India

ਜਜਪਾ ਨੂੰ ਲੱਗਾ ਇਕ ਹੋਰ ਝਟਕਾ, ਇਸ ਵਿਧਾਇਕ ਨੇ ਵੀ ਪਾਰਟੀ ਨੂੰ ਕਿਹਾ ਅਲਵਿਦਾ

ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਤੋਂ ਪਹਿਲਾਂ ਜਨਨਾਇਕ ਜਨਤਾ ਪਾਰਟੀ (JJP) ਨੂੰ ਇਕ ਹੋਰ ਝਟਕਾ ਲੱਗਾ ਹੈ। ਪਾਰਟੀ ਦੇ ਇਕ ਵਿਧਾਇਕ ਨੇ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੇ ਵਿਧਾਇਕ ਰਾਮਨਿਵਾਸ ਸੁਰਜਾਖੇੜਾ ਨੇ ਆਪਣਾ ਅਸਤੀਫਾ ਪਾਰਟੀ ਦੇ ਕੌਮੀ ਪ੍ਰਧਾਨ ਅਜੈ ਚੌਟਲਾ ਨੂੰ ਪਾਰਟੀ ਛੱਡਣ ਅਤੇ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਵਿਧਾਇਕੀ ਦਾ ਅਸਤੀਫਾ ਭੇਜ ਦਿੱਤਾ ਹੈ। ਦੱਸ ਦੇਈਏ ਕਿ ਹੁਣ ਤੱਕ ਜਜਪਾ ਦੇ 6 ਵਿਧਾਇਕ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਹਨ। ਸੁਰਜਾਖੇੜਾ ਤੋਂ ਪਹਿਲਾਂ ਉਕਲਾਨਾ ਤੋਂ ਵਿਧਾਇਕ ਅਨੂਪ ਧਾਨਕ, ਟੋਹਾਣਾ ਤੋਂ ਵਿਧਾਇਕ ਦੇਵੇਂਦਰ ਬਬਲੀ, ਸ਼ਾਹਬਾਦ ਤੋਂ ਵਿਧਾਇਕ ਰਾਮਕਰਨ ਕਾਲਾ, ਗੂਹਲਾ ਚੀਕਾ ਤੋਂ ਵਿਧਾਇਕ ਈਸ਼ਵਰ ਸਿੰਘ ਅਤੇ ਬਰਵਾਲਾ ਤੋਂ ਵਿਧਾਇਕ ਜੋਗੀਰਾਮ ਸਿਹਾਗ ਵੀ ਅਸਤੀਫਾ ਦੇ ਚੁੱਕੇ ਹਨ।

ਦੱਸ ਦੇਈਏ ਕਿ ਜਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ 10 ਸੀਟਾਂ ਜਿੱਤਿਆਂ ਸਨ ਅਤੇ ਕਿੰਗ ਮੇਕਰ ਦੀ ਭੂਮੀਕਾ ਨਿਭਾਈ ਸੀ ਪਰ ਹੁਣ ਪਾਰਟੀ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ।

ਇਹ ਵੀ ਪੜ੍ਹੋ –   ਨਫ਼ਤਰੀ ਟ੍ਰੋਲਨ ਨੂੰ ਸਜ਼ਾ! ‘ਟਵਿੱਟਰ ‘ਤੇ ਮੁਆਫ਼ੀ ਮੰਗੋ’, 2 ਮਹੀਨੇ ਤੱਕ ਇਸ ਨੂੰ ਡਿਲੀਟ ਨਹੀਂ ਕਰਨਾ’!