ਬਿਊਰੋ ਰਿਪੋਰਟ: ਦਿਵਿਆਂਗਾਂ ਦਾ ਮਜ਼ਾਕ ਉਡਾਉਣ ਦੇ ਮਾਮਲੇ ਵਿੱਚ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਕੋਰਟ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਰਣਵੀਰ ਅਲਾਹਬਾਦੀਆ ਅਤੇ ਯੂਟਿਊਬਰ ਸਮੈ ਰੈਨਾ ਨੂੰ ਵੀਡੀਓ ਜਾਰੀ ਕਰਕੇ ਦਿਵਿਆਂਗਾਂ ਤੋਂ ਜਨਤਕ ਤੌਰ ’ਤੇ ਮਾਫ਼ੀ ਮੰਗਣ ਦਾ ਹੁਕਮ ਦਿੱਤਾ।
ਜਸਟਿਸ ਸੂਰਯਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਦੀ ਬੈਂਚ ਨੇ ਜਾਣਕਾਰੀ ਅਤੇ ਪ੍ਰਸਾਰਣ ਮੰਤਰਾਲੇ (IB ਮਿੰਸਟਰੀ) ਨੂੰ ਇਸ ਸਬੰਧੀ ਗਾਈਡਲਾਈਨ ਤਿਆਰ ਕਰਨ ਲਈ ਕਿਹਾ ਹੈ, ਤਾਂ ਜੋ ਭਵਿੱਖ ਵਿੱਚ ਦਿਵਿਆਂਗ ਲੋਕਾਂ ਦਾ ਮਜ਼ਾਕ ਉਡਾਉਣ ਵਾਲੇ ਮਾਮਲਿਆਂ ਤੋਂ ਬਚਿਆ ਜਾ ਸਕੇ।
ਸੁਪਰੀਮ ਕੋਰਟ ਦੇ ਮੁੱਖ ਆਦੇਸ਼:
- ਯੂਟਿਊਬਰ ਸਮੈ ਰੈਨਾ ਅਤੇ ਰਣਵੀਰ ਅਲਾਹਬਾਦੀਆ ਵੀਡੀਓ ਜਾਰੀ ਕਰਕੇ ਆਪਣੇ ਜੋਕਸ ਲਈ ਮੁਆਫ਼ੀ ਮੰਗਣਗੇ ਅਤੇ ਇਹ ਵੀਡੀਓ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਪੋਸਟ ਕਰਨਗੇ।
- ਦੋਵੇਂ ਇੱਕ ਹਲਫਨਾਮਾ ਪੇਸ਼ ਕਰਨਗੇ ਜਿਸ ਵਿੱਚ ਉਹ ਦਰਸਾਉਣਗੇ ਕਿ ਆਪਣੇ ਪਲੇਟਫਾਰਮ ਰਾਹੀਂ ਉਹ ਦਿਵਿਆਂਗਾਂ ਦੇ ਹੱਕਾਂ ਬਾਰੇ ਜਾਗਰੂਕਤਾ ਫੈਲਾਉਣ ਦਾ ਕੰਮ ਕਿਵੇਂ ਕਰਨਗੇ।
- ਕਾਮਰਸ਼ਲ ਸਪੀਚ ਨੂੰ ਕਾਮੇਡੀਅਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਵਰਤ ਨਹੀਂ ਸਕਣਗੇ।
- ਆਈ.ਬੀ. ਮਿਨਿਸਟਰੀ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਰਤੀ ਜਾਣ ਵਾਲੀ ਭਾਸ਼ਾ ਲਈ ਜਲਦੀ ਗਾਈਡਲਾਈਨ ਤਿਆਰ ਕਰੇ, ਜਿਸ ਨਾਲ ਖ਼ਾਸਕਰ ਦਿਵਿਆਂਗਾਂ ਦੀ ਇਜ਼ਤ ਅਤੇ ਗੌਰਵ ਬਣਿਆ ਰਹੇ।
- ਇਹ ਗਾਈਡਲਾਈਨ ਸਿਰਫ਼ ਇੱਕ ਘਟਨਾ ਦੀ ਪ੍ਰਤੀਕ੍ਰਿਆ ਨਾ ਹੋਵੇ, ਸਗੋਂ ਤਕਨਾਲੋਜੀ ਦੇ ਬਦਲਦੇ ਦੌਰ ਨੂੰ ਧਿਆਨ ਵਿੱਚ ਰੱਖ ਕੇ ਜਲਦੀ ਲਾਗੂ ਕੀਤੀ ਜਾਵੇ।
- ਗਾਈਡਲਾਈਨ NBDSA (ਨੈਸ਼ਨਲ ਬੋਰਡ ਫਾਰ ਵੇਲਫੇਅਰ ਆਫ ਪਰਸਨਜ਼ ਵਿਦ ਡਿਸਏਬਿਲਿਟੀਜ਼) ਅਤੇ ਹੋਰ ਸਬੰਧਤ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰਕੇ ਬਣਾਈ ਜਾਵੇ।