Punjab

ਨਾਬਾਲਿਗ ਸ਼ੋਸ਼ਣ ਦੇ ਮਾਮਲੇ ‘ਚ ਦਿੱਲੀ ਪੁਲਿਸ ਵੱਲੋਂ ਬ੍ਰਿਜ ਭੂਸ਼ਣ ਨੂੰ ਮਿਲੀ ਕਲੀਨ ਚਿੱਟ !

ਬਿਊਰੋ ਰਿਪੋਰਟ : ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਦਿੱਲੀ ਪੁਲਿਸ ਨੇ ਵੀਰਵਾਰ ਨੂੰ 2 ਅਦਾਲਤਾਂ ਵਿੱਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇੱਕ ਚਾਰਜਸ਼ੀਟ ਵਿੱਚ 6 ਭਲਵਾਨਾਂ ਦੇ ਇਲਾਜ਼ਮਾਂ ‘ਤੇ ਰਾਉਜ ਅਵੈਨਿਊ ਕੋਰਟ ਵਿੱਚ ਦਾਖਲ ਕੀਤੀ ਹੈ। ਉਧਰ ਦੂਜੇ ਪਾਸੇ ਨਾਬਾਲਿਗ ਦੇ ਸ਼ਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਪਟਿਆਲਾ ਹਾਊਸ ਕੋਰਟ ਵਿੱਚ 550 ਸਫਿਆਂ ਦੀ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਹੈ । ਇਸ ਮਾਮਲੇ ਵਿੱਚ ਬ੍ਰਿਜ ਭੂਸ਼ਣ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਚਾਰਜਸ਼ੀਟ ਵਿੱਚ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਨਾਂ ਵੀ ਸੀ ।

ਦਰਅਸਲ, 7 ਭਲਵਾਨਾਂ ਨੇ 21 ਅਪ੍ਰੈਲ ਨੂੰ ਦਿੱਲੀ ਪੁਲਿਸ ਨੂੰ ਬ੍ਰਿਜ ਭੂਸ਼ਣ ਦੇ ਖਿਲਾਫ ਸ਼ਰੀਰਕ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ । ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ 28 ਅਪ੍ਰੈਲ ਨੂੰ 2 ਮਾਮਲੇ ਦਰਜ ਕੀਤੇ ਸਨ । ਪਹਿਲਾਂ ਮਾਮਲਾ 6 ਨਾਬਾਲਿਗ ਔਰਤ ਭਲਵਾਨਾਂ ਦੀ ਸ਼ਿਕਾਇਤ ‘ਤੇ ਹੋਇਆ ਸੀ । ਜਦਕਿ ਇੱਕ ਨਾਬਾਲਿਗ ਦੀ ਸ਼ਿਕਾਇਤ ਦੇ ਦਰਜ ਕੀਤਾ ਗਿਆ ਸੀ ।

ਨਾਬਾਲਿਗ ਭਲਵਾਨ ਨੇ ਆਪਣਾ ਬਿਆਨ ਬਦਲਿਆ

ਨਾਬਾਲਿਗ ਭਲਵਾਨ ਦੇ ਕੇਸ ਵਿੱਚ ਦਿੱਲੀ ਪੁਲਿਸ ਨੇ ਕੈਂਸੀਲੇਸ਼ਨ ਰਿਪੋਰਟ ਵਿੱਚ ਕਿਹਾ ‘ਜਾਚ ਵਿੱਚ ਸ਼ਰੀਰਕ ਸ਼ੋਸ਼ਣ ਦੇ ਕੋਈ ਸਬੂਤ ਨਹੀਂ ਮਿਲੇ, ਇਸ ਲਈ ਇਸ ਕੇਸ ਨੂੰ ਬੰਦ ਕਰ ਰਹੇ ਹਾਂ,ਦਿੱਲੀ ਪੁਲਿਸ ਦੇ ਬੁਲਾਰੇ ਸੁਮਨ ਨਲਵਾ ਨੇ ਦੱਸਿਆ ਹੈ POCSO ਮਾਮਲੇ ਵਿੱਚ ਸਾਨੂੰ ਸ਼ਿਕਾਇਤਕਰਤਾ ਯਾਨੀ ਪੀੜਤ ਦੇ ਪਿਤਾ ਅਤੇ ਆਪ ਪੀੜਤ ਦੇ ਬਿਆਨਾਨਾਂ ਦੇ ਅਧਾਰ ‘ਤੇ ਮਾਮਲਾ ਰੱਦ ਕਰਨ ਦੇ ਅਦਾਲਤ ਨੂੰ ਅਪੀਲ ਕੀਤੀ ਹੈ । ਨਾਬਾਲਿਗ ਭਲਵਾਨ ਨੇ ਬ੍ਰਿਜ ਭੂਸ਼ਣ ‘ਤੇ ਸ਼ਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ । ਪਰ ਬਾਅਦ ਵਿੱਚੋਂ ਬਦਲ ਦਿੱਤੇ । ਨਾਬਾਲਿਗ ਭਲਵਾਨ ਨੇ ਕਿਹਾ ਕਿ ਉਸ ਦਾ ਸ਼ਰੀਰਕ ਸ਼ੋਸਣ ਨਹੀਂ ਬ੍ਰਿਜ ਭੂਸ਼ਣ ਨੇ ਕੁਸ਼ਤੀ ਟਰਾਇਲ ਵਿੱਚ ਭੇਦਭਾਵ ਕੀਤਾ ਸੀ । ਨਾਬਾਲਿਗ ਭਲਵਾਨ ਨੇ 2 ਵਾਰ ਅਦਾਲਤ ਵਿੱਚ ਬਿਆਨ ਦਰਜ ਕੀਤੇ । ਇਸ ਮਾਮਲੇ ਦੀ ਸੁਣਵਾਈ 4 ਜੁਲਾਈ ਨੂੰ ਹੋਵੇਗੀ, ਕੋਰਟ ਤੈਅ ਕਰੇਗਾ ਬ੍ਰਿਜ ਭੂਸ਼ਣ ਦੇ ਖਿਲਾਫ POSCO ਐਕਟ ਦੇ ਤਹਿਤ ਕੇਸ ਚੱਲੇਗਾ ਜਾਂ ਨਹੀਂ ।

ਪੁਲਿਸ ਨੇ ਅਦਾਲਤ ਵਿੱਚ ਜਿਹੜੀ ਚਾਰਜਸ਼ੀਟ ਦਾਇਰ ਕੀਤੀ ਹੈ ਉਹ ਹਜ਼ਾਰ ਸਫਿਆ ਦੀ ਜਾਂਚ ਰਿਪੋਰਟ ਹੈ, ਸਬੂਤ ਅਤੇ ਕਿਹੜੀ-ਕਿਹੜੀ ਧਾਰਾਵਾਂ ਅਧੀਨ ਕੇਸ ਚੱਲੇਗਾ,ਉਸ ‘ਤੇ ਹੁਣ ਗੱਲ ਹੋਵੇਗੀ, ਬ੍ਰਿਜ ਭੂਸ਼ਣ ਦੇ ਖਿਲਾਫ ਲੱਗਿਆ POSCO ਐਕਟ ਹੁਣ ਹੱਟ ਸਕਦਾ ਹੈ।