Punjab

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਹਾਲਾਤਾਂ ਤੇ ਜਤਾਈ ਚਿੰਤਾ

‘ਦ ਖਾਲਸ ਬਿਊਰੋ:ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਗੜਦੀ ਦਾ ਰਹੀ ਸਥਿਤੀ ਚਿੰਤਾ ਜਤਾਈ ਹੈ ਤੇ ਮੋਗਾ ਵਿੱਚ ਦਿਨ-ਦਿਹਾੜੇ ਵਾਪਰੇ ਇੱਕ ਕ ਤਲ ਕਾਂਡ ਦੀ ਵੀਡਿਓ ਨੂੰ ਸਾਂਝੀ ਕਰ ਕੇ ਇੱਕ ਟਵੀਟ ਕੀਤਾ ਹੈ ਤੇ ਇਹ ਚਿੰਤਾ ਜ਼ਾਹਿਰ ਕੀਤੀ ਹੈ ਕਿ ਜੇਕਰ ਮੋਗਾ ‘ਚ ਦਿਨ-ਦਿਹਾੜੇ ਕਤ ਲ ਦੀ ਇਹ ਖਬਰ ਸੱਚੀ ਤਾਂ ਇਹ ਦਿਲ ਦਹਿਲਾ ਦੇਣ ਵਾਲੀ ਹੈ। ਮੈਂ ਪੰਜਾਬ ਦੀ ਇਸ ਵਿਗੜਦੀ ਕਾਨੂੰਨ ਵਿਵਸਥਾ ਤੋਂ ਦੁਖੀ ਹਾਂ।

ਮੈਂ ਹੁਣ ਮਹਿਸੂਸ ਕਰਦਾ ਹਾਂ ਕਿ ਜਥੇਦਾਰ ਅਕਾਲ ਤਖਤ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹ ਥਿਆਰ ਰੱਖਣ ਦੀ ਅਪੀਲ ਕਰਨ ਵਾਲਾ ਬਿਆਨ ਸਹੀ ਹੈ।ਪੰਜਾਬ ਦੀ ਭਗਵੰਤ ਮਾਨ ਸਰਕਾਰ ਜਾਨ-ਮਾਲ ਦੀ ਰਾਖੀ ਕਰਨ ਵਿੱਚ ਅਸਮਰਥ ਨਜ਼ਰ ਆ ਰਹੀ ਹੈ।