Punjab

ਚੰਡੀਗੜ੍ਹ ਵਿੱਚ ਪੰਜਾਬੀ ਬਣੇ ਪਹਿਲੀ ਭਾਸ਼ਾ !

ਬਿਉਰੋ ਰਿਪੋਰਟ : ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖ ਕੇ ਵੱਡੀ ਮੰਗ ਕੀਤੀ ਹੈ । ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਪਹਿਲੀ ਭਾਸ਼ਾ ਬਣਾਉਣ ਨੂੰ ਕਿਹਾ ਹੈ । ਉਨ੍ਹਾਂ ਕਿਹਾ ਚੰਡੀਗੜ੍ਹ ਵਿੱਚ ਪੰਜਾਬ ਦੇ ਕਈ ਪਿੰਡ ਸ਼ਾਮਲ ਹਨ ।ਸਿੱਟੀ ਬਿਊਟੀਫੁੱਲ ਦੀ ਇਸ ਵੇਲੇ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ,ਦੂਜੀ ਭਾਸ਼ਾ ਦਾ ਕੋਈ ਜ਼ਿਕਰ ਨਹੀਂ ਹੈ। ਲੰਮੇ ਵਕਤ ਤੋਂ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਪਹਿਲੀ ਭਾਸ਼ਾ ਬਣਾਉਣ ਦੀ ਮੰਗ ਉੱਠ ਰਹੀ ਹੈ,ਪਰ ਹੁਣ ਤੱਕ ਪ੍ਰਸ਼ਾਸਨ ਦੇ ਵੱਲੋਂ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ । ਵੈਸੇ ਇਕਬਾਲ ਸਿੰਘ ਲਾਲਪੁਰਾ ਨੂੰ ਇਹ ਮੰਗ ਕੇਂਦਰ ਦੇ ਕੋਲ ਵੀ ਕਰਨਾ ਚਾਹੀਦੀ ਹੈ ਕਿਉਂਕਿ ਇਸ ਤੇ ਅਖੀਰਲੀ ਮੋਹਰ ਉਨ੍ਹਾਂ ਦੇ ਵੱਲੋਂ ਹੀ ਲਗਾਈ ਜਾਵੇਗੀ।

1966 ਹਰਿਆਣਾ ਬਣਨ ਤੋਂ ਬਾਅਦ ਚੰਡੀਗੜ੍ਹ ਦੇ ਹੱਕ ਦੀ ਲੜਾਈ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਵਿੱਚ ਵਿਵਾਦ ਰਿਹਾ ਹੈ। ਇਸੇ ਲਈ ਚੰਡੀਗੜ੍ਹ ਨੂੰ UT ਬਣਾਇਆ ਗਿਆ । ਇਸ ਦਾ ਪ੍ਰਸ਼ਾਸਕ ਪੰਜਾਬ ਦਾ ਰਾਜਪਾਲ ਹੁੰਦਾ ਹੈ,ਇਸ ਦੇ ਸਲਾਹਕਾਰ ਦੀ ਨਿਯੁਕਤੀ ਕੇਂਦਰ ਸਰਕਾਰ ਕਰਦੀ ਹੈ । ਇਸ ਤੋਂ ਇਲਾਵਾ DGP ਤੋਂ ਲੈਕੇ ਟਰੈਫਿਕ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਨਿਯੁਕਤੀ ਵੀ ਕੇਂਦਰ ਦੇ ਵੱਲੋਂ ਕੀਤੀ ਜਾਂਦੀ ਹੈ। ਸਮਝੌਤੇ ਦੇ ਤਹਿਤ ਪੰਜਾਬ ਅਤੇ ਹਰਿਆਣਾ ਵਿੱਚ 60:40 ਦੇ ਹਿਸਾਬ ਨਾਲ ਅਧਿਕਾਰੀਆਂ ਦੀ ਨਿਯੁਕਤੀ ਹੁੰਦੀ ਹੈ । 60 ਫੀਸਦੀ ਪੰਜਾਬ ਦੇ ਅਧਿਕਾਰੀਆਂ ਦੀ ਨਿਯੁਕਤੀ ਹੁੰਦੀ ਹੈ । ਪਰ ਵੇਖਣ ਨੂੰ ਆਇਆ ਹੈ ਕਿ ਇਹ ਹੁਣ ਲਗਾਤਾਰ ਘੱਟ ਹੁੰਦੀ ਜਾ ਰਿਹਾ ਹੈ। ਚੰਡੀਗੜ੍ਹ ਦੇ SSP ਵੀ ਪੰਜਾਬ ਦੇ ਖਾਤੇ ਵਿੱਚ ਜਾਂਦਾ ਹੈ ਪਰ ਨਿਯੁਕਤੀ ਕਰਨ ਦਾ ਅਧਿਕਾਰ ਪੰਜਾਬ ਨੂੰ ਨਹੀਂ ਹੁੰਦਾ ਹੈ ਉਹ ਸਿਫਾਰਿਸ਼ ਦੇ ਲਈ ਨਾਵਾਂ ਦਾ ਪੈਨਲ ਭੇਜ ਸਕਦਾ ਹੈ ਨਿਯੁਕਤੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਹੱਥ ਹੁੰਦੀ ਹੈ ।