Punjab

ਮਾਨ ਸਰਕਾਰ ਦੇ ਦਾਅਵਿਆਂ ‘ਤੇ ਖਹਿਰਾ ਦੇ ਸਵਾਲ

 ਚੰਡੀਗੜ੍ਹ : ਪੰਜਾਬ ਵਿੱਚ ਭਾਜਪਾ ਵਲੋਂ ਵਿਧਾਇਕਾਂ ਨੂੰ ਖਰੀਦਣ ਦੇ ਮਾਮਲੇ ਨੂੰ ਲੈ ਕੇ ਮਚੇ ਘਸਮਾਣ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਰੰਧਾਵਾ ਨੇ ਸਵਾਲ ਉਠਾਇਆ ਹੈ ਕਿ ਆਪ ਦੇ ਲੀਡਰਾਂ ਵਿੱਚੋਂ ਕਿਹਦੇ ਤੇ ਯਕੀਨ ਕੀਤਾ ਜਾਵੇ? ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਇਹ ਦਾਅਵਾ ਹੈ ਕਿ ਬੀਜੇਪੀ 35 ਆਪ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਧਰ ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਆਇਆ ਹੈ ਕਿ ਵਿਧਾਇਕਾਂ ਦੀ ਗਿਣਤੀ 10 ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਰਹੇ ਹਨ ਕਿ ਭਾਜਪਾ 6-7 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸ ‘ਤੇ ਵਿਸ਼ਵਾਸ ਕੀਤਾ  ਜਾਵੇ?

ਦਰਅਸਲ ਕੇਜਰੀਵਾਲ ਤੇ ਮਾਨ ਸਿਰਫ ਮੰਤਰੀ ਸਰਾਰੀ ਦੇ ਭ੍ਰਿਸ਼ਟ ਕੰਮਾਂ ਅਤੇ ਅਸਫਲਤਾਵਾਂ ਤੋਂ ਧਿਆਨ ਹਟਾਉਣ ਲਈ ਸਨਸਨੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਤੋਂ ਇਲਾਵਾ ਆਪਣੇ ਇੱਕ ਹੋਰ ਟਵੀਟ ਵਿੱਚ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਸ ਦਾਅਵੇ ਨੂੰ ਝੂਠਾ ਕਿਹਾ ਹੈ ,ਜਿਸ ਵਿੱਚ ਉਹਨਾਂ ਬੀਐਮਡਬਲਯੂ ਵੱਲੋਂ ਪੰਜਾਬ ਵਿੱਚ ਨਿਵੇਸ ਕਰਨ ਵਿੱਚ ਦਿਲਚਸਪੀ ਦਿਖਾਉਣ ਦਾ ਦਾਅਵਾ ਕੀਤਾ ਹੈ। ਖਹਿਰਾ ਨੇ ਆਪਣੇ ਟਵੀਟ ਨਾਲ ਕੁੱਝ ਪੋਸਟਾਂ ਵੀ ਸਾਂਝੀਆਂ ਕੀਤੀਆਂ ਹਨ ।ਜਿਸ ਰਾਹੀਂ ਉਹਨਾਂ ਦਾਅਵਾ ਕੀਤਾ ਹੈ ਕਿ ਬੀਐਮਡਬਲਯੂ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੀ ਪੰਜਾਬ ਵਿੱਚ ਨਿਰਮਾਣ ਪਲਾਂਟ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਇਸਦਾ ਪਹਿਲਾਂ ਹੀ ਚੇਨਈ ਵਿੱਚ ਇੱਕ ਪਲਾਂਟ ਹੈ, ਪੁਣੇ ਵਿੱਚ ਇੱਕ ਵੇਅਰਹਾਊਸ ਅਤੇ ਗੁੜਗਾਉਂ ਵਿੱਚ ਸਿਖਲਾਈ ਕੇਂਦਰ ਹੈ।

ਖਹਿਰਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਕੌਣ ਸਹੀ ਹੈ ਕਿਉਂਕਿ ਮਾਨ ਨੇ ਕੱਲ੍ਹ ਹੀ ਬੀਐਮਡਬਲਯੂ ਦੁਆਰਾ ਪੰਜਾਬ ਵਿੱਚ ਨਿਵੇਸ਼ਾਂ ਦਾ ਦਾਅਵਾ ਕੀਤਾ ਸੀ।