‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬਾਲੀਵੁਡ ਦੇ ਸਿਤਾਰਿਆਂ ਨੂੰ ਦੁਨੀਆਂ ਵਿੱਚ ਸਭ ਤੋਂ ਵਧ ਪਿਆਰ ਮਿਲਦਾ ਹੈ ਤੇ ਲੋਕ ਉਨ੍ਹਾਂ ਜੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਕਈ ਤਾਂ ਉਨ੍ਹਾਂ ਦੇ ਇੰਨੇ ਕੱਟੜ ਫੈਨ ਹੁੰਦੇ ਹਨ ਕਿ ਉਨ੍ਹਾਂ ਦੀ ਕਿਹੜੀ ਫਿਲਮ ਕਦੋਂ ਆਈ ਸੀ, ਚਹੇਤੇ ਐਕਟਰ ਦਾ ਬਰਥ-ਡੇ ਕਦੋਂ ਹੈ ਤੇ ਉਸਦੇ ਮਸ਼ਹੂਰ ਡਾਇਲਾਗ ਕਿਹੜੇ ਹਨ, ਇਹ ਸਭ ਮੂੰਹ ਜਬਾਨੀ ਯਾਦ ਰਖਦੇ ਹਨ।

ਸੋਸ਼ਲ ਮੀਡੀਆ ਉੱਤੇ ਇਨ੍ਹਾਂ ਦਿਨਾਂ ਵਿੱਚ ਕੁੱਝ ਫਿਲਮੀ ਅਦਾਕਾਰਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਤੋਂ ਇਹ ਪਛਾਣ ਕਰਨਾ ਔਖਾ ਹੋ ਜਾਂਦਾ ਹੈ ਕਿ ਉਹ ਹਰਦਿਲ ਅਜੀਜ ਐਕਟਰ ਕੌਣ ਹੈ। ਹੁਣ ਇਕ ਹੋਰ ਬਹੁਤ ਵੱਡੇ ਫਿਲਮੀ ਅਦਕਾਰ ਦੀ ਬਲੈਕ ਐਂਡ ਵਾਈਟ ਫੋਟੋ ਸਾਹਮਣੇ ਆਈ ਹੈ, ਜਿਸਨੂੰ ਪਛਾਨਣ ਲਈ ਲੋਕ ਖੂਬ ਮੱਥਾ ਖੁਰਚ ਰਹੇ ਹਨ।

ਸੋਸ਼ਲ ਮੀਡੀਆ ਉੱਤੇ ਛਾਇਆ ਇਹ ਬੱਚਾ ਗੰਭੀਰ ਚਿਹਰੇ ਨਾਲ ਫੋਟੋ ਕਰਵਾ ਰਿਹਾ ਹੈ। ਫੋਟੋ ਬਲੈਕ ਐਂਡ ਵਾਈਟ ਹੈ ਤੇ ਦੱਸ ਦਈਏ ਕਿ ਸਧਾਰਣ ਜਿਹੀ ਲੁਕ ਵਿੱਚ ਦਿਸਣ ਵਾਲਾ ਇਹ ਲੜਕਾ ਅੱਜ ਵੀ ਪੂਰੇ ਬਾਲੀਵੁਡ ਉੱਤੇ ਛਾਇਆ ਹੋਇਆ ਹੈ। ਇਹ ਕੋਈ ਆਮ ਐਕਟਰ ਨਹੀਂ, ਬਾਲੀਵੁਡ ਵਿੱਚ ਡਿਸਕੋ ਡਾਂਸਰ ਨਾਲ ਮਸ਼ਹੂਰ ਮਿਥੁਨ ਚੱਕਰਵਰਤੀ ਹੈ। ਇਨ੍ਹਾਂ ਨੂੰ ਪਿਆਰ ਨਾਲ ਮਿਥੁਨ ਦਾ ਵੀ ਕਿਹਾ ਜਾਂਦਾ ਹੈ।

ਮਿਥੁਨ ਚੱਕਰਵਰਤੀ ਨੇ ਫਿਲਮ ਇੰਡਸਟਰੀ ਵਿੱਚ ਡਾਂਸ ਨੂੰ ਨਵਾਂ ਰੂਪ ਦਿੱਤਾ ਹੈ। 80 ਤੋਂ 90 ਦਾ ਦਹਾਕਾ ਉਹ ਸਮਾ ਸੀ ਜਦੋਂ ਸਾਰੇ ਇਨ੍ਹਾਂ ਦੇ ਹੇਅਰ ਸਟਾਇਲ, ਫਾਈਟ ਤੇ ਡਾਂਸ ਦੇ ਸਟੈਪ ਫਾਲੋ ਕਰਦੇ ਸੀ। ਅਦਾਕਾਰੀ ਹੋਰ ਵੀ ਕਮਾਲ ਦੀ ਸੀ।

ਮਿਥੁਨ ਨੇ ਆਪਣੀ ਪਹਿਲੀ ਫਿਲਮ ਮਰੱਗਿਆ ਨਾਲ ਹੀ ਨੈਸ਼ਨਲ ਅਵਾਰਡ ਹਾਸਿਲ ਕਰ ਲਿਆ ਸੀ। ਇਹ ਫਿਲਮ 1976 ਵਿਚ ਆਈ ਸੀ, ਪਰ ਇਸ ਨਾਲ ਉਹ ਹਿੱਟ ਨਹੀਂ ਹੋਏ ਸਨ।

ਮਿਥੁਨ ਹੁਣ ਤੱਕ ਤਿੰਨ ਨੈਸ਼ਨਲ ਅਵਾਰਡ ਜਿੱਤ ਚੁੱਕੇ ਹਨ। ਮਿਥੁਨ ਨੇ ਬਾਲੀਵੁਡ ਦੇ ਨਾਲ ਨਾਲ ਬੰਗਾਲੀ, ਭੋਜਪੁਰੀ, ਸਾਊਥ ਸਣੇ ਕਈ ਇੰਡਸਟ੍ਰੀਆਂ ਵਿੱਚ ਕੰਮ ਕੀਤਾ ਹੈ। ਮਿਥੁਨ ਦੇ ਬਾਰੇ ਵਿੱਚ ਕਿਹਾ ਜਾਂਦਾ ਰਿਹਾ ਹੈ, ਇਨ੍ਹਾਂ ਨੇ ਇਕ ਸਮਾਂ ਸੀ ਜਦੋਂ ਇਕ ਅਲੱਗ ਹੀ ਫਿਲਮ ਇੰਡਸਟਰੀ ਸਥਾਪਿਤ ਕੀਤੀ ਸੀ, ਜਿਸਨੂੰ ਊਟੀ ਫਿਲਮ ਇੰਡਸਟਰੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।

Comments are closed.