ਤੋਂ LPG ‘ਤੇ ਨਹੀਂ ਮਿਲ ਰਹੀ ਸਬਸਿਡੀ
ਜੂਨ 2020 ਤੋਂ LPG ਸਿਲੰਡਰ ‘ਤੇ ਜ਼ਿਆਦਾਤਰ ਲੋਕਾਂ ਨੂੰ ਸਬਸਿਡੀ ਨਹੀਂ ਮਿਲ ਰਹੀ ਹੈ । ਹੁਣ ਸਿਰਫ਼ ਉਜਵਲਾ ਯੋਜਨਾ ਦੇ ਤਹਿਤ ਹੀ ਸਿਲੰਡਰ ਦਿੱਤੇ ਗਏ ਹਨ । ਉਨ੍ਹਾਂ ਨੂੰ ਸਬਸਿਡੀ ਮਿਲ ਦੀ ਹੈ । ਇਸ ਦੇ ਲਈ ਸਰਕਾਰ ਤਕਰੀਬਨ 6,100 ਕਰੋੜ ਰੁਪਏ ਖਰਚ ਕਰਦੀ ਹੈ । ਦਿੱਲੀ ਵਿੱਚ ਜੂਨ 2020 ਵਿੱਚ ਬਿਨਾਂ ਸਬਸਿਡੀ ਵਾਲਾ ਸਿਲੰਡਰ 593 ਰੁਪਏ ਵਿੱਚ ਮਿਲ ਦਾ ਸੀ ਜੋ ਹੁਣ ਵੱਧ ਕੇ 1103 ਰੁਪਏ ਹੋ ਗਿਆ ਹੈ ।
ਕੇਂਦਰ ਦੇ ਫੈਸਲੇ ਪਿੱਛੇ ਸਿਆਸੀ ਵਜ੍ਹਾ
ਦਰਅਸਲ ਅਕਤੂਬਰ ਵਿੱਚ ਦੇਸ਼ ਦੇ 4 ਵੱਡੇ ਸੂਬਿਆਂ ਵਿੱਚ ਵਿਧਾਨਸਭਾ ਚੋਣਾਂ ਹੋਣ ਜਾ ਰਹੀਆਂ ਜਿਸ ਨੂੰ ਵੇਖ ਦੇ ਹੋਏ ਇਹ ਫੈਸਲਾ ਲਿਆ ਗਿਆ ਹੋ ਸਕਦਾ ਹੈ । ਜਿੰਨਾਂ ਸੂਬਿਆਂ ਵਿੱਚ ਵਿਧਾਨਸਭਾ ਚੋਣਾਂ ਹੋਣ ਜਾ ਰਹੀਆਂ ਹਨ ਉਨ੍ਹਾਂ ਵਿੱਚ ਰਾਜਸਥਾਨ,ਮੱਧ ਪ੍ਰਦੇਸ਼,ਛੱਤੀਸਗੜ੍ਹ ਅਤੇ ਮਿਜੋਰਮ ਹੈ। ਇਨ੍ਹਾਂ ਵਿੱਚ 2 ਸੂਬਿਆਂ ਵਿੱਚ ਬੀਜੇਪੀ ਦੀ ਸਰਕਾਰ ਹੈ ਜਦਕਿ 2 ਵਿੱਚ ਕਾਂਗਰਸ ਦੀ ਸਰਕਾਰ ਹੈ। ਰਾਜਸਥਾਨ,ਮੱਧ ਪ੍ਰਦੇਸ਼ ਵੱਡਾ ਸੂਬਾ ਹੈ ਇਸ ਲਈ ਇਸ ‘ਤੇ ਬੀਜੇਪੀ ਦੀਆਂ ਨਜ਼ਰਾ ਹਨ। ਇਸ ਤੋਂ ਇਲਾਵਾ 2024 ਦੀਆਂ ਲੋਕਸਭਾ ਚੋਣਾਂ ਨੂੰ ਵੀ 8 ਮਹੀਨੇ ਦਾ ਸਮਾਂ ਬੱਚਿਆ ਹੈ । ਇਸ ਨੂੰ ਵੇਖ ਦੇ ਹੋਏ ਜਨਤਾ ਨਾਲ ਜੁੜਿਆ LPG ਸਿਲੈਂਡਰ ਅਹਿਮ ਮੁੱਦਾ ਹੈ ।

