ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਫਿਰ ਤੋਂ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਨਿਸ਼ਾਨੇ ‘ਤੇ ਲਿਆ ਹੈ। ਆਪਣੇ ਟਵੀਟ ਵਿੱਚ ਉਹਨਾਂ ਮੁੱਖ ਮੰਤਰੀ ਦਿੱਲੀ ਦੇ ਉਸ ਬਿਆਨ ਦਾ ਜ਼ਿਕਰ ਕੀਤਾ ਹੈ ,ਜਿਸ ਵਿੱਚ ਉਹਨਾਂ ਕਿਹਾ ਸੀ ਕਿ ਜੇਕਰ ਉਹ ਬੇਈਮਾਨ ਹੈ ਤਾਂ ਭਾਰਤ ਵਿੱਚ ਕੋਈ ਵੀ ਇਮਾਨਦਾਰ ਵਿਅਕਤੀ ਨਹੀਂ ਹੈ,ਕੇਜਰੀਵਾਲ ਦੇ ਇਸ ਬਿਆਨ ਨੂੰ ਖਹਿਰਾ ਨੇ ਬੇਸ਼ਰਮੀ ਭਰਿਆ ਅਤੇ ਸਵੈ-ਜਨੂੰਨ ਵਾਲਾ ਦੱਸਿਆ ਹੈ।
ਖਹਿਰਾ ਨੇ ਉਹਨਾਂ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਕਾਨੂੰਨ ਤੋਂ ਉੱਪਰ ਹੈ? ਕੀ ਉਹਨਾਂ ਤੋਂ ਕੋਈ ਅਧਿਕਾਰੀ ਪੁੱਛਗਿੱਛ ਨਹੀਂ ਕਰ ਸਕਦਾ? ਇਹ ਇੱਕ ਨਿਰਧਾਰਤ ਕਾਨੂੰਨ ਹੈ ਕਿ ਕੋਈ ਅਦਾਲਤ ਜਾਂਚ ਵਿੱਚ ਦਖਲ ਨਹੀਂ ਦਿੰਦੀ ਤਾਂ ‘ਆਪ’ ਆਗੂ ਕਿਉਂ ਰੋ ਰਹੇ ਹਨ?
Mr @ArvindKejriwal statement that if he’s dishonest then there’s no honest person in India is brazen arrogance & self obsession! Is he above law? Can he not be questioned by any authority? Its a laid down law that no court intervenes in investigation so why’re Aap leaders crying? pic.twitter.com/L3fWGWPf2T
— Sukhpal Singh Khaira (@SukhpalKhaira) April 17, 2023
ਇਥੇ ਹੀ ਬਸ ਨਹੀਂ ,ਆਪਣੇ ਇੱਕ ਹੋਰ ਟਵੀਟ ਵਿੱਚ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਵੀ ਤਿੱਖੇ ਸਵਾਲ ਕੀਤੇ ਹਨ ਤੇ ਉਹਨਾਂ ਨੂੰ ਪੁੱਛਿਆ ਹੈ ਕਿ ਹਾਈਕੋਰਟ ਵੱਲੋਂ ਕਾਰਵਾਈ ਲਈ ਉਹਨਾਂ ਨੂੰ ਸੌਂਪੀਆਂ 3 ਐਸਆਈਟੀ ਰਿਪੋਰਟਾਂ ‘ਤੇ ਉਹਨਾਂ ਹਾਲੇ ਤੱਕ ਚੁੱਪ ਕਿਉਂ ਹੋ?
Dear @BhagwantMann why’re you silent on 3 SIT reports handed over to you by High Court for action? Is Jalandhar Lok Sabha election more important,defending corruption charges against @ArvindKejriwal more important or protecting youth of Punjab from menace of drugs more important? pic.twitter.com/x3v6cJ5qx3
— Sukhpal Singh Khaira (@SukhpalKhaira) April 17, 2023
ਉਹਨਾਂ ਇਹ ਵੀ ਸਵਾਲ ਮੁੱਖ ਮੰਤਰੀ ਨੂੰ ਕੀਤੇ ਹਨ ਕਿ ਕੀ ਜਲੰਧਰ ਲੋਕ ਸਭਾ ਚੋਣਾਂ ਤੇ ਅਰਵਿੰਦ ਕੇਜਰੀਵਾਲ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਬਚਾਅ ਕਰਨਾ ਜਿਆਦਾ ਜਰੂਰੀ ਹੈ ਜਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ?
ਜ਼ਿਕਰਯੋਗ ਹੈ ਕਿ ਕੱਲ ਸੀਬੀਆਈ ਅੱਗੇ ਪੇਸ਼ੀ ਦੇ ਦੌਰਾਨ ਆਪ ਆਗੂਆਂ ਨੇ ਸੀਬੀਆਈ ਦਫਤਰ ਦੇ ਬਾਹਰ ਧਰਨਾ ਲਾਇਆ ਸੀ,ਜਿਸ ਮਗਰੋਂ ਕਈ ਆਗੂ ਤਚੇ ਵਲੰਟੀਅਰ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਸਨ। ਇਹਨਾਂ ਵਿੱਚ ਪੰਜਾਬ ਸਰਕਾਰ ਦੇ ਵੀ ਕਈ ਆਗੂ ਸ਼ਾਮਲ ਸਨ।