ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪ ਦੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ‘ਤੇ ਇੱਕ ਗੈਂਗਸਟਰ ਦਾ ਵੀਡੀਓ ਜਾਰੀ ਕਰਕੇ ਗੰਭੀਰ ਇਲਜ਼ਾਮ ਲਗਾਏ ਹਨ । ਵੀਡੀਓ ਵਿੱਚ ਬਹਿਬਲਕਲਾਂ ਤੋਂ ਗੈਂਗਸਟਰ ਸਿੰਮਾਂ ਆਪਣੇ ਪਿਤਾ ਨੂੰ ਵੀਡੀਓ ਕਾਲ ਕਰਕੇ ਦੱਸ ਰਿਹਾ ਹੈ ਕਿ ਆਪ ਜੈਤੋ ਦਾ ਵਿਧਾਇਕ ਗੈਂਗਸਟਰਾਂ ਕੋਲੋ ਲੱਖਾਂ ਰੁਪਏ ਲੈਂਦਾ ਹੈ । ਕਿਵੇਂ MLA ਦਾ ਧੱਕੇ ਦਾ ਲਾਇਆ ਟਰੱਕ ਯੂਨੀਅਨ ਦਾ ਪ੍ਰਧਾਨ ਸਿੰਮਾਂ ਮਲਹੋਤਰਾ ਕਰਦਾ ਹੈ ਗੈਗਸਟਰਾਂ ਨਾਲ ਕੰਮ। ਮਜੀਠੀਆ ਨੇ MLA ਅਮੋਲਕ ਤੇ ਗੈਂਗਸਟਰ ਸਿੰਮਾਂ ਮਲਹੋਤਰਾ ਦੀਆਂ ਫੋਟੋਆਂ ਵੀ ਨਸ਼ਰ ਕੀਤੀਆਂ ਹਨ।
ਆਪ ਦੇ ਜੈਤੋ ਦੇ MLA ਅਮੋਲਕ ਦੇ ਕਾਰਨਾਮੇ ❗️❗️
ਸੁਣੋ ਗੈਂਗਸਟਰ ਸਿੰਮਾਂ ਬਹਿਬਲ ਕਲਾਂ ਤੇ ਉਸਦੇ ਪਿਤਾ ਦੇ ਮੂੰਹੋਂ Video Call❗️
ਕਿਵੇਂ MLA ਜੈਤੋ ਲੈਦਾਂ ਹੈ ਗੈਗਸਟਰਾਂ ਤੋ ਲੱਖਾਂ ਪੈਸੇ ❗️
ਕਿਵੇਂ MLA ਦਾ ਧੱਕੇ ਦਾ ਲਾਇਆ ਟਰੱਕ ਯੂਨੀਅਨ ਦਾ ਪ੍ਰਧਾਨ ਸਿੰਮਾਂ ਮਲਹੋਤਰਾ ਕਰਦਾ ਹੈ ਗੈਗਸਟਰਾਂ ਨਾਲ ਕੰਮ।
MLA ਅਮੋਲਕ ਤੇ… pic.twitter.com/UrgEzURt0z— Bikram Singh Majithia (@bsmajithia) October 7, 2024
ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਗੈਗਸਟਰ ਸਿੰਮਾਂ ਮਲਹੋਤਰਾ ਦਾ ਵੀਡੀਓ ਨਸ਼ਰ ਕਰਕੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਹੈ ਕਿ ਤੁਸੀਂ ਆਪਣੇ ਵਿਧਾਇਕ ਅਮੋਲਕ ਸਿੰਘ ਖਿਲਾਫ ਐਕਸ਼ਨ ਲਿਉਗੇ ਕੀ ਜਿਸ ਨੇ 25 ਲੱਖ ਉਸ ਦੇ ਪਿਤਾ ਕੋਲੋ ਮੰਗੇ । ਜਦੋਂ ਉਸ ਨੇ ਮਨਾਂ ਕੀਤਾ ਤਾਂ ਉਸ ਦੇ ਪਿਤਾ ਨੂੰ ਪੁਲਿਸ ਨੇ ਕੁੱਟਮਾਰ ਕੀਤੀ ਗਈ । ਕੀ ਪੰਜਾਬ ਵਿੱਚ ਕਾਨੂੰਨ ਦਾ ਰਾਜ ਹੈ।
Will @ArvindKejriwal & @BhagwantMann initiate an inquiry and take action against @AamAadmiParty Mla Jaito Amolak Singh for demanding Rs 25 Lacs from Simma Behbal and on his refusal his father was beaten up by the police?
Is there any rule of law in Punjab?-Khaira @INCIndia… pic.twitter.com/gS2Hg3mRdF
— Sukhpal Singh Khaira (@SukhpalKhaira) October 7, 2024