India Lifestyle Technology

ਮੋਬਾਈਲ ਫੋਨ ਹੋਣਗੇ ਸਸਤੇ! ਬਜਟ ਤੋਂ ਪਹਿਲਾਂ ਸਰਕਾਰ ਦਾ ਤੋਹਫਾ…

Mobile phones will be cheap! The government's gift before the budget...

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਬਜਟ 2024 ਤੋਂ ਪਹਿਲਾਂ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਆਯਾਤ ਮੋਬਾਈਲ ਪੁਰਜ਼ਿਆਂ ‘ਤੇ ਦਰਾਮਦ ਡਿਊਟੀ 5 ਪ੍ਰਤੀਸ਼ਤ ਘਟਾ ਦਿੱਤੀ ਹੈ। ਇਸ ਫ਼ੈਸਲੇ ਨਾਲ ਭਾਰਤ ‘ਚ ਬਣੇ ਮੋਬਾਇਲ ਪਾਰਟਸ ਦੀ ਸੋਰਸਿੰਗ ਦੀ ਲਾਗਤ ਘੱਟ ਹੋਵੇਗੀ, ਜਿਸ ਨਾਲ ਖਪਤਕਾਰਾਂ ਨੂੰ ਫਾਇਦਾ ਹੋਵੇਗਾ।

ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫ਼ਿਕੇਸ਼ਨ ‘ਚ ਕਿਹਾ ਗਿਆ ਹੈ ਕਿ ਮੋਬਾਈਲ ਡਿਵਾਈਸ ‘ਤੇ ਇੰਪੋਰਟ ਡਿਊਟੀ 15 ਫੀਸਦੀ ਤੋਂ ਘਟਾ ਕੇ 10 ਫ਼ੀਸਦੀ ਕਰ ਦਿੱਤੀ ਗਈ ਹੈ। ਭਾਰਤ ਵਿੱਚ ਬਣੇ ਜ਼ਿਆਦਾਤਰ ਮੋਬਾਈਲ ਕੰਪੋਨੈਂਟ ਬਾਹਰੋਂ ਆਯਾਤ ਕੀਤੇ ਜਾਂਦੇ ਹਨ। ਸਰਕਾਰ ਇਸ ‘ਤੇ ਇੰਪੋਰਟ ਡਿਊਟੀ ਲਗਾਉਂਦੀ ਹੈ, ਜਿਸ ਕਾਰਨ ਇਨ੍ਹਾਂ ਦੀ ਕੀਮਤ ਵਧ ਜਾਂਦੀ ਹੈ। ਹੁਣ ਇੰਪੋਰਟ ਡਿਊਟੀ ਘੱਟ ਹੋਣ ਕਾਰਨ ਆਉਣ ਵਾਲੇ ਸਮੇਂ ‘ਚ ਮੋਬਾਇਲਾਂ ਦੀਆਂ ਕੀਮਤਾਂ ‘ਚ ਵੀ ਕਮੀ ਆਉਣ ਦੀ ਉਮੀਦ ਹੈ।

ਸਰਕਾਰ ਨੇ ਸਾਰੇ ਮੋਬਾਇਲ ਕੰਪੋਨੈਂਟਸ ‘ਤੇ ਇੰਪੋਰਟ ਡਿਊਟੀ ਵਧਾ ਕੇ 10 ਫੀਸਦੀ ਕਰ ਦਿੱਤੀ ਹੈ। ਇਸ ਵਿੱਚ ਬੈਟਰੀ ਕਵਰ, ਫਰੰਟ ਕਵਰ, ਮਿਡਲ ਕਵਰ, ਬੈਕ ਕਵਰ, ਮੇਨ ਲੈਂਸ, ਜੀਐਸਐਮ ਐਂਟੀਨਾ, ਪੀਯੂ ਕੇਸ, ਸਿੰਮ ਸਾਕਟ, ਪੇਚ, ਪਲਾਸਟਿਕ ਅਤੇ ਮੈਟਲ ਮਕੈਨੀਕਲ ਆਈਟਮਾਂ ਵਰਗੇ ਹਿੱਸੇ ਸ਼ਾਮਲ ਹਨ। ਇਹ ਸਭ ਅਸੈਂਬਲਿੰਗ ਵਿੱਚ ਵਰਤੇ ਜਾਂਦੇ ਹਨ।

ਮੋਬਾਈਲ ਦੇ ਕੁਝ ਹੋਰ ਹਿੱਸਿਆਂ ‘ਤੇ ਵੀ ਦਰਾਮਦ ਡਿਊਟੀ ਘਟਾ ਕੇ 10 ਫ਼ੀਸਦੀ ਕਰ ਦਿੱਤੀ ਗਈ ਹੈ। ਇਸ ਵਿੱਚ ਕੰਡਕਟਿਵ ਕੱਪੜੇ, ਐਲਸੀਡੀ ਕੰਡਕਟਿਵ ਫੋਮ, ਐਲਸੀਡੀ ਫੋਮ, ਬੀਟੀ ਫੋਮ, ਬੈਟਰੀ ਹੀਟ ਪ੍ਰੋਟੈਕਸ਼ਨ ਕਵਰ, ਸਟਿੱਕਰ ਬੈਟਰੀ ਸਲਾਟ, ਮੇਨ ਲੈਂਸ ਦੀ ਪ੍ਰੋਟੈਕਟਿਵ ਫਿਲਮ, ਐਲਸੀਡੀ ਐਫਪੀਸੀ, ਫਿਲਮ ਫਰੰਟ ਫਲੈਸ਼ ਅਤੇ ਸਾਈਡ ਕੀ ਉੱਤੇ ਇੰਪੋਰਟ ਡਿਊਟੀ ਘਟਾ ਕੇ 10 ਫ਼ੀਸਦੀ ਕਰ ਦਿੱਤੀ ਗਈ ਹੈ।