ਬਿਉਰੋ ਰਿਪੋਰਟ : ਲੋਕਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਗਫੇ ਦੇਣੇ ਸ਼ੁਰੂ ਕਰ ਦਿੱਤੇ ਹਨ । ਸਰਕਾਰੀ ਮੁਲਾਜ਼ਮਾਂ ਦੇ DA ਵਿੱਚ 4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ । 1 ਜਨਵਰੀ 2024 ਤੋਂ ਇਹ ਲਾਗੂ ਹੋਵੇਗਾ । DA ਵਧਣ ਨਾਲ ਮੁਲਾਜ਼ਮਾਂ ਦਾ ਭਤਾ 46 ਫੀਸਦੀ ਵਧ ਕੇ 50 ਫੀਸਦੀ ਹੋ ਜਾਵੇਗਾ । ਇਸ ਦਾ ਫਾਇਦਾ 50 ਲੱਖ ਸਰਕਾਰੀ ਮੁਲਾਜ਼ਮਾਂ ਅਤੇ 68 ਲੱਖ ਪੈਨਸ਼ਨ ਲੈਣ ਵਾਲਿਆਂ ਨੂੰ ਮਿਲੇਗਾ । DA 46 ਫੀਸਦੀ ਵੱਧ ਕੇ 50 ਫੀਸਦੀ ਹੋਣ ਨਾਲ ਹੁਣ ਮਕਾਨ ਦਾ ਕਿਰਾਇਆ ਵੀ ਵੱਧ ਜਾਵੇਗਾ। ਇਸ ਨੂੰ 27.18 ਅਤੇ 9 ਫੀਸਦੀ ਤੋਂ ਵਧਾ ਕੇ 20 ਅਤੇ 10 ਫੀਸਦੀ ਕੀਤਾ ਜਾਵੇਗਾ। ਗਰੈਜੁਟੀ ਦੀ ਹੱਦ 20 ਤੋਂ ਵਧਾ ਕੇ 25 ਲੱਖ ਕੀਤੀ ਜਾਵੇਗੀ ।
4% DA ਵਧਾਉਣ ਨਾਲ ਸਰਕਾਰ ‘ਤੇ 12,868 ਕਰੋੜ ਰੁਪਏ ਦਾ ਬੋਝ ਵਧੇਗਾ । ਇਸ ਤੋਂ ਪਹਿਲਾਂ ਸਰਕਾਰ ਨੇ ਅਕਤੂਬਰ 2023 ਵਿੱਚ DA 4% ਵਧਾ ਕੇ 46% ਕਰ ਦਿੱਤਾ ਸੀ । ਮਹਿੰਗਾਈ ਸਾਲ ਵਿੱਚ 2 ਵਾਰ ਜਨਵਰੀ ਅਤੇ ਜੁਲਾਈ ਵਿੱਚ ਵੱਧ ਦੀ ਹੈ । ਉਧਰ ਉਜਵਲਾ ਯੋਜਨਾ ਨੂੰ ਲੈਕੇ ਵੀ ਮੋਦੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ।
ਕੇਂਦਰ ਸਰਕਾਰ ਨੇ ਉਜਵਲਾ ਯੋਜਨਾ ਨੂੰ ਇੱਕ ਸਾਲ ਦੇ ਲਈ ਵਧਾ ਦਿੱਤਾ ਹੈ । ਯਾਨੀ ਇਸ ਯੋਜਨਾ ਵਿੱਚ ਉਪਭੋਗਤਾਵਾਂ ਨੂੰ 300 ਰੁਪਏ ਦੀ ਸਬਸਿਡੀ ਇੱਕ ਸਾਲ ਹੋਰ ਮਿਲ ਦੀ ਰਹੇਗੀ । ਇਸ ਦਾ ਫਾਇਦਾ 10 ਕਰੋੜ ਪਰਿਵਾਰਾਂ ਨੂੰ ਮਿਲੇਗਾ ।