The Khalas Tv Blog Punjab ਸੁਖਪਾਲ ਖਹਿਰਾ ਨੇ ਕੀਤੀ ਸਰਕਾਰ ਤੋਂ ਆਹ ਮੰਗ ,ਕਿਹਾ ਬਿਨਾਂ ਕਿਸੇ ਸ਼ਰਤ ‘ਤੇ ਹੋਵੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ
Punjab

ਸੁਖਪਾਲ ਖਹਿਰਾ ਨੇ ਕੀਤੀ ਸਰਕਾਰ ਤੋਂ ਆਹ ਮੰਗ ,ਕਿਹਾ ਬਿਨਾਂ ਕਿਸੇ ਸ਼ਰਤ ‘ਤੇ ਹੋਵੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ

ਚੰਡੀਗੜ੍ਹ :  ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਸਿੰਘ ਖਹਿਰਾ ਨੇ ਪੰਜਾਬ ਸਰਕਾਰ  ਵੱਲੋਂ ਮੌਸਮ ਕਾਰਨ ਤਬਾਹ ਹੋਈਆਂ ਫਸਲਾਂ ਦੇ ਮੁਆਵਜ਼ੇ ਵਜੋਂ ਦਿਤੇ ਜਾਣ ਵਾਲੇ 15000 ਰੁਪਏ ਦੀ ਰਕਮ ਨੂੰ ਨਾਕਾਫੀ ਦੱਸਿਆ ਹੈ ਤੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਜਾਣ ਵੇਲੇ ਸਰਕਾਰ ਖੁੱਦ ਨਿਗਰਾਨੀ ਕਰੇ,ਰਿਸ਼ਵਤਖੋਰ ਅਫਸਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਕਿਸਾਨਾਂ ਨਾਲ ਕਿਸੇ ਵੀ ਤਰਾਂ ਦਾ ਧੱਕਾ ਨਾ ਹੋ ਸਕੇ।

ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਇੱਕ ਵੀਡੀਓ ਵਿੱਚ  ਇਹ ਵੀ ਦੱਸਿਆ ਹੈ ਕਿ ਰਿਪੋਰਟਾਂ ਦੇ ਹਿਸਾਬ ਨਾਲ ਪੰਜਾਬ ਵਿੱਚ ਪਿਛਲੇ ਦਿਨੀਂ ਖਰਾਬ ਹੋਏ ਮੌਸਮ ਕਾਰਨ 40 ਫੀਸਦੀ ਕਣਕ ਦੀ ਫਸਲ ਖਰਾਬ ਹੋਈ ਹੈ,ਜੋ ਕਿ ਬਹੁਤ ਵੱਡਾ ਨੁਕਸਾਨ ਹੈ। ਮਾਲਵਾ ਇਲਾਕੇ ਵਿੱਚ ਹੋਈ ਵੱਡੀ ਪੱਧਰ ਦੀ ਖਰਾਬੀ ਦੇ ਨਾਲ-ਨਾਲ ਮਾਝੇ ਤੇ ਮਾਲਵੇ ਵਿੱਚ ਵੀ ਕਣਕਾਂ ਵਿੱਛ ਗਈਆਂ ਹਨ।

