Punjab

ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕੀਤੇ ਕਿਸਾਨ ਬਾਗ਼ੋਬਾਗ !

ਬਿਉਰੋ ਰਿਪੋਰਟ :ਪੰਜ ਸੂਬਿਆਂ ਅਤੇ ਆਉਣ ਵਾਲੀਆਂ ਲੋਕਸਭਾ ਚੋਣਾਂ ਨੂੰ ਵੇਖ ਦੇ ਹੋਏ ਮੋਦੀ ਸਰਕਾਰ ਨੇ 10 ਸਾਲਾਂ ਵਿੱਚ ਕਣਕ ‘ਤੇ ਹੁਣ ਤੱਕ ਦੀ ਸਭ ਤੋਂ ਵੱਧ MSP ਐਲਾਨੀ ਹੈ। ਕੇਂਦਰ ਸਰਕਾਰ ਨੇ 2024-25 ਦੇ ਲਈ ਕਣਕ ਦੀ MSP 150 ਰੁਪਏ ਕਵਿੰਟਲ ਵਧਾਈ ਗਈ ਹੈ । ਜਿਸ ਤੋਂ ਬਾਅਦ ਹੁਣ ਕਣਕ ਦੀ MSP 2,275 ਰੁਪਏ ਪ੍ਰਤੀ ਕਵਿੰਟਲ ਹੋ ਗਈ ਹੈ । 2014 ਵਿੱਚ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਵੱਧ ਦਿੱਤੀ ਜਾਣ ਵਾਲੀ MSP ਹੈ। ਇਸ ਤੋਂ ਇਲਾਵਾ ਰਵੀ ਸੀਜ਼ਨ ਅਧੀਨ ਆਉਣ ਵਾਲੀਆਂ ਹੋਰ ਫਸਲਾਂ ਦੀਆਂ MSP ਵਿੱਚ ਵਾਧਾ ਕੀਤਾ ਗਿਆ ਹੈ। ਕੈਬਨਿਟ ਕਮੇਟੀ ਆਨ ਇਕਨਾਮਿਕਸ ਅਫੇਰ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਨੂੰ ਮਨਜ਼ੂਰੀ ਦਿੱਤੀ ਹੈ।

ਰਵੀ ਸੀਜ਼ਨ ਅਧੀਨ ਆਉਣ ਵਾਲੀ ਕਣਕ ਦੀ ਫਸਲ ਅਕਤੂਬਰ ਦੇ ਮਹੀਨੇ ਵਿੱਚ ਬੀਜੀ ਜਾਂਦੀ ਹੈ ਅਤੇ ਅਪ੍ਰੈਲ ਵਿੱਚ ਇਹ ਤਿਆਰ ਹੋ ਜਾਂਦੀ ਹੈ । 2022-2023 ਵਿੱਚ ਕਣਕ ‘ਤੇ MSP 2,125 ਰੁਪਏ ਸੀ । ਜਾਣਕਾਰਾਂ ਦੇ ਮੁਤਾਬਿਕ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਚੋਣਾਂ ਨੂੰ ਵੇਖ ਦੇ ਹੋਏ ਕਣਕ ਦੀ MSP ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਕਿਉਂਕਿ ਦੋਵਾਂ ਸੂਬਿਆਂ ਵਿਚ ਕਣਕ ਦੀ ਪੈਦਾਵਾਰ ਹੁੰਦੀ ਹੈ । ਕੇਂਦਰ ਸਰਕਾਰ ਦੀ ਨਜ਼ਰ ਕਿਸਾਨ ਵੋਟਰਾਂ ‘ਤੇ ਹੈ । ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ 2017-18,2018-19, 2019-20 ਅਤੇ 2023-24 ਵਿੱਚ 100 ਤੋਂ 110 ਰੁਪਏ ਕਣਕ ‘ਤੇ MSP ਵਧਾਈ ਸੀ।

ਕਣਕ ਤੋਂ ਇਲਾਵਾ ਕੇਂਦਰ ਸਰਕਾਰ ਨੇ ਦਾਲਾ ‘ਤੇ 105 ਰੁਪਏ MSP ਵਧਾਈ ਹੈ ਜਿਸ ਤੋਂ ਬਾਅਦ ਕਿਸਾਨਾਂ ਨੂੰ 2023-24 ਦੌਰਾਨ 5,440 ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਫਸਲ ਦੀ ਕੀਮਤ ਮਿਲੇਗੀ । ਜਦਕਿ ਮਸੂਰ ਦੀ MSP ‘ਤੇ 425 ਰੁਪਏ ਦਾ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਇਸ ਕੀਮਤ 6,425 ਪ੍ਰਤੀ ਕਵਿੰਟਲ ਹੋ ਗਈ ਹੈ । ਤੇਲ ਬੀਜਾਂ ਦੀ ਕਾਸ਼ਤ ‘ਤੇ MSP ਵਿੱਚ 200 ਰੁਪਏ ਦਾ ਵਾਧਾ ਕੀਤਾ ਗਿਆ ਹੈ ਕਿਸਾਨਾਂ ਨੂੰ ਇਸ ਦੀ ਕੀਮਤ 5,650 ਪ੍ਰਤੀ ਕਵਿੰਟਲ ਮਿਲੇਗਾ । ਕਸੁਮ ਦੀ MSP 150 ਰੁਪਏ ਕਵਿੰਟਲ ਵਧਾਈ ਗਈ ਹੈ ਜਿਸ ਤੋਂ ਬਾਅਦ ਬਜ਼ਾਰ ਵਿੱਚ ਇਸ ਦੀ ਕੀਮਤ 5,800 ਕਵਿੰਟਲ ਹੋ ਗਈ ਹੈ ।