India

ਸ਼ਰਾਰਤੀ ਅਨਸਰ ਨੇ ਘਰ ਬਾਹਰ ਖੜ੍ਹੀ ਇਨੋਵਾ ਗੱਡੀ ਨਾਲ ਕਰ ਦਿੱਤੀ ਇਹ ਹਰਕਤ , ਮਾਮਲਾ CCTV ‘ਚ ਕੈਦ

Mischievous elements set fire to the Innova vehicle parked outside the house

ਅੰਬਾਲਾ ਕੈਂਟ ਦੇ ਪੂਜਾ ਵਿਹਾਰ ਵਿੱਚ ਲੰਘੀ ਰਾਤ ਇਕ ਘਰ ਦੇ ਬਾਹਰ ਖੜ੍ਹੀ ਇਨੋਵਾ ਗੱਡੀ ਨੂੰ ਸ਼ਰਾਰਤੀ ਅਨਸਰ ਨੇ ਤੇਲ ਛਿੜਕ ਕੇ ਅੱਗ ਲਾ ਦਿੱਤੀ। ਇਨੋਵਾ ਦੇ ਨਾਲ ਖੜ੍ਹੀ ਵਰਨਾ ਕਾਰ ਵੀ ਅੱਗ ਦੀ ਲਪੇਟ ਵਿਚ ਆ ਗਈ। ਘਟਨਾ ਬੁੱਧਵਾਰ ਰਾਤ 11.30 ਵਜੇ ਦੇ ਕਰੀਬ ਦੀ ਹੈ। ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸੀਸੀਟੀਵੀ ਫੁਟੇਜ ਵਿਚ ਇਕ ਨਕਾਬਪੋਸ਼ ਨੌਜਵਾਨ ਪਹਿਲਾਂ ਘਰ ਦੇ ਬਾਹਰ ਦੀ ਰੈਕੀ ਕਰਦਾ ਹੈ ਅਤੇ ਫਿਰ ਤੇਲ ਛਿੜਕ ਕੇ ਗੱਡੀ ਨੂੰ ਅੱਗ ਲਾ ਦਿੰਦਾ ਹੈ। ਕਾਰ ਮਾਲਕ ਨੇ ਮਹੇਸ਼ ਨਗਰ ਥਾਣੇ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਅਮਰਪ੍ਰੀਤ ਸਿੰਘ ਵਾਸੀ ਪੂਜਾ ਵਿਹਾਰ ਨੇ ਥਾਣਾ ਮਹੇਸ਼ ਨਗਰ ਵਿਚ ਸ਼ਿਕਾਇਤ ਦਿੱਤੀ ਹੈ ਕਿ ਰਾਤ 11.30 ਵਜੇ ਘਰ ਦੇ ਬਾਹਰ ਖੜ੍ਹੀ ਇਨੋਵਾ ਗੱਡੀ ਵਿੱਚੋਂ ਧਮਾਕੇ ਦੀ ਆਵਾਜ਼ ਆਈ। ਜਦੋਂ ਉਹ ਬਾਹਰ ਨਿਕਲੇ ਤਾਂ ਗੱਡੀ ਪੂਰੀ ਸੜ ਚੁੱਕੀ ਸੀ ਅਤੇ ਨਾਲ ਖੜ੍ਹੀ ਵਰਨਾ ਗੱਡੀ ਦਾ ਬੰਪਰ ਵੀ ਸੜ ਚੁੱਕਾ ਸੀ। ਪਰਿਵਾਰ ਨੇ ਗੁਆਂਢੀਆਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਇਆ।

ਸੀਸੀਟੀਵੀ ਕੈਮਰੇ ਚੈੱਕ ਕਰਨ ਤੋਂ ਪਤਾ ਲੱਗਾ ਕਿ ਇਕ ਅਣਪਛਾਤਾ ਵਿਅਕਤੀ ਕਾਰ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਰਿਹਾ ਹੈ। ਪੁਲੀਸ ਨੇ ਧਾਰਾ 435/427 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਜੇ 24 ਜਨਵਰੀ ਦੀ ਰਾਤ ਨੂੰ ਬਿਹਾਰੀ ਲਾਲ ਬਿਲਡਿੰਗ ਰੇਲਵੇ ਰੋਡ ਅੰਬਾਲਾ ਕੈਂਟ ਵਿੱਚ ਵੀ ਘਰ ਦੇ ਬਾਹਰ ਖੜ੍ਹੀ ਆਈ-20 ਗੱਡੀ ਨੂੰ ਦੋ ਨੌਜਵਾਨਾਂ ਨੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਸੀ।