India Punjab

‘ਹਿੰਦੀ ਨੇ 100 ਸਾਲ ਪੁਰਾਣੀ 25 ਭਾਸ਼ਾਵਾਂ ਖਤਮ ਕੀਤੀਆਂ’! ‘ਅਸੀਂ ਹਿੰਦੀ ਨਹੀਂ ਲਾਗੂ ਹੋਣ ਦੇਵਾਂਗੇ’

ਬਿਉਰੋ ਰਿਪੋਰਟ – ਪੰਜਾਬ ਅਤੇ ਦੱਖਣੀ ਸੂਬੇ ਤਮਿਲਨਾਡੁ ਵਿੱਚ ਆਪੋ-ਆਪਣੀ ਖੇਤਰੀ ਭਾਸ਼ਾਵਾਂ ਨੂੰ ਲੈ ਕੇ ਕੇਂਦਰ ਨਾਲ ਲੜਾਈ ਤੇਜ਼ ਹੋ ਗਈ ਹੈ । ਤਮਿਲਨਾਡੁ ਦੇ ਮੁੱਖ ਮੰਤਰੀ ਸਟਾਲਿਨ ਨੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਹਿੰਦੂ ਥੋਪਨ ਦੀ ਵਜ੍ਹਾ ਕਰਕੇ 100 ਪੁਰਾਣੀ 25 ਭਾਰਤੀ ਭਾਸ਼ਾਵਾਂ ਖਤਮ ਹੋ ਗਈਆਂ ਹਨ ।

ਸਟਾਲਿਨ ਨੇ ਕਿਹਾ ਇੱਕ ਅਖੰਡ ਹਿੰਦੀ ਪਹਿਚਾਣ ਦੀ ਕੋਸ਼ਿਸ਼ ਪੁਰਾਣੀ ਭਾਸ਼ਾਵਾਂ ਨੂੰ ਖਤਮ ਕਰ ਰਹੀ ਹੈ । ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਹਿੰਦੀ ਖੇਤਰ ਨਹੀਂ ਸੀ । ਪਰ ਹੁਣ ਉਨ੍ਹਾਂ ਦੀ ਅਸਲੀ ਭਾਸ਼ਾ ਅਤੀਤ ਦੀ ਨਿਸ਼ਾਨੀ ਬਣ ਗਈ ਹੈ ।

ਸਟਾਲਿਨ ਨੇ ਕਿਹਾ ਦੂਜੇ ਸੂਬਿਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਕਦੇ ਇਹ ਸੋਚਿਆ ਹੈ ਕਿ ਹਿੰਦੀ ਨੇ ਤੁਹਾਡੀ ਭਾਸ਼ਾਵਾਂ ਨੂੰ ਨਿਗਲ ਲਿਆ ਹੈ ? ਭੋਜਪੁਰੀ,ਮੈਥਿਲੀ,ਅਵਧੀ,ਬ੍ਰਜ,ਬੁੰਦੇਲੀ,ਗੜਵਾਲੀ,ਕੁਾਉਨੀ,ਮਗਮੀ,ਛਤੀਸਗੜ੍ਹੀ ਇਹ ਸਾਰੀਆਂ ਭਾਸ਼ਾਵਾਂ ਦੀ ਹੋਂਦ ਹੀ ਖਤਮ ਹੋ ਗਈ ਹੈ । ਉਧਰ ਬੀਜੇਪੀ ਨੇ ਸਟਾਲਿਨ ਦੇ ਬਿਆਨ ਨੂੰ ਮੂਰਖਤਾ ਵਾਲਾ ਦੱਸਿਆ ਹੈ ।

ਸਟਾਲਿਨ ਨੇ ਕਿਹਾ ਹਿੰਦੀ ਥੋਪਨ ਦਾ ਵਿਰੋਧ ਕੀਤਾ ਜਾਵੇਗਾ ਕਿਉਂਕਿ ਹਿੰਦੀ ਮੁਖੌਟਾ ਅਤੇ ਸੰਸਕ੍ਰਿਤ ਛੁਪਿਆ ਹੋਇਆ ਚਿਹਰਾ ਹੈ । ਦ੍ਰਵਿੜ ਆਗੂ ਅਤੇ ਸਾਬਕਾ ਮੁੱਖ ਮੰਤਰੀ ਨੇ ਦਹਾਕਿਆਂ ਪਹਿਲਾਂ 2 ਭਾਸ਼ਾ ਨੀਤੀ ਲਾਗੂ ਕੀਤੀ ਸੀ । ਇਸ ਦਾ ਮਕਸਦ ਇਹ ਸੀ ਕਿ ਤਮਿਲ ਲੋਕਾਂ ‘ਤੇ ਹਿੰਦੀ ਅਤੇ ਸੰਸਕ੍ਰਿਤ ਨਾ ਥੋਪੀ ਜਾਵੇ।

ਕਿਵੇਂ ਸ਼ੁਰੂ ਹੋਇਆ ਪੂਰੀ ਵਿਵਾਦ

ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ 15 ਫਰਵਰੀ ਨੂੰ ਵਾਰਾਣਸੀ ਵਿੱਚ ਤਮਿਲਨਾਡੂ ਦੀ ਸੂਬਾ ਸਰਕਾਰ ‘ਤੇ ਸਿਆਸੀ ਹਿੱਤ ਸਾਧਨ ਦਾ ਇਲਜ਼ਾਮ ਲਗਾਇਆ । ਇਸ ਦੇ ਬਾਅਦ ਤਮਿਲਨਾਡੁ ਦੇ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਇਆ । ਉ੍ਹਨ੍ਹਾਂ ਕਿਹਾ ਧਰਮੇਂਦਰ ਪ੍ਰਧਾਨ ਸਾਨੂੰ ਖੁੱਲੇਆਮ ਧਮਕੀ ਦੇ ਰਹੇ ਹਨ ਕਿ ਫੰਡ ਤਾਂ ਹੀ ਜਾਰੀ ਕਰਾਂਗੇ ਜਦੋਂ ਤੁਸੀਂ ਤਿੰਨ ਭਾਸ਼ਾ ਦਾ ਫਾਰਮੂਲਾ ਮਨੋਗੇ । ਪਰ ਅਸੀਂ ਤੁਹਾਡੇ ਤੋਂ ਭੀਖ ਨਹੀਂ ਮੰਗ ਰਹੇ ਹਾਂ । ਜੋ ਸੂਬੇ ਹਿੰਦੀ ਨੂੰ ਕਬੂਲ ਕਰਦੇ ਹਨ ਉਹ ਆਪਣੀ ਮਾਂ ਬੋਲੀ ਨੂੰ ਖੋਹ ਦਿੰਦੇ ਹਨ ।