Punjab

ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਇਲੈਕਸ਼ਮ ਕਮਿਸ਼ਨ ਬਾਰੇ ਕਹਿ ਦਿੱਤੀਆਂ ਵੱਡੀਆਂ ਗੱਲਾਂ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਜ਼ਿਲ੍ਹੀ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਹੋਈਆਂ ਝੜਪਾਂ ਨੂ ਲੈ ਕੇ ਪੰਜਾਬ ਸਰਕਾਰ ਅਤੇ ਪੰਜਾਬ ਇਲੈਕਸ਼ਮ ਕਮਿਸ਼ਨ ਕਮਲ ਰਾਜ ਚੌਧਰੀ (Punjab Election Commission Kamal Raj Chaudhary ) ’ਤੇ ਨਿਸਾਨਾ ਸਾਧਿਆ। ਖਹਿਰਾ ਨੇ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਤੰਤਰ ਦੀ ਖੁੱਲ੍ਹੀ ਲੁੱਟ ਕਰ ਰਹੀ ਹੈ ਅਤੇ ਰਾਜ ਕਮਲ ਚੌਧਰੀ ਇਸ ਵਿੱਚ ਪੂਰਾ ਸਾਥ ਦੇ ਰਿਹਾ ਹੈ।

ਉਨ੍ਹਾਂ ਕਿਹਾ ਕਿ ਰਾਜ ਕਮਲ ਨੇ ਆਪਣੀ ਸੰਵਿਧਾਨਕ ਕੁਰਸੀ ਨੂੰ ਮੂਕ ਦਰਸ਼ਕ ਬਣਾ ਲਿਆ ਹੈ ਤੇ ਭਗਵੰਤ ਮਾਨ ਸਰਕਾਰ ਵੱਲੋਂ ਚੱਲ ਰਹੀ ਲੋਕਤੰਤਰ ਦੀ ਖੁੱਲ੍ਹੀ ਲੁੱਟ ਵਿੱਚ ਪੂਰਾ ਸਾਥ ਦੇ ਰਿਹਾ ਹੈ।

ਖਹਿਰਾ ਨੇ ਕਿਹਾ ਕਿ ਐਸਐਸਪੀ ਪਟਿਆਲਾ ਦੀ ਲੀਕ ਹੋਈ ਆਡੀਓ ਵਿੱਚ ਸਾਫ਼ ਸੁਣਾਈ ਦਿੰਦਾ ਹੈ ਕਿ ਉਸ ਨੇ ਆਪ ਵਿਧਾਇਕਾਂ ਦੇ ਇਸ਼ਾਰੇ ’ਤੇ ਵਿਰੋਧੀ ਉਮੀਦਵਾਰਾਂ ਨੂੰ ਅਗਵਾ ਕਰਨ ਦੇ ਹੁਕਮ ਦਿੱਤੇ, ਪਰ ਰਾਜ ਕਮਲ ਨੇ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਪੁਲਿਸ ਨੂੰ ਖੁੱਲ੍ਹਾ ਲਾਇਸੈਂਸ ਦੇ ਦਿੱਤਾ ਕਿ ਸੁਖਬੀਰ ਬਾਦਲ, ਵਿਰੋਧੀ ਵਿਧਾਇਕਾਂ ਤੇ ਅਜ਼ਾਦ ਪੱਤਰਕਾਰਾਂ (ਰਤਨਦੀਪ ਧਾਲੀਵਾਲ ਆਦਿ) ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾਵੇ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਭੁਲੱਥ ਵਿੱਚ ਕਾਂਗਰਸ ਦੇ ਕਈ ਉਮੀਦਵਾਰਾਂ ਦੇ ਪੇਪਰ ਗਲਤ ਤਰੀਕੇ ਨਾਲ ਰੱਦ ਕੀਤੇ ਗਏ। ਕਪੂਰਥਲਾ ਪੁਲਿਸ ਵੱਲੋਂ ਵਿਰੋਧੀ ਉਮੀਦਵਾਰਾਂ ’ਤੇ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ। ਖਹਿਰਾ ਨੇ ਖੁਦ 10 ਤੋਂ ਵੱਧ ਵਿਸਥਾਰਪੂਰਵਕ ਈਮੇਲ ਸ਼ਿਕਾਇਤਾਂ ਕੀਤੀਆਂ, ਪਰ ਇੱਕ ’ਤੇ ਵੀ ਕਾਰਵਾਈ ਨਹੀਂ ਹੋਈ।

ਖਹਿਰਾ ਨੇ ਰਾਜ ਕਮਲ ਨੂੰ “ਆਪ ਦਾ ਹੱਥ ਠੋਕਾ” ਤੇ “ਚਾਕਰ” ਕਿਹਾ। ਉਨ੍ਹਾਂ ਦੋਸ਼ ਲਾਇਆ ਕਿ ਰਾਜ ਕਮਲ ਸਿਰਫ਼ ਮੋਟੀ ਤਨਖ਼ਾਹ, ਸਰਕਾਰੀ ਗੱਡੀ, ਕੋਠੀ, ਸੁਰੱਖਿਆ ਤੇ ਹੋਰ ਸੁਵਿਧਾਵਾਂ ਦਾ ਮਜ਼ਾ ਲੈ ਰਿਹਾ ਹੈ, ਪਰ ਲੋਕਤੰਤਰ ਤੇ ਸੰਵਿਧਾਨ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਵਿੱਚ ਪੂਰੀ ਤਰ੍ਹਾਂ ਅਸਫ਼ਲ ਹੈ।

ਅੰਤ ਵਿੱਚ ਖਹਿਰਾ ਨੇ ਕਿਹਾ ਕਿ ਰਾਜ ਕਮਲ ਚੌਧਰੀ ਨੇ ਪੰਜਾਬ ਨੂੰ #PoliceState ਬਣਾਉਣ ਵਿੱਚ ਸਰਕਾਰ ਦਾ ਪੂਰਾ ਸਾਥ ਦਿੱਤਾ ਤੇ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਵੱਲੋਂ ਹੋ ਰਹੀ ਸ਼ਰੇਆਮ ਹੇਰਾਫੇਰੀ ਨੂੰ ਮੂਕ ਸਹਿਮਤੀ ਦੇ ਕੇ ਲੋਕਤੰਤਰ ਦੀ ਹੱਤਿਆ ਵਿੱਚ ਸਹਿਭਾਗੀ ਬਣਿਆ ਹੈ।