Punjab

ਕਾਂਗਰਸੀ ਵਿਧਾਇਕ ਨੇ ਮਾਈਨਿੰਗ ਦਾ ਚੁੱਕਿਆ ਮੁੱਦਾ, ਮੁੱਖ ਮੰਤਰੀ ‘ਤੇ ਲਗਾਏ ਵੱਡੇ ਇਲਜ਼ਾਮ

ਬਿਉਰੋ ਰਿਪੋਰਟ – ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਕ ਵਾਰ ਫਿਰ ਮਾਈਨਿੰਗ ਦਾ ਮੁੱਦਾ ਚੁੱਕਿਆ ਹੈ। ਖਹਿਰਾਂ ਨੇ ਆਪਣੇ ਐਕਸ ਅਕਾਉਂਟ ਉੱਤੇ ਲਿਖਿਆ ਕਿ ਭਗਵੰਤ ਮਾਨ ਜੀ ਜ਼ੀਰਕਪੁਰ ਦੇ ਛੱਤਬੀੜ ਚਿੜੀਆਘੜ ਦੇ ਪਿੱਛੇ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਕਿਰਪਾ ਕਰਕੇ ਇਸ ਵੱਲ ਧਿਆਨ ਦੇਵੋ। ਖਹਿਰਾ ਨੇ ਕਿਹਾ ਕਿ ਟੈਂਡਰ ਦਰਿਆ ਨੂੰ ਸਾਫ਼ ਕਰਨ ਲਈ ਹੈ, ਪਰ ਖੁਦਾਈ ਕਰਨ ਵਾਲੇ ਦਰਿਆ ਤੋਂ ਬਹੁਤ ਦੂਰ ਰੇਤ ਕੱਢ ਰਹੇ ਹਨ। ਇਹ ਖੁੱਲ੍ਹੀ ਮਾਈਨਿੰਗ ਜੋ ਕਿ ਰੋਜ਼ਾਨਾ ਕਰੋੜਾਂ ਦੀ ਹੈ, ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਮੁੱਖ ਮੰਤਰੀ ਅਤੇ ਮਾਈਨਿੰਗ ਮੰਤਰੀ ਇਸ ਤੋਂ ਜਾਣੂ ਹਨ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਇਹ ਸਭ ਮੁੱਖ ਮੰਤਰੀ ਦੇ ਇਸ਼ਾਰਿਆਂ ਉੱਤੇ ਹੀ ਹੋ ਰਿਹਾ ਹੈ। ਖਹਿਰਾ ਨੇ ਸਵਾਲ ਕੀਤਾ ਕਿ ਕੀ ਇਹ ਉਹੀ ਬਦਲਾਅ ਹੈ ਜਿਸ ਲਈ ਪੰਜਾਬ ਦੇ ਲੋਕਾਂ ਨੇ ਵੋਟਾਂ ਦਿੱਤੀਆਂ ਸਨ?

ਇਹ ਵੀ ਪੜ੍ਹੋ – ”ਗੈਂਗਸਟਰ ਤੇ ਵਿਦੇਸ਼ ‘ਚ ਬੈਠੇ ਕੁਝ ਲੋਕ ਪੰਜਾਬ ਦਾ ਮਾਹੌਲ ਕਰਨਾ ਚਾਹੁੰਦੇ ਖਰਾਬ”