India

ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ ਲੋਕਸਭਾ ਚੋਣਾਂ ! ਕੇਂਦਰ ਦੇ ਫੈਸਲੇ ਤੋਂ ਬਾਅਦ ਮਿਲਿਆ ਇਸ਼ਾਰਾ ! BJP ਨੂੰ ਪਹਿਲਾਂ ਇਹ ਦਾਅ ਪਿਆ ਸੀ ਪੁੱਠਾ !

ਬਿਉਰੋ ਰਿਪੋਰਟ : ਕੇਂਦਰ ਸਰਕਾਰ ਦੇ ਤਾਜ਼ਾ ਫੈਸਲੇ ਤੋਂ ਬਾਅਦ ਇਹ ਕਿਆਸ ਲਗਾਏ ਜਾਣ ਲੱਗੇ ਹਨ ਕਿ ਲੋਕਸਭਾ ਨੂੰ ਜਲਦ ਭੰਗ ਕੀਤਾ ਜਾ ਸਕਦਾ ਹੈ ਅਤੇ ਸਮੇਂ ਤੋਂ ਪਹਿਲਾਂ ਚੋਣਾਂ ਹੋ ਸਕਦੀਆਂ ਹਨ । ਹਾਲਾਂਕਿ 2004 ਵਿੱਚ NDA ਦੀ ਅਗਵਾਈ ਕਰ ਰਹੀ ਬੀਜੇਪੀ ਨੂੰ ਇਹ ਫੈਸਲਾ ਪੁੱਠਾ ਪੈ ਗਿਆ ਸੀ ਅਤੇ ਉਹ ਸੱਤਾ ਤੋਂ 10 ਸਾਲ ਤੱਕ ਬਾਹਰ ਰਹੀ ਸੀ ।ਹੁਣ ਤੁਹਾਨੂੰ ਦੱਸਦੇ ਹਾਂ ਆਖਿਰ ਮੋਦੀ ਸਰਕਾਰ ਦੇ ਕਿਹੜੇ ਫੈਸਲੇ ਤੋਂ ਬਾਅਦ ਇਹ ਅੰਦਾਜ਼ਾ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਜਲਦ ਚੋਣਾਂ ਹੋ ਸਕਦੀਆਂ ਹਨ ।

ਦਰਅਸਲ ਕੇਂਦਰ ਦੀ ਮੋਦੀ ਸਰਕਾਰ ਨੇ 19 ਤੋਂ 22 ਸਤੰਬਰ ਤੱਕ ਪਾਰਲੀਮੈਂਟ ਦਾ ਵਿਸ਼ੇਸ਼ ਇਜਲਾਸ ਬੁਲਾਇਆ ਹੈ । ਇਸ ਤੋਂ ਬਾਅਦ ਲੋਕਸਭਾ ਭੰਗ ਕਰਨ ਦਾ ਐਲਾਨ ਹੋ ਸਕਦਾ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ 18 ਸਤੰਬਰ ਨੂੰ ਸ਼ੁਰੂ ਹੋਣ ਵਾਲਾ ਇਜਲਾਸ 17ਵੀਂ ਲੋਕਸਭਾ ਦਾ ਅਖੀਰਲਾ ਇਜਲਾਸ ਹੋਵੇਗਾ ।

ਸੂਤਰਾਂ ਦੇ ਮੁਤਾਬਿਕ ਜੇਕਰ ਲੋਕਸਭਾ ਭੰਗ ਹੋਈ ਤਾਂ ਰਾਜਸਥਾਨ,ਮੱਧ ਪ੍ਰਦੇਸ਼,ਛਤੀਸੜ੍ਹ ਦੀਆਂ ਵਿਧਾਨਸਭਾ ਚੋਣਾਂ ਦੇ ਨਾਲ ਲੋਕਸਭਾ ਦੀਆਂ ਚੋਣਾਂ ਕਰਵਾਇਆ ਜਾਣਗੀਆਂ। ਵਿਧਾਨਸਭਾ ਦੇ ਨਾਲ ਲੋਕਸਭਾ ਚੋਣਾਂ ਕਰਵਾਉਣ ਦੇ ਲਈ ਚੋਣ ਕਮਿਸ਼ਨ ਨੂੰ ਇੱਕ ਮਹੀਨੇ ਦਾ ਵਕਤ ਚਾਹੀਦੀ । ਵਿਰੋਧੀ ਧਿਰ ‘INDIA’ ਦੀਆਂ ਪਾਰਟੀਆਂ ਵੀ ਪਹਿਲਾਂ ਇਹ ਖਦਸ਼ਾ ਜਤਾ ਚੁੱਕਿਆਂ ਹਨ ਕਿ ਮੋਦੀ ਸਰਕਾਰ ਪਹਿਲਾਂ ਚੋਣਾਂ ਦਾ ਐਲਾਨ ਕਰ ਸਦਕੀਆਂ ਹਨ । ਵੱਡੀ ਗੱਲ ਇਹ ਹੈ ਕਿ ਵਿਸ਼ੇਸ਼ ਇਜਲਾਸ ਬੁਲਾਉਣ ਦਾ ਐਲਾਨ ਕਰਨ ਵੇਲੇ ਸਰਕਾਰ ਨੇ ਕੋਈ ਏਜੰਡਾ ਨਹੀਂ ਦੱਸਿਆ ਹੈ । G20 ਸੰਮੇਲਨ ਤੋਂ ਬਾਅਦ ਹੀ ਪਾਰਲੀਮੈਂਟ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫੈਸਲਾ ਲਿਆ ਗਿਆ ਹੈ ।

2004 ਵਿੱਚ ਬੀਜੇਪੀ ਨੂੰ ਫੈਸਲਾ ਪੁੱਠਾ ਪਿਆ ਸੀ

2004 ਵਿੱਚ ਬੀਜੇਪੀ ਵੱਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਫੈਸਲਾ ਪੁੱਠਾ ਪੈ ਗਿਆ ਸੀ । ਇੰਡੀਆ ਸ਼ਾਇਨਿੰਗ ਦੇ ਨਾਅਰੇ ਦੇ ਨਾਲ ਮੁੜ ਤੋਂ ਸੱਤਾ ਵਿੱਚ ਵਾਪਸੀ ਦਾ ਸੁਪਣਾ ਵੇਖ ਰਹੀ ਵਾਜਪਾਈ ਸਰਕਾਰ ਨੂੰ ਲੋਕਾਂ ਨੇ ਨਕਾਰ ਦਿੱਤਾ ਸੀ । ਮਾਹਿਰਾ ਮੁਤਾਬਿਕ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜਲਦ ਚੋਣਾਂ ਦੇ ਖਿਲਾਫ ਸਨ ਪਰ ਪਾਰਟੀ ਦੇ ਫੈਸਲੇ ਦੇ ਸਾਹਮਣੇ ਉਨ੍ਹਾਂ ਨੂੰ ਸਿਰ ਝੁਕਾਉਣਾ ਪਿਆ । ਦੱਸਿਆ ਜਾਂਦਾ ਹੈ ਕਿ ਜਦੋਂ ਉਹ ਵੋਟ ਕਰਕੇ ਘਰ ਪਹੁੰਚੇ ਸਨ ਤਾਂ ਉਨ੍ਹਾਂ ਨੇ ਸਾਫ ਕਿਹਾ ਸੀ ਕਿ ਅਸੀਂ ਚੋਣ ਹਾਰ ਗਏ ਹਾਂ। ਵਾਜਪਾਈ ਦਾ ਡਰ ਸਹੀ ਨਿਕਲਿਆ ਬੀਜੇਪੀ ਦੀ ਹਾਰ ਦੇ ਪਿੱਛੇ 2 ਵਜ੍ਹਾ ਦੱਸਿਆਂ ਗਈਆਂ ਸਨ । ਪਹਿਲਾਂ ਇੰਡੀਆ ਸ਼ਾਇਨਿੰਗ ਦਾ ਨਾਅਰਾ ਅਤੇ ਦੂਜਾ ਜਲਦ ਚੋਣਾਂ ਕਰਵਾਉਣ ਦਾ ਫੈਸਲਾ। ਹੁਣ ਜਦੋਂ ਮੋਦੀ ਸਰਕਾਰ ਵੱਲੋਂ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬੁਲਾਉਣ ਤੋਂ ਬਾਅਦ ਜਲਦ ਚੋਣਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਜਿਹੇ ਵਿੱਚ ਪਿਛਲੇ ਇਤਿਹਾਸ ਨੂੰ ਵੇਖ ਦੇ ਹੋਏ ਪੀਐੱਮ ਮੋਦੀ ਜਲਦ ਚੋਣਾਂ ਕਰਵਾਉਣ ਦਾ ਫੈਸਲਾ ਲੈਣਗੇ ਇਹ ਵੱਡਾ ਸਵਾਲ ਹੈ।