ਦਿੱਲੀ ਸਰਕਾਰ ਵੱਲੋਂ ਰਾਜਧਾਨੀ  ਵਿੱਚ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦੇ  ਦਿੱਤੇ ਗਏ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਇਥੇ ਵੀ ਕਿਸਾਨਾਂ ਨੂੰ ਇਨਾਂ ਮੁਆਵਜ਼ਾ ਮਿਲਣਾ ਚਾਹੀਦਾ ਹੈ।ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਜੇਕਰ ਕਿਸਾਨਾਂ ਨੂੰ  ਮੁਆਵਜ਼ਾ ਦੇਣਾ ਹੀ ਹੈ ਤਾਂ ਪਾਰਦਰਸ਼ੀ ਢੰਗ ਨਾਲ ਦਿੱਤਾ ਜਾਣਾ ਚਾਹੀਦਾ ਹੈ ਪਰ ਕੁਝ ਕਿਸਾਨਾਂ ਨੇ ਇਹ ਸ਼ਿਕਾਇਤ ਕੀਤੀ ਹੈ ਕਿ ਨਿਕੀਆਂ-ਨਿਕੀਆਂ ਗੱਲਾਂ ਨੂੰ ਆਧਾਰ ਬਣਾ ਕੇ ਅਤੇ ਹੋਰ ਵੀ ਕਿੰਨੀਆਂ ਸਾਰੀਆਂ ਸ਼ਰਤਾਂ ਰੱਖ ਕੇ ਮਾਲ ਮਹਿਕਮੇ ਦੇ ਅਧਿਕਾਰੀ ਤੇ ਪਟਵਾਰੀ ਜਾਂ ਤਾਂ ਦਾਅਵਾ ਖਾਰਿਜ ਕਰ ਦਿੰਦੇ ਹਨ ਜਾਂ ਫਿਰ ਬਹੁਤ ਥੋੜਾ ਮੁਆਵਜ਼ਾ ਦਿੰਦੇ ਹਨ। ਇਸ ਤੋਂ ਇਲਾਵਾ ਇਹਨਾਂ ਵੱਲੋਂ ਕਿਸਾਨਾਂ ਤੋਂ ਪੈਸਾ ਰਿਸ਼ਵਤ ਵਜੋਂ ਲਏ ਜਾਣ ਦੀ ਵੀ ਗੱਲ ਸਾਹਮਣੇ ਆਉਂਦੀ ਰਹਿੰਦੀ ਹੈ।

ਪਿਛਲੀਆਂ ਸਰਕਾਰਾਂ ਵੱਲੋਂ ਵੀ ਘੱਟ ਮੁਆਵਜਾ ਦਿੱਤੇ ਜਾਣ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਸਿਰ ਪਹਿਲਾਂ ਹੀ 1 ਲੱਖ ਕਰੋੜ ਦਾ ਕਰਜਾ ਹੈ,ਸੋ ਇਸ ਤਰਾਂ ਦੇ ਹਾਲਾਤਾਂ ਵਿੱਚ ਉਹਨਾਂ ਨੂੰ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਸ ਤਰਾਂ ਦੇ ਹਾਲਾਤ ਉਹਨਾਂ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰ ਦਿੰਦੇ ਹਨ।

ਪੰਜਾਬ ਸਰਕਾਰ ਵੱਲੋਂ ਇਸ ਵਾਰ 11,888 ਕਰੋੜ ਦੇ ਕਰੀਬ ਰੁਪਏ ਦੇ ਬਜਟ ਵਿੱਚ ਰੱਖੇ ਜਾਣ ਦੀ ਗੱਲ ਵੀ ਖਹਿਰਾ ਨੇ ਕੀਤੀ ਹੈ। ਬਿਜਲੀ ਸਬਸਿਡੀ ਤੇ ਹੋਰ ਖਰਚੇ ਕੱਢ ਕੇ ਜੋ ਬਚਦਾ ਹੈ ਤਾਂ ਖੇਤੀਬਾੜੀ ਲਈ ਕਾਫੀ ਨਹੀਂ ਹੈ।ਉਹਨਾਂ ਮੰਗ ਕੀਤੀ ਹੈ ਕਿ ਸਰਕਾਰ ਪਾਰਦਰਸ਼ੀ ਢੰਗ ਨਾਲ ਮੁਆਵਜ਼ਾ ਦੇਵੇ,ਆਪ ਉਸ ਦੀ ਨਿਗਰਾਨੀ ਕਰੇ ਤੇ ਬਿਨਾਂ ਕਿਸੇ ਸ਼ਰਤ ਪਹਿਲਾਂ ਉਹਨਾਂ ਦੇ ਨੁਕਸਾਨ ਦੀ ਤੁਰੰਤ ਭਰਪਾਈ ਕੀਤੀ ਜਾਵੇ,ਜਿਵੇਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਆਪ ਮੰਗ ਕਰਦੇ ਸੀ।

Exit mobile